ਪੰਨਾ:ਕੂਕਿਆਂ ਦੀ ਵਿਥਿਆ.pdf/233

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਜੀ ਦੀਆਂ ਅਰਦਾਸਾਂ

੨੨੯

ਗੁਰੂ ਜੀ ਨੇ ਲਿਖਿਆ ਹੈ। ਜਿਤਨੇ ਦੁਖ ਸਭ ਮਨਮੁਖ ਭੋਗੇ। ਗੁਰਮੁਖ ਲੇਪ ਨਾ ਮਾਸਾ ਹੈ। ਮੈਂ ਤਾਂ ਜੋ ਬਾਤ ਆਖਦਾ ਹਾਂ, ਸੋ ਗੁਰੂ ਜੀ ਦਾ ਹੁਕਮ ਸੁਨਾਉਂਦਾ ਹਾਂ, ਮੈਂ ਤਾਂ ਬੁਰਵਾਲੇ ਦੀ ਮਾਫਕ ਹਾਂ॥ ਰਪਟੀਆ ਕੋਈ ਬਡਾ ਆਦਮੀ ਨਹੀਂ ਹੁੰਦਾ॥ "ਸਿਰੀ ਵਾਹਿਗੁਰੂ" ੨, ਇਹ ਅਰਦਾਸ ਦੇਣ ਜੁਆਲਾ ਦੇਈ। ਅਰਦਾਸ ਲਿਖੀ ਚੇਤ੍ਰ ਵਦੀ ੧ ਸਾਲ ੧੯੩੭॥ ਹੋਰ ਬਾਤ ਕਰਨੀ ਜੋ ਸੂਰਜ ਚੜੇ ਤੇ ਅਗੇ ਪਲ ਸਾਇਤ ਪਹਿਲਾਂ ਚੰਡੀ ਦੀ ਵਾਰ ਦਾ ਪਾਠ ਕਰਨਾਂ ਹਮੇਸ਼ਾਂ, ਹੋਰ ਪਾਠ ਭਾਵੇਂ ਅਗੇ ਪਿਛੇ ਹੋਵੇ ਤਾਂ ਪਰਵਾਹ ਨਹੀਂ। ਪਰ ਚੰਡੀ ਪਾਠ ਜ਼ਰੂਰ ਕਰਨਾਂ ਸਵੇਰੇ, ਉੱਚੀ ਨਹੀਂ ਕਰਨਾਂ, ਬਹੁਤ ਭਲਾ ਹੋਵੇਗਾ ੪॥

ੴ ਸਤਿਗੁਰ ਪ੍ਰਸਾਦਿ॥

ਲਿਖਤੁਮ ਦਿਆਲ ਸਿੰਘ, ਉਪਮਾ ਜੋਗ ਭਾਈ ਕਾਨ ਸਿੰਘ ਤੇ ਨੱਥਾ ਸਿੰਘ* ਹੋਰ ਸਮੂਹ ਖਾਲਸੇ ਕੇ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ ਜੀ। ਹੋਰ ਸਮੂੰਹ ਬੀਬੀਆਂ ਮਾਈਆਂ ਨੂੰ ਰਾਮ ਸੱਤ ਬੁਲਾਈ ਬਾਚਣੀ ਜੀ, ਹੋਰ ਸ੍ਰਬੱਤ ਖਾਲਸੇ ਕੋ ਹੁਕਮ ਹੈ, ਇਕ ਤਾਂ ਬਾਣੀ ਕੰਠ ਕਰਨੀ॥ ਪੰਜ ਗ੍ਰੰਥ ਭਾਈ, ਜੇ ਨਾਂ ਕੰਠ ਹੋਵੇ ਤਾਂ ਜਪੁ, ਜਾਪ, ਰਹਿਰਾਸ, ਆਰਤੀ, ਸੋਹਿਲਾ, ਇਹ ਚਾਰੇ ਸਿੱਖ ਜਰੂਰ ਕੰਠ ਕਰੇ,ਹੋਰ ਸਖਮਨੀ ਆਸਾ ਦੀ ਵਾਰ ਤਾਈਂ ਕਰੇ ਜਰੂਰ, ਇਸ਼ਨਾਨ ਪਿਛਲੀ ਰਾਤ ਕਰਨਾ ਬਰ ਜਰੂਰ ਗੁਰੂ ਜੀ ਦਾ ਹੁਕਮ ਹੈ। ਸਵਾ ਪਹਿਰ ਰਾਤ ਦਾ, ਗੁਰੂ ਜੀ ਨੇ ਬੜਾ ਮਹਾਤਮ ਕਹਿਆ ਹੈ। ਰਾਤ ਕੋ ਬਾਣੀ ਪੜ੍ਹਨੀ ਦਿਨੇ ਭਜਨ ਕਰਨਾ ਫੇਰ ਤੁਰਦੇ ਫਿਰਦੇ ਕੰਮ ਕਰਦੇ ਤੇ


*ਓਡਰ ਜ਼ਿਲਾ ਅੰਮ੍ਰਿਤਸਰ।