ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/228

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੨੪

ਕੂਕਿਆਂ ਦੀ ਵਿਥਿਆ

ਉਤਨੇ ਪਾਉਣੇ, ਜੇ ਕਰ ਇਕ ਘਰ ਤੇ ਨਾ ਪੁੱਜ ਆਵੇ ਤਾਂ ਦਹੁੰ ਚਹੁੰ ਸਿੰਘਾਂ ਰਲ ਕੇ ਭੋਗ ਪੁਆ ਦੇਣੇ, ਬਡਾ ਅਡੰਬਰ ਨਹੀਂ ਕਰਨਾ ਬਹੁਤੇ ਸਿੰਘ ਦੂਸਰੇ ਪਿੰਡਾਂ ਦੇ ਨਾ ਇਕੱਠੇ ਕਰਨੇ। ਜਥਾ ਸ਼ਕਤਿ ਪ੍ਰਸ਼ਾਦ ਕਰ ਕੇ ਭੋਗ ਪਾ ਦੇਣਾ। ਹੋਰ ਇਕ ਸਿੰਘ ਨੇ ਐਸਾ ਲਿਖਯਾ ਹੈ, ਜੋ ਮੇਰੇ ਤੇ ਬਾਣੀ ਕੰਠ ਨਹੀਂ ਹੁੰਦੀ। ਗੁਰੂ ਜੀ ਨੇ ਹੁਕਮ ਦਿਤਾ ਸੀ ਅਖਰ ਪੜਨੇ ਦਾ, ਸੋ ਇਕ ਸਿੱਖ ਨੇ ਅਰਜ ਕੀਤੀ ਕਿ ਮਹਾਰਾਜ ਮੇਰੇ ਤੇ ਅੱਖਰ ਪੜ ਨਹੀਂ ਹੁੰਦੇ। ਗੁਰੂ ਜੀ ਨੇ ਕਿਹਾ, ਅੱਛਾ ਸਿਖਾ ਤੂੰ ਇਸ ਜਗਾ ਹਮੇਸਾ ਪੱਥਰ ਸਿਟ ਜਾਇਆ ਕਰ। ਤਾ ਉਹ ਸਿੱਖ ਲਗਾ ਹਮੇਸ਼ਾਂ ਲਗਾ ਸਿਟਣ, ਤਾ ਪੱਥਰਾ ਦਾ ਢੇਰ ਲੱਗ ਗਿਆ ਸੀ। ਤਾਂ ਗੁਰੂ ਜੀ ਨੇ ਕਿਹਾ, ਜਿਸ ਤਰਾਂ ਇਕ ਇਕ ਪਥਰ ਰੋਜ਼ ਸਿਟਣ ਤੋਂ ਢੇਰ ਲਗ ਗਿਆ ਹੈ, ਏਸੇ ਤਰ੍ਹਾਂ ਇਕ ਇਕ ਅੱਖਰ ਵੀ ਰੋਜ਼ ਸਿਖਣ ਨਾਲ ਅਖਰ ਸਿਖ ਸਕਦਾ ਹੈ, ਸੋ ਅਜੇ ਤੈਨੂੰ ਆਂਵਦੇ ਨਹੀਂ,ਆਇ ਜਾਵਣਗੇ। ਤਾ ਉਹ ਸਿਖ ਹੁਕਮ ਮੰਨ ਕੇ ਲਗਾ ਅੱਖਰ ਪੜਨ! ਤਾ ਪੜ ਗਿਆ। ਸੋ ਖਾਲਸਾ ਜੀ ਜੋ ਇਕ ਦੋ ਤੁਕਾਂ ਨਿਤ ਕੰਠ ਕਰੇ ਤਾਂ ਬਹੁਤ ਬਾਣੀ ਕੰਠ ਹੋ ਜਾਇਗੀ। ਸਤ ਕਰ ਕੇ ਮੰਨਣਾ, ਸੋ ਭਾਈ ਬਾਣੀ ਸਭ ਨੇ ਕੰਠ ਕਰਨੀ। ਜਨਾਨੇ, ਮਰਦਾਨੇ, ਬੁਢੇ, ਬਾਲੇ ਨੇ ਜੋ ਬਾਣੀ ਪੜੂ ਅਰ ਭਜਨ ਕਰੂਗਾ ਉਸ ਦੇ ਵਾਸਤੇ ਸਭ ਸੁਖ ਹੋਵਣਗੇ, ਰਿਜਕ ਵਿੱਚ ਬਰਕਤਿ ਹੋਵੇਗੀ, ਸਰੀਰ ਅਰੋਗ ਰਹੇਗਾ, ਹਰ ਤਰਾਂ ਸਰੀਰ ਦੀ ਗੁਰੂ ਰੱਛਿਆ ਕਰੂਗਾ, ਸਤ ਕਰ ਕੇ ਮੰਨਣਾ ਬਾਣੀ ਗੁਰੂ ਮੰਤ੍ਰ ਹੈ, ਗੁਰ ਮੰਤ੍ਰ ਤੇ ਹੀਣਾ ਪ੍ਰਾਣੀ ਕੂਕਰ ਸੂਕਰ ਗਰਭਪ ਕੀ ਨਿਆਈਂ ਹੈ। ਮੈਂ ਏਸੇ ਵਾਸਤੇ ਬਾਰ ਬਾਰ ਬਾਣੀ ਕੰਠ ਕਰਨ ਨੂੰ ਲਿਖਦਾ ਹਾਂ। ਜਦ ਅਰਦਾਸ ਲਿਖਣ ਲਗਦਾ ਹਾਂ ਤਦੋਂ ਹੀ ਗੁਰੂ ਸਾਹਿਬ ਜੀ ਅਗੇ ਦੋਇ ਹੱਥ ਜੋੜ ਕੇ ਬਨਤੀ ਕਰਦਾ ਹਾਂ, ਹੇ ਗੁਰੂ ਸਾਹਿਬ ਜੋ ਤੈਨੂੰ ਅੱਛੀ ਲਗੇ, ਸੋ ਮੇਰੇ ਤੇ ਲਿਖਾਈਂ। ਸੋ ਮੇਰੇ ਤੇ ਗੁਰੂ ਸਾਹਿਬ ਲਿਖਾਵਦਾ ਹੈ ਅਤੇ ਮੈਂ ਸੰਗਤ ਦੀ ਓਰ ਲਿਖ ਭੇਜਦਾ ਹਾਂ। ਮੇਰੇ ਮੈਂ ਜੋ ਕਹਾ ਮਤ ਹੈ, ਜੇ ਮਤ ਹੋਦੀ ਮਲੇਛ ਦੀ ਕੈਦ ਵਿਚ ਕਿਉਂ ਆਵਦਾ। ਦੇਖੋ ਖਾਲਸਾ ਜੀ ਕਰਤਾਰ