ਪੰਨਾ:ਕੂਕਿਆਂ ਦੀ ਵਿਥਿਆ.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੯
ਕੂਕਾ ਯਾ ਨਾਮਧਾਰੀ ਲਹਿਰ ਦਾ ਵਿਕਾਸ

ਲਈ ਸ਼ਰਧਾ-ਭਗਤੀ ਅਡੋਲ ਬਣੀ ਰਹੀ, ਜਿਵੇਂ ਕਿ ਆਪ ਦੀ ਨਿਮਨ ਲਿਖਤ ਅਰਦਾਸ ਤੋਂ ਪਤਾ ਲਗਦਾ ਹੈ। ਇਹ ਅਰਦਾਸ ਆਪ ਨੇ ਸਾਈਂ ਸਾਹਿਬ ਜੋਗ ਆਪਣੀ ਮ੍ਰਿਤੂ ਤੋਂ ਚਾਰ ਦਿਨ ਪਹਿਲਾਂ ੧੮ ਮਾਘ ਸੰਮਤ ੧੯੧੯ ਬਿਕ੍ਰਮੀ, ਮੁਤਾਬਿਕ ੨ ਦਸੰਬਰ ਸੰਨ ੧੮੬੨, ਦਿਨ ਮੰਗਲਵਾਰ ਨੂੰ ਲਿਖੀ ਸੀ ਜਿਸ ਵਿਚ ਆਪ ਨੇ ਸਾਈਂ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਕੁ ਕੰਮ ਛੱਡ ਕੇ ਭੀ ਦਰਸ਼ਨ ਦੇਣ ਦੀ ਖੇਚਲ ਕਰਨ।

ਸ੍ਰੀ ਸਤਿਗੁਰ ਪ੍ਰਸਾਦਿ

੧ ਮਾਹਾਂ ਸ੍ਰੀ ਸਰਬ ਉਪਮਾ ਯੋਗ ਸ੍ਰੀ ਸਗਲ ਗੁਨ ਨਿੰਮ ਅਮਿ ਪ੍ਰਉਪਕਾਰੀ ਉਜਲ ਦੀਦਾਰੀ ਸ੍ਰੀ ਚੰਦ ਸੀਲ ਸੀਲ ਸ੍ਰੀ ਸੂਰਜ ਪ੍ਰਕਾਸ਼ ਜਿਨਾ ਮਿਲਿਆਂ ਸ੍ਰੀ ਵਾਹਿਗੁਰੂ ਜੀ ਚਿਤ ਆਏ, ਐਸੋ ਜੋ ਹੈਂ ਭਾਈ ਸਾਹਿਬ ਜੀ ਸਾਈਂ ਜੀ ਜਵੈਰ ਮਲ ਪਾਸੇ ਲਿਖਤਮ ਹਜ਼ਰੋ ਵਿਚੋਂ ਭਾਈ ਜੀ ਬਾਲਕ ਸਿੰਘ ਕੀ ਅਦੀਨਗੀ ਵਾਚਨੀ।

ਦੋਹਰਾ
ਉਪਮਾ ਤੁਮਰੀ ਕੋ ਕਰੇ ਕਿਤ ਮੁਖ ਹੋਤ ਬਖਾਨ
ਚੰਦ੍ਰ ਰੂਪ ਤੁਮਰੋ ਸਦਾ ਤੇਜ ਸਰੂਪੀ ਭਾਨ ॥ ੧ ॥

ਹੋਰ ਸਮਾਚਾਰ ਵਾਚਨੀ ਉੱਪਰ ਦਾ, ਆਪ ਜੋਗ ਮਾਲੂਮ ਹੋਵੇ ਜੋ ਸਰੀਰ ਅਸਾਡਾ ਰਾਜ਼ੀ ਨਹੀਂ, ਆਪ ਜੋਗ ਮਾਲੂਮ ਹੋਵੇ ਜੋ ਤੁਸਾਂ ਜ਼ਰੂਰ ਟੁਰ ਆਵਨਾ। ਜੇਕਰ ਆਪ ਦਾ ਕੋਈ ਕੰਮ ਹੋਏ ਤਾਂ ਬੀ ਕੰਮ ਛੋੜ ਕਰ ਕੇ ਥੀ ਤੁਸਾਂ ਆਵਨਾ। ਜੋ ਅਸਾਡਾ ਚਿਤ ਬਹੁਤਾ ਭਟਕਦਾ ਹੈ।

ਸਵੈਯਾ

ਔਰ ਸੁਨੋ ਹਮਰੀ ਬਿਨਤੀ ਹਮਰਾ ਲਿਖਨ ਚਿਤ ਮੋ ਧਰੀਏ ਜੀ ਚਾਹਿ ਬਡੀ ਤੁਮਰੇ ਪਗ ਦੇਖਨ ਆਪ ਬਿਚਾਰ ਕ੍ਰਿਪਾ ਕਰੀਏ ਜੀ ਬਾਸਰ ਰੈਨ ਬਸੋ ਚਿਤ ਮੈਂ ਤੁਮ ਆਵਨ ਬਾਤ ਰਿਦੇ ਧਰੀਏ ਜੀ ਪਾਵਨ ਹਵੈ ਤੁਮਰੋ ਪਗ ਦੇਖਤ ਭਉਜਲ ਸੋ ਸੁਖ ਸੋ ਤਰੀਏ ਜੀ

Digitized by Panjab Digital Library/ www.panjabdigilib.org