ਪੰਨਾ:ਕੂਕਿਆਂ ਦੀ ਵਿਥਿਆ.pdf/230

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ੨੨੬

ਕੂਕਿਆਂ ਦੀ ਵਿਥਿਆ

ਸੰਗਤ ਲਿਖਾ ਥਾ ਤੁਸੀਂ ਕਦ ਆਉਗੇ, ਸੋ ਖਾਲਸਾ ਜੀ ਜਦ ਸੰਬਰ ਸੂਰੀ ਫਿਰੂਗੀ ਤਦ ਆਵਾਂਗੇ, ਭਾਈ ਅਗੇ ਗੁਰੁ ਬੇਅੰਤ ਹੈ॥ ਆਪਣੇ ਕਰਤਬ ਜਾਣੈ ਆਪਿ॥ ਹੋਰ ਸੰਗਤ ਨੇ ਲਿਖਾ ਥਾ ਜੋ ਦੁੰਦ ਪਵੈ ਕਿਥੇ ਕਟੀਏ, ਸੋ ਦੁੰਦ ਸਮਾ ਸਭ ਨੇ ਮਿਲ ਕੇ ਅਛੀ ਜਗਾ ਵਿਚਾਰ ਲੈਣੀ, ਓਥੇ ਕਟ ਲੈਣਾ, ਪਰ ਅਜੇ ਤਾਂ ਬਖੇੜਾ ਦੂਰ ਹੈ। ਨਾਲੇ ਅਛੀ ਤਰਾ ਸੇ ਅੱਗ ਮੱਚੀ ਨਹੀਂ, ਲਕੜੀਆਂ ਬਾਲਣ ਇਕੱਠਾ ਹੋ ਰਿਹਾ ਹੈ। ਹੋਰ ਪ੍ਰਤੀਤ ਰਖਣੀ, ਏਹ ਜੋ ਭਜਨ ਬਾਣੀ, ਨਾਮ, ਦਾਨ, ਇਸ਼ਨਾਨ, ਪਾਠ, ਭੋਗ, ਇਹ ਘਾਲ ਕਰੂਗਾ, ਉਸ ਦਾ ਬਿਰਥਾ ਨਾ ਜਾਊਗਾ। ਗੁਰੂ ਜੀ ਕਾ ਬਚਨ ਹੈ "ਇਕ ਤਿਲ ਨਹੀ ਭੰਨੇ ਘਾਲਿਆ" ਪ੍ਰਤੀਤ ਰੱਖਨੀ ਏਸ ਬਚਨ ਦੀ। ਹੋਰ ਭਾਈ ਖਾਲਸਾ ਜੀ ਜੋ ਸਬੰਧੀ ਸਰੀਰ ਛੋਡ ਜਾਏ ਤਾਂ ਉਸ ਦੇ ਪਿਛੇ ਰੋਣਾ ਪਿਟਣਾ ਨਹੀਂ, ਜੇ ਕਿਛੁ ਬਣ ਆਵੈ ਤਾਂ ਯਥਾ ਸਕਤਿ ਪੁੰਨ ਦਾਨ ਭੋਗ ਪਾਠ ਪ੍ਰਸਾਦਿ, ਬਸਤ੍ਰ, ਪੈਸਾ, ਜਿਤਨਾ ਬਣ ਆਵੈ ਕਰਨਾ, ਰੋਏ ਪਿਟੇ ਤੇ ਇਕ ਤਾਂ ਪ੍ਰਮੇਸਰ ਵਲੋਂ ਬੇਮੁਖੀ ਹੁੰਦੀ ਹੈ, ਦੂਜੇ ਸਰੀਰ ਨੂੰ ਵੀ ਕਸ਼ਟ ਹੁੰਦਾ ਹੈ, ਜਿਸ ਨੂੰ ਰੋਂਦੇ ਹਨ ਉਸ ਨੂੰ ਖੇਦ ਪਹੁੰਚਦਾ ਹੈ, ਤੇ ਸੀਢ ਅਰ ਰੋਣ ਦਾ ਪਾਣੀ ਓਸ ਪ੍ਰਾਣੀ ਤੇ ਪੈਂਦਾ ਹੈ, ਤਾਂ ਪ੍ਰਾਣੀ ਆਖਦਾ ਹੈ,ਏਨਾਂ ਦਾ ਕੋਈ ਹੋਰ ਮਰੇ ਤਾਂ ਅੱਛਾ ਹੈ। ਸੱਚ ਸੋਧ ਵਾਲੇ ਬਿਨਾ ਕਿਸੇ ਦੇ ਹੱਥੋਂ ਨਹੀਂ ਛਕਣਾ। ਹੋਰ ਭਾਈ ਦਸਵੇਂ ਪਾਤਸ਼ਾਹ ਦਾ ਬਚਨ ਹੈ, ਜਾਂ ਕੀ ਰਹਿਤ ਨ ਜਾਣੀਐ ਗੁਰ ਮੰਤੁ ਨਹੀ ਚੀਤ॥ ਤਾ ਕਾ ਭੋਜਨ ਖਾਇ ਕੈ ਵਿਸਰੇ ਹਰਿ ਕੀ ਪ੍ਰੀਤ। ਇਹ ਨਾ ਕਹਿਣਾ ਬੈਠਾ ਕਾਲੇ ਪਾਣੀ ਦੀਆਂ ਲੀਕਾਂ ਕੱਢ ਰਿਹਾ ਹੈ। ਭਾਈ ਮੈ ਸਭਨਾਂ ਦੇ ਭਲੇ ਵਾਸਤੇ ਲਿਖਦਾ ਹਾਂ। ਭਾਈ ਗਊ ਅਤੇ ਸਾਧਾਂ ਦੇ ਕਸ਼ਟ ਮੇਟਣ ਦਾ ਸਮਾਂ ਨੇੜੇ ਆ ਗਿਆ ਹੈ: ਨਿਸਚਾ ਕਰਨਾ ਤੇ ਪ੍ਰਤੀਤ ਰਖਣੀ। ਸਤਿ ਸ੍ਰੀ ਅਕਾਲ॥ ੩॥