ਪੰਨਾ:ਕੂਕਿਆਂ ਦੀ ਵਿਥਿਆ.pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭਾਈ ਰਾਮ ਸਿੰਘ ਜੀ ਦੀਆਂ ਅਰਦਾਸਾਂ

੨੨੭

ੴ ਸਤਿਗੁਰ ਪ੍ਰਸਾਦਿ॥

ਲਿਖਤਮ ਜੋਗ ਜੁਆਲਾ ਦੇਈ ਬਹੁਤ ਕਰਕੇ ਰਾਮ ਸਤਿ ਵਾਚਨੀ॥ ਹੋਰ ਮੇਰਾ ਕਹਿਣਾ ਇਹ ਹੈ ਜੋ ਇਕ ਤਾਂ ਤੂੰ ਹਮੇਸ਼ਾਂ ਚੌਬੀ ਹਜ਼ਾਰ ਮਾਲਾ ਫੇਰਿਆ ਕਰੋ।। ਅਰ ਹਮੇਸ਼ਾਂ ਦਾਤਨ ਕਰਿਆ ਕਰ ਅਰ ਅਧੀ ਰਾਤਿ ਦੇ ਪਿਛੇ ਦੋ ਬਜੇ ਉਠ ਕੇ ਇਸ਼ਨਾਨ ਕਰਿਆ ਕਰ, ਸਣੇ ਕੇਸੀਂ।। ਬਾਣੀ ਪੜਨੀ, ਜਪੁ, ਜਾਪੁ, ਸੁਖਮਨੀ, ਆਸਾ ਦੀ ਵਾਰ। ਫੇਰ ਦਿਨ ਮੇਂ ਰਾਂਤ ਤਾਈਂ ਮਾਲਾ ਕਰ ਕੇ ਸੋਇ ਜਾਣਾ॥ ਅਰ ਕੰਮ ਕੁਛ ਨ ਕਰਿਆ ਕਰ ਕੱਤਣ ਤੁੰਬਣ ਦਾ, ਇਕ ਪ੍ਰਸਾਦਿ ਪਕਾ ਲਿਆ ਕਰ॥ ਭਜਨ ਕਰਿਆ ਕਰ, ਭਜਨ ਕਰਨ ਬਾਲਿਆਂ ਦਾ ਭਾਵੇਂ ਥੋੜਾ ਹੀ ਪਦਾਰਥ ਹੋਵੇ ਤਾਂ ਵੀ ਮੁੱਕਦਾ ਨਹੀਂ, ਏਹ ਬਾਤ ਸਤਿ ਕਰ ਕੇ ਜਾਨਣੀ ਅਰ ਜਿਤਨਾ ਕੁ ਸਰੇ ਉਤਨਾ ਕੁ ਪੁੰਨ ਦਾਨ ਕਰ ਦੇਣਾ ਜਥਾ ਸਕਿਤ॥ ਭੁਖੇ ਨੂੰ ਰੋਟੀ, ਨੰਗੇ ਨੂੰ ਕਪੜਾ, ਜੋੜਾ ਜਿਤਨਾ ਸਰੇ॥ ਅਰੁ ਦੂਜਾ ਅਸ਼ਨਾਨ ਦਿਨ ਚੜੇ ਕਰਨਾ, ਪਖਾਨੇ ਜਦੋ ਜਾਣਾ ਤਦ ਹੀ ਅਸ਼ਨਾਨ ਕਰ ਲੈਣਾ। ਅਰ ਹਰ ਵਕਤਿ ਗੁਰੂ ਸਾਹਿਬ ਅਗੇ ਬੇਨਤੀ ਕਰਨੀ, ਹੇ ਗੁਰੂ ਸਾਹਿਬ ਜੀ ਅਸੀਂ ਅਪ੍ਰਾਂਧੀ ਪਾਪੀ ਜੀਊ ਹਾਂ ਤੇਰਾ ਪਤਤਿ ਪਾਵਨ ਬਿਰਧ ਸੁਣ ਕੇ ਤੇਰੇ ਬੂਹੇ ਆਇ ਡਿਗੇ ਹਾਂ, ਸਾਨੂੰ ਆਪਣੀ ਕਿਰਪਾ ਕਰ ਕੇ ਗੁਰਮਤਿ ਦਾ ਖੈਰ ਪਾਉ; ਅਰ ਮਨੁਖਾਂ ਦਾ ਮੇਲਾ ਜਿਥੇ ਹੋਵੇ ਤਾਂ ਗੁਰਮੁਖਾਂ ਦਾ ਮੇਲਾ ਹੋਵੇ। ਮਨਮੁਖਾਂ ਦੀ ਸੰਗਤ ਤੇ ਰਖ ਲਈਂ ਮਹਾਰਾਜ ਜਿਥੇ ਜੀਉ ਜਾਵੇ॥ ਅਰ ਹੇ ਮਹਾਰਾਜ ਜੋ ਤੈਂ ਗੁਰੂ ਰੂਪ ਪਾ ਕੇ ਹੁਕਮ ਦਿਤਾ ਹੈ ਗੁਰੂ ਗਰੰਥ ਸਾਹਿਬ ਮੈਂ, ਸੋ ਤੂੰ ਆਪਣਾ ਹੁਕਮ ਮੈਨੂੰ ਸਦਾ ਈ ਮਨਾਈਂ॥ ਜਿਥੇ ਮੇਰਾ ਜੀਉ ਜਾਵੇ ਸਦਾ ਈ ਮੈਨੂੰ ਆਪਣੇ ਹੁਕਮ ਉਤੇ ਪ੍ਰਤੀਤ ਦਾ ਦਾਨ ਦੇਈਂ, ਹੇ ਮਹਾਰਾਜ ਮੈਨੂੰ ਦੂਜੇ ਭਾਉ ਤੇ ਸਦਾ ਹੀ ਰੱਖ ਲਈਂ, ਤੇਰਿਆਂ ਚਰਨਾਂ ਤੇ ਬਿਨਾਂ