ਪੰਨਾ:ਕੂਕਿਆਂ ਦੀ ਵਿਥਿਆ.pdf/222

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੧੮
ਕੂਕਿਆਂ ਦੀ ਵਿਥਿਆ

ਨਿਤ ਨਾਇਕੇ ਝਲਾਂਗੇ ਪੜਨੀ, ਗੁਰੂ ਗ੍ਰੰਥ ਸਾਹਿਬ ਦਾ ਭੋਗ ਪਾਉਣਾ, ਜਥਾ ਸਕਤਿ ਪ੍ਰਸਾਦਿ ਕਰਨਾ। ਏਸ ਰੀਤੀ ਵਿਚ ਜੋ ਚਲੇਗਾ ਭਾਈ ਖਾਲਸਾ ਜੀ, ਉਸ ਨੂੰ ਦੁਖ ਨਾ ਹੋਵੇਗਾ, ਸੈ ਉਪਾਧ ਉਸ ਦੇ ਸਿਰੋਂ ਟਲ ਜਾਣਗੇ॥ ਇਹ ਬਚਨ ਮੇਰੇ ਜਰੂਰ ਮੰਨਣੇ, ਏਹੋ ਨਫੇ ਦਾ ਕੰਮ ਹੈ ਬਡਾ॥ ਦੇਖੋ ਭਜਨ ਬਾਣੀ ਦਾ ਇਹ ਐਸਾ ਪ੍ਰਤਾਪ ਹੈ ਭਾਵੇਂ ਕੋਈ ਕੈਸੇ ਕਸ਼ਟ ਨੂੰ ਪ੍ਰਾਪਤ ਹੋਵੇ, ਭਜਨ ਬਾਣੀ ਕਰੇਗਾ ਤਾਂ ਬਡਾ ਸੁਖ ਪ੍ਰਾਪਤ ਹੋਵੇਗਾ, ਦੇਖੋ ਅਸੀਂ ਕੈਦ ਤਾਂ ਹੋਇ ਗਏ ਹਾਂ ਸਾਡੇ ਕਿਸੇ ਕਰਮ ਨੇ ਕਰਾਇ ਦਿਤੇ ਹੈ ਹੋਰ ਕਿਸੇ ਨੂੰ ਕੀ ਦੋਸੁ ਹੈ ਪਰ ਇਥੇ ਭੀ ਸਾਨੂੰ ਬਡਾ ਸੁਖ ਹੈ। ਬਾਣੀ ਜਰੂਰ ਸਭ ਨੇ ਕੰਠ ਕਰਨੀ ਰਾਤਿ ਨੂੰ ਇਕੱਠੇ ਹੋ ਕੇ, ਦੇਖੋ ਭਾਈ ਸਮਾਂ ਕੈਸਾ ਹੈ ਮੂਰਖ ਲੋਕ ਆਖਦੇ ਹੈ ਕੂਕੇ ਪਏ ਰੌਲਾ ਪਾਂਦੇ ਹੈਨ, ਗੁਰੂ ਜੀ ਨੇ ਰੌਲਾ ਭੀ ਦੇਖਾਲਣਾ ਹੈ। ਗੁਰੂ ਕੇ ਘਰ ਸਭ ਕਿਛ ਬਹੁਤੇਰਾ ਹੈ, ਕਿਸੇ ਬਾਤ ਦੀ ਕਮੀ ਨਹੀਂ ਹੈ। ਭਾਈ ਸ਼ਿਆਮ ਸਿੰਘ ਜੀ ਤੁਸੀਂ ਪ੍ਰਤੀਤ ਕਰ ਕੇ ਜਾਣਨੀ, ਏਹ ਸੰਤ ਖਾਲਸੇ ਦਾ ਹੀ ਮੁਢ ਹੈ। ਇਹ ਨਿਉਂ ਸੰਤ ਖਾਲਸੇ ਦੀ ਗੁਰੂ ਸਾਹਿਬ ਆਪ ਰਖੀ ਹੈ ਮਨੁਖ ਦੀ ਹਟਾਈ ਨਹੀਂ ਹਟਦੀ॥ ਹਟਾਉਣ ਨੂੰ ਬਹੁਤੇ ਝਖ ਮਾਰ ਰਹੇ ਹੈਨ। ਮਨੁਖ ਤਾਂ ਮਨੁਖ ਨੂੰ ਹਟਾਇ ਦਿੰਦਾ ਹੈ ਪਰ ਈਸਰ ਕ੍ਰਿਤ ਮਨੁਖ ਤੇ ਨਹੀਂ ਹਟਦੀ, ਮੁਹ ਕਾਲਾ ਬਹੁਤੇਰਿਆਂ ਸਿਖ ਸਾਧਾਂ ਨੇ ਕਰਾਇ ਲਿਆ ਹੈ ਹਟਾਉਣ ਨੂੰ ਅਰ ਨਿੰਦਾ ਕਰ ਕੇ ਰਾਜਿਆਂ ਪ੍ਰਜਿਆ ਨੇ ਝਖ ਮਾਰ ਲਈ ਹੈ ਪਰ ਇਹ ਗੁਰੂ ਜੀ ਦਾ ਹੁਕਮ ਹੈ ਮੈਂ ਮੇਰੀ ਸੰਗਤ ਸਿਖ ਦੁਖ ਪਾਵੇ, ਸੋ ਖਾਲਸਾ ਜੀ ਸਿਖਾਂ ਨੇ ਦੁਖ ਪਾਉਣਾ ਸੀ, ਪਰ ਫੇਰ ਰਛਿਆ ਦੀ ਉਮੈਦ ਅਸੀਂ ਭੀ ਰੱਖਦੇ ਹਾਂ ਅਗੇ ਜੋ ਗੁਰੂ ਨੂੰ ਭਾਵੇ। ਉਹ ਜੋ ਅਰਦਾਸ ਤੁਸਾਨੂੰ ਦਿਖਾਈ ਸੀ, ਮਾਲਵੇ ਉਸ ਕੰਮ ਦੀ ਤਿਆਰੀ ਹੋਈ ਸੁਣਦੇ ਹਾਂ ਅੱਛਿਆਂ ੨ ਲੋਕਾਂ ਦੀ ਜ਼ਬਾਨੀ॥ ਅਤੇ ਹੋਰ ਗੁਰੂ ਜੀ ਦੀਆਂ ਸਾਖੀਆਂ ਦਾ ਭੀ ਕੁਛ ਬਚਨ ਬਿਚਾਰਦੇ ਹਾਂ ਅਛੀ ਤਰਾ, ਕੁਛ ਕੁ

Digitized by Panjab Digital Library/ www.panjabdigilib.org