ਪੰਨਾ:ਕੂਕਿਆਂ ਦੀ ਵਿਥਿਆ.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੨੩੦

ਕੂਕਿਆਂ ਦੀ ਵਿਥਿਆ

ਵੇਹਲ ਲਗੇ ਤਾਂ ਇਕੰਤ ਬੈਠ ਕੇ ਭਜਨ ਬਾਣੀ ਕਰਨਾ, ਹੋਰ ਲੜਕੇ ਲੜਕੀਆ ਸਭ ਨੂੰ ਅਖਰ ਪੜ੍ਹਾ ਦੇਣੇ, ਹੋਰ ਲੜਕੀ ਕਿਸੇ ਨਾ ਮਾਰਨੀ, ਨਾ ਵੱਟਾ ਲੈਣਾ ਅਤੇ ਨਾ ਲੜਕੀ ਦੇ ਦੰਮ ਲੈਣੇ, ਜੇਹੜਾ ਲੜਕੀ ਮਾਰੇ, ਬੇਚੇ, ਵੱਟਾ ਕਰੇ, ਉਸ ਦੇ ਹੱਥ ਦਾ ਘਰ ਦਾ ਅੰਨ ਨਹੀਂ ਵਰਤਨਾ, ਧਨ ਪਦਾਰਥ ਨਹੀ ਲੈਣਾ ਕਿਸੇ ਦਾ, ਨਾਂ ਧੱਕਾ ਕਰ ਕੇ ਨਾ ਚੋਰੀ ਕਰ ਕੇ, ਨਾ ਠਗੀ ਕਰ ਕੇ, ਕੱਖ ਆਦਿਕ ਵੀ ਨਹੀਂ ਲੈਣਾਂ। ਗੁਰੂ ਜੀ ਦਾ ਹੁਕਮ ਹੈ, ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ। ਗਾਂ ਖਾ ਕੇ ਹਿੰਦੂ ਕਿਥੇ ਰਿਹਾ। ਅਤੇ ਸੂਰ ਖਾ ਕੇ ਮੁਸਲਮਾਨ ਕਹਾ ਰਿਹਾ, ਹੋਰ ਐਸ ਬਖਤ ਅਪਰਾਧ ਕਰ ਕੇ ਬਗਾਨਾ ਧਨ ਲੈਦੇ ਹੈਨ ਇਸ ਲਈ ਬਡਾ ਦੁਖ ਹੋਇ ਰਹਿਆ ਹੈ। ਜਗਤ ਮੈ ਮੀਂਹ ਥੋੜਾ ਬਰਸਦਾ ਹੈ, ਕੋਈ ਬਚਿਆ ਹੋਊਗਾ! ਹੋਰ ਭਾਈ ਮੰਦਾ ਫਿੱਕਾ ਬੋਲੇ ਤੇ ਬੀ ਸਿਖਾਂ ਨੂੰ ਧੀਰਜ ਚਾਹੀਦਾ ਹੈ, ਛੇਤੀ ਹੀ ਗਲ ਨਹੀਂ ਪੈ ਜਾਣਾ ਚਾਹੀਦਾ। ਹੋਰ ਭਾਈ ਇਹ ਬੀ ਸਿਖਾਂ ਨੂੰ ਚਾਹੀਦਾ ਹੈ ਜਰੂਰ ਜਥਾ ਸ਼ਕਤਿ ਭੁਖੇ ਨੂੰ ਅੰਨ ਵੀ ਦੇਣਾ, ਨੰਗੇ ਨੂੰ ਕਪੜਾ ਜੋੜਾ ਵੀ ਦੇਣਾ। ਸੇਰ ਪੁੰਨ ਦਾਨ ਤੇ ਧਨ ਨਹੀਂ ਘਟਦਾ, ਧਨ ਤੇ ਕੁਚਾਲ ਚਲਣ ਤੇ ਘਟ ਜਾਂਦਾ ਹੈ। ਅਰ ਹਰ ਬਖਤ ਗੁਰੁ ਸਾਹਿਬ ਜੀ ਅਗੇ ਬੇਨਤੀ ਕਰਨੀ ਜੋ ਹੇ ਗੁਰੂ ਜੀ ਮੈ ਪਾਪੀ ਅਪਰਾਧੀ ਜੀਉ ਹਾਂ, ਤੇਰਾ ਪਤਿਤ ਪਾਵਨ ਬਿਰਦ ਹੈ। ਸੁਣ ਕੇ ਤੇਰੀ ਸਰਨ ਆਇਆ ਹਾਂ ਹੁਣ ਮੈਨੂੰ ਬਖਸ਼ ਲੈ, ਤੂੰ ਮੈਨੂੰ ਕਦੇ ਨਾ ਬਿਸਾਰੀਂ ਨਾ ਦੁਖ ਵਿਚ ਨਾ ਸੁਖ ਵਿਚ, ਸਦਾ ਹੀ ਮੇਰੇ ਹਿਰਦੇ ਤੇ ਬਸਿਆ ਰਹੀਂ ਜਿਥੇ ਮੇਰਾ ਜੀਉ ਜਾਵੇ, ਪਰ ਸਦਾ ਹੀ ਆਪਣਾ ਹੁਕਮ ਮਨਾਈਂ, ਜੋ ਤੈਂ ਗੁਰੂ ਰੂਪ ਧਾਰ ਕੇ ਹੁਕਮ ਦਿੱਤਾ ਹੈ, ਗ੍ਰੰਥ ਸਾਹਿਬ ਮੈ, ਉਹ ਹੁਕਮ ਮੈਨੂੰ ਸਦਾ ਹੀ ਮਨਾਈਂ; ਇਹ ਦਾਨ ਵੀ ਦੇਈਂ ਆਪਨੀ ਦਰਗਾਹੋਂ, ਮਨ-ਮੁਖਾਂ ਦੀ ਸੰਗਤ ਤੇ ਰਖ ਲਈਂ ਮਨਮੁਖੀ ਚਾਲ ਤੇ ਰਖ ਲਈਂ, ਸਭਨੀ ਥਾਈ, ਇਹ ਬੇਨਤੀ ਹਰ ਬਖਤ ਕਟਨੀ ਗੁਰੂ ਚਰਨਾਂ ਵਿਚ ਅਰ ਚੰਡੀ ਦੀ ਬਾਰ ਦਾ ਪਾਠ ਕਰਨਾ ਹਮੇਸ਼ਾ ਸੂਰਜ ਦੇ ਚੜ੍ਹਨ