ਪੰਨਾ:ਕੂਕਿਆਂ ਦੀ ਵਿਥਿਆ.pdf/224

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੨੦
ਕੂਕਿਆਂ ਦੀ ਵਿਥਿਆ

ੴ ਸਤਿਗੁਰ ਪ੍ਰਸਾਦਿ॥

ਭਾਈ ਖਾਲਸਾ ਜੀ, ਇਕ ਹੋਰ ਵੀ ਸੁਣੋ ਸੰਸਾਰ ਦੇ ਦੁਖਾ ਦਾ ਹਾਲ ਈਸ ਮੂਸ ਹਿੰਦੂ ਖਲਕ ਸਭੀ ...... ਪੀਸ ਦਿਖਾਵੇ ਦੀਪ ਤੁਰਤ ਗਇਓ ਮੰਡੀਆ ਮੁਇਓ ਜਗਿਓ ਖਾਲਸਾ ਮੀਤ॥ ਭਾਈ ਦਯਾ ਸਿੰਘ ਜੀ ਉਹ ਸਮਾਂ ਆਇ ਪੁਜਾ ਹੈ, ਜੇਹੜੇ ਸਮੇਂ ਨੂੰ ਕਿਹਾ ਸੀ, ਗੁਰੂ ਬੇਅੰਤ ਹੈ, ਆਪਣੇ ਕਰਤਬ ਜਾਣੇ ਆਪਿ॥ ਸੋ ਹੋਊ ਤਾਂ ਆਟਾ ਸਣੇ ਰਾਜਿਆਂ ਪਰ ਜੇ ਆਟਾ ਨਹੀਂ ਤਾਂ ਦਲੀਆ ਤਾਂ ਜਰੂਰ ਹੋਊ, ਆਪਣੇ ਸੰਤ ਖਾਲਸੇ ਦੀ ਰੱਛਾ ਵਾਸਤੇ, ਪੱਛਮ ਦਿਸ਼ਾ ਤੇ ਮੁਸਲਮਾਨ ਬੰਦਾ ਆਵੇਗਾ, ਸੋ ਮਲੇਛ ਪੰਥ ਦਾ ਨਾਸ ਕਰਵਾਈਏਗਾ, ਸੋ ਭਾਈ ਸੰਤ ਖਾਲਸਾ ਏਹੋ ਹੈ ਹੀ ਹੈ, ਅਰ ਦੁਖ ਵੀ ਬਹੁਤ ਪਾਇਆ ਹੈ, ਅਰ ਸਮਾਂ ਭੀ ਉਤਪੱਤ ਹੋਇਆ ਹੈ ਸੰਤ ਖਾਲਸੇ ਦੀ ਬਾਣੀ ਕਹੀ ਹੈ, ਸੋ ਠੀਕ ਕਰੇਗਾ, ਹੋਰ ਖਾਲਸਾ ਜੀ ਜਲ ਪ੍ਰਸ਼ਾਦ ਸੁੱਚ ਸੋਧ ਦਾ ਵਰਤਾਨਾ। ਏਹ ਮੇਰਾ ਪਿਛਾ ਕਿਵੇਂ ਛੱਡਣ। ਸੋ ਨਾ ਕਿਸੇ ਨੂੰ ਸੁਖ ਹੋਇਆ ਨਾ ਕੁਝ ਹੱਥ ਪੱਲੇ ਆਇਆ, ਨਾ ਕਿਛ ਪ੍ਰਮੇਸਰ ਨਾਲ ਗੰਢ ਲਗਾ, ਸੋ ਐਸਾ ਕੰਮ ਮੂਲ ਨਹੀਂ ਕੀਤਾ ਚਾਹੀਦਾ। ਹੋਰ ਖਾਲਸਾ ਜੀ ਭਜਨ ਬਾਣੀ ਪੜ ਕਰ ਕੇ ਗੁਰੂ ਸਾਹਿਬ ਅਗੇ ਪੱਲਾ ਪਾਇ ਕੇ, ਗੁਰਮਤ, ਸਿਦਕ, ਭਰੋਸਾ ਤੇ ਨਾਮ ਦਾਨ ਮੰਗਣਾ। ਖਾਲਸਾ ਜੀ ਭੰਡੀ ਸਦਾ ਸਾਡੇ ਪਿਛੇ ਨਹੀਂ ਰਹਿਣੀ, ਸਮਾਂ ਬੀਤ ਜਾਉਗਾ, ਪਤਾ ਨਹੀਂ ਸਾਡੇ ਕਿਤਨੇ ਪਾਪ ਸੇ, ਗੁਰੂ ਜੀ ਨੇ ਥੋੜ੍ਹੇ ਹੀ ਮੈ ਦੂਰ ਕੀਤੇ ਹੈਨ, ਨਿੰਦ ਚਿੰਦ ਕਰਵਾ ਕੇ, ਮੈਂ ਤਾਂ ਇਉ ਜਾਣਦਾ ਹਾਂ ਠੀਕ, ਹੋਰ ਭਾਈ *ਨੈਣਾ ਸਿੰਘ ਤੇ ਭਗਵਾਨ ਸਿੰਘ ਤੇ ਨਿਧਾਨ ਸਿੰਘ ਜੀ ਇਹ ਅਰਦਾਸ


*ਵਰਿਆਦਾ ਦੇ ਸਨ, ਫਤਿਆ ਵਾਦ ਦੇ।