ਪੰਨਾ:ਕੂਕਿਆਂ ਦੀ ਵਿਥਿਆ.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਜੀ ਦੀਆਂ ਅਰਦਾਸਾਂ

੨੩੧

ਤੋਂ ਅਧ)ਘੜੀ ਪਹਿਲਾਂ ਪਾਠ ਤੋਰਨਾ, ਬੜਾ ਮਹਾਤਮ ਲਿਖਾ ਹੈ ਗੁਰੂ ਜੀ ਨੇ; ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ, ਪਾਠ ਕਰਨ ਲਗੇ ਇਹ ਬੇਨਤੀ ਕਰਨੀ ਜੀ ਸਕਤੀ ਮਤਾ ਮੇਰੇ ਸ਼ਰੀਰ ਵਿਚ ਜੋ ਮਨਮੁਖੀ ਸਭਾਇ ਹੈਨ, ਅਤੇ ਦੁਖ-ਦਾਇਕ ਜੋ ਤਾਂਮਸ਼ੀ ਸੁਭਾਇ ਹਨ, ਹੇ ਮਾਤਾ ਇਨਾਂ ਸਭਨਾ ਦਾ ਨਾਸ ਕਰੀਂ। ਹੋਰ ਬੇਨਤੀ ਕੀਤੀ ਹੈ ਭਗਉਤੀ ਕੀ, ਅਰ ਭਗਉਤੀ, ਚੰਡੀ ਦੀ ਵਾਰ ਦੀ ਪਹਿਲੀ ਪਉੜੀ ਦਾ ਨਾਉ ਹੈ। ਭੋਗ ਉਤੇ ਪੜਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਅਕਾਲ ਪੁਰਖ ਜੀ ਸਹਾਇ॥ ਸਭ ਥਾਈਂ ਹੋਇ ਸਹਾਇ।

ਭਗੋਤੀਆ ਦੇ ਪਾਠ ਦਾ ਵੀ ਗੁਰੂ ਜੀ ਨੇ ਬੜਾ ਮਹਾਤਮ ਲਿਖਾ ਹੈ ਸੌ ਸਾਖੀ ਮੈ, ਜੋ ਸੌ ਪਾਠ ਹੋਵੈ ਤਾਂ ਚੰਗਾ ਹੈ। ਨਹੀਂ ਤੇ ੬੦ ਯਾ ੪੦ ਹੋਣ ਤਾਂ ਚੰਗਾ ਹੈ। ਅਰਦਾਸ ਸਭ ਨੂੰ ਸੁਣਾਇ ਦੇਣੀ, ਸਤਿਸੰਗੀ ਨੂੰ ਪੜਦੇ ਮੈ ਸੁਣੌਣੀ, ਮਨਮੁਖ ਕੋਈ ਨਾਂ ਸੁਣੇ, ਚੰਡੀ ਦੀ ਵਾਰ ਦਾ ਪਾਠ ਗੁਪਤ ਕਰਨਾ, ਉਚੀ ਨਹੀਂ ਕਰਨਾ, ਜੋ ਏਹ ਅਰਦਾਸ ਪੜ੍ਹ ਕੇ ਸੁਣ ਕੇ ਮੰਨੂੰਗਾ, ਉਸ ਦਾ ਬਹੁਤ ਭਲਾ ਹੋਉਗਾ, ਸਤ ਕਰਕੇ ਮੰਨਣਾਂ, ਮੈਂ ਤਾਂ ਸੋਈ ਹੁਕਮ ਲਿਖਦਾ ਹਾਂ ਸੰਗਤ ਨੂੰ ਜੋ ਗੁਰੂ ਜੀ ਦਾ ਹੁਕਮ ਹੈ, ਮੈਂ ਗੁਰੂ ਨਹੀਂ ਰਪਟੀਏ ਦੀ ਮਾਫਕ ਹਾਂ ਜੀ, ਅਗੇ ਮੰਨਣਾਂ ਸੰਗਤ ਨੇ ਹੈ, ਮਨੌਣਾ ਗੁਰੂ ਜੀ ਨੇ ਹੈ। ਹੋਰ ਭਾਈ ਸ਼ਬੇਗ ਸਿੰਘ ਜੀ ਤੁਸੀ ਏਥੇ ਨਹੀ ਔਣਾ, ਜੋ ਤੁਸਾਂ ਦੇ ਪਾਸੋਂ ਸਰੇ ਉਥੇ ਹੀ ਪੁੰਨ ਦਾਨ ਭੋਗ ਅਰ ਪਾਠ ਕਰ ਦੇਣਾ, ਏਥੇ ਔਣ ਮੈਂ ਬਖੇਪਤਾ ਹੀ ਹੈ, ਦਰਸਨ ਮੇਰਾ ਨਹੀਂ ਹੋਣ ਦੇਦੇ ਮਹਾ ਮਲੇਛ, ਰੇਲ ਜਹਾਜ ਉਤੇ ਜੋ ਰੁਪਯਾ ਖਰਚ ਹੁੰਦਾ ਹੈ, ਸੋ ਵਿਅਰਥ ਜਾਂਦਾ ਹੈ, ਮਲੇਛ ਦੀ ਪੂਜਾ ਹੁੰਦੀ ਹੈ, ਜੋ ਮੇਰਾ ਹੁਕਮ ਮੰਨੂਗਾ, ਜੋ ਅਰਦਾਸ ਮੈ ਲਿਖਦਾ ਹਾਂ, ਉਹ ਮੇਰੇ ਪਾਸ ਹੈ ਸਦਾ ਹੀ, ਜੋ ਹੁਕਮ ਨਾ ਮੰਨੇ ਓਹ ਭਾਵੇ ਕਈ ਵਾਰ ਆਵੇ ਜਾਵੇ ਕੋਈ ਲਾਭ ਨ ਪ੍ਰਾਪਤ ਹੋਵੇਗਾ। ਜੇ ਤੁਸੀ ਏਥੇ ਹੀ ਬੈਠ ਕੇ ਭਜਨ ਬਾਣ ਕਰੋ ਪੁੰਨ ਦਾਨ ਯਥਾ ਸਕਤਿ, ਤੁਮਾਰੇ ਸਾਰੇ ਹੀ ਕੰਮ ਸੌਰ ਜਾਣਗੇ, ਏਥੇ ਹੀ -