ਪੰਨਾ:ਕੂਕਿਆਂ ਦੀ ਵਿਥਿਆ.pdf/226

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨੨

ਕੂਕਿਆਂ ਦੀ ਵਿਥਿਆ

ਕਿ ਇਹ ਕੂਕੇ ਤੁਹਾਡਾ ਰਾਜ ਲੈ ਲੈਣਗੇ। ਅਗੇ ਵਾਗੂੰ ਜੈਸੇ ਚੁਗੱਤਿਆਂ ਤੋ ਲੈ ਲਿਆ ਸੀ। ਇਹ ਉਹੀ ਸਿੰਘ ਹਨ, ਇਸ ਕਰਕੇ ਸਾਡੇ ਪਿਛੇ ਪੈ ਗਏ ਲੋਕਾਂ ਦਾ ਕਿਹਾ ਮੰਨ ਕੇ, ਹਮਾਰੀ ਤੇ ਮਨਸ਼ਾ ਕਿਸੇ ਕੋਲੋਂ ਖੋਹਣ ਦੀ ਨਹੀਂ ਸੀ ਇਕ ਗਾਈਂ ਦਾ ਤਰਜ ਠੀਕ ਆਉਂਦਾ ਹੈ, ਭੁਲ ਚੁਕ ਬਖਸ਼ਨ ਲਿਖਣ ਵਾਲੇ ਦੀ ਗੁਰੂ ਜੀ।

੧ਓ ਸਤਿਗੁਰ ਪ੍ਰਸਾਦਿ॥

ਲਿਖਤੁਮ ਦਯਾਲ ਸਿੰਘ ਅਤੇ ਕ੍ਰਿਪਾਲ ਸਿੰਘ, ਸ੍ਰਬ ਉਪਮਾ ਯੋਗ ਸਮੂੰਹ ਖਾਲਸੇ ਜੀ ਕੋ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ ਬੁਲਾਈ ਵਾਚਣੀ ਜੀ, ਅਸੀਂ ਅਨੰਦ ਖੁਸ਼ੀ ਹੈ ਜੀ, ਸਮੂਹ ਸੰਗਤ ਦੀ ਖ਼ੁਸ਼ੀ ਮੰਗਦੇ ਹਾਂ ਜੀ ਹਮੇਸ਼ਾ ਅਕਾਲ ਪੁਰਖ ਪਾਸੋਂ। ਹੋਰ ਤਾਂ ਖਾਲਸਾ ਜੀ ਕੋਈ ਦੁਖ ਨਹੀਂ, ਇਕ ਸੰਗਤ ਦੇ ਵਿਛੋੜੇ ਦਾ ਦੁਖ ਹੋ ਰਹਿਆ ਹੈ, ਸੋ ਇਹ ਦੁਖ ਗੁਰੂ ਜੀ ਦੇ ਮੇਟਣ ਦਾ ਹੈ। ਜਦ ਗੁਰੂ ਚਾਹੇ ਤੁਰਤ ਹ ਮੇਟ ਦੇਊਗਾ। ਸਮੂੰਹ ਸੰਗਤ ਦੀ ਅਨੰਦ ਦੀ ਖਬਰ ਪਾਈ, ਜਿਸ ਜਿਸ ਦੀ ਚਿਠੀ ਆਈ ਹੈ, ਅਰ ਜਿਸ ਜੋ ਜੋ ਚੀਜ਼ ਭੇਜੀ ਹੈ ਸਾਡੇ ਵਾਸਤੇ, ਸੋ ਸਨੂੰ ਸਭ ਚੀਜ਼ ਮਿਲੀ ਹੈ, ਰੁਪਈਏ ਕਪੜੇ ਆਦਿ ਗਲਾਸ ਇਕ ਜਾਨਵਰ ਵੀ ਮਿਲਾ ਹੈ, ਸਭ ਸੰਗਤ ਦੀ ਖਬਰ ਸੁਣ ਕੇ ਹਰੇ ਹੋਇ ਗਏ ਹਾਂ, ਸਭ ਦਾ ਬਚਨ ਬਿਲਾਸ ਅੱਛੀ ਤਰਾਂ ਸਮਝਿਆ ਹੈ। ਸਭ ਦੇ ਨਾਮ ਅਤੇ ਗ੍ਰਾਮ ਸਮਝ ਲਏ ਹਨ। ਪਰ ਭਿੰਨ ਭਿੰਨ ਲਿਖਣ ਕਰ ਕੇ ਕਾਗਜ਼ ਬਹੁਤ ਖਰਚ ਹੁੰਦਾ ਹੈ, ਨਾਲੇ ਭਜਨ ਬਾਣੀ ਦਾ ਹਰਜ ਹੁੰਦਾ ਹੈ। ਮੈਂ ਲਿਖਣ ਵਾਲਾ ਇਕੱਲਾ ਹਾਂ, ਸੰਗਤ ਨੂੰ ਵਡਾ ਭਾਰੀ ਦੁਖ ਵਿਛੜੇ ਦਾ ਹੈ। ਸੋ ਖਾਲਸਾ ਤਕੜੇ ਹੋ ਕੇ ਭਜਨ ਬਾਣੀ ਕਰੋ, ਬਾਣੀ ਦਾ ਪਾਠ ਕਰੋ ਪੁਭਾਤੋਂ, ਭੋਗ ਗ੍ਰੰਥ ਸਾਹਿਬ ਦੇ ਪਾਓ, ਜਿਤਨੇ ਪੁਜ ਆਉਣ। ਸੋ ਇਕ ਦੁਖ ਕਿਆ ਸਭ ਦੁਖ ਮਿਟ ਜਾਣਗੇ। ਸਤ ਕਰ ਮੰਨਣਾ ਗੁਰੂ ਜੀ ਦਾ ਬਚਨ ਹੈ, ਸਰਬ ਰੋਗ