੨੩੨
ਕੂਕਿਆਂ ਦੀ ਵਿਥਿਆ
ਪ੍ਰੀਤ ਜਾਨਣੀ, ਅਰ ਭਾਈ ਕਾਨ ਸਿੰਘ ਮੇਹਰ ਸਿੰਘ ਨੂੰ ਆਖਣਾ ਏਥੇ ਨਾ ਆਵਣ ਸਾਡੇ ਪਾਸ, ਭਾਈ ਸ਼ਬੇਗ ਸਿੰਘ ਜੀ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਵਾਚਨੀ, ਏਧਰੇ ਲੁਕ ਛਿਪ ਕੇ ਦਿਨ ਕੱਟ ਲੈਣੇ, ਕੋਈ ਦਿਨ ਦਾ ਹੀ ਕਸ਼ਟ ਹੈ, ਭਾਈ ਤੁਸਾਂ ਦੇ ਪੈਰੋਂ ਕੰਗ ਉਠੀ ਹੈ ਪਹਿਲੋ, ਅਛਾ ਕੋਈ ਚਿੰਤਾ ਨਹੀਂ, ਗੁਰੂ ਜੀ ਦਾ ਹੁਕਮ ਹੈਸੀ ਏਸੇ ਤਰਾ ਦਾ, ਜੀਆਂ ਦੇ ਕੀ ਬਸ ਹੈ, ਜੇ ਏਥੇ ਮਿਲਣ ਦੇਣ ਤਾਂ ਭਾਵੇ ਸੈਕੜੇ ਆਇ ਜਾਣ, ਬਾਤ ਤਾ ਏਹੋ ਹੈ ਬਡੀ ਜੋ ਖਰਚ ਖੇਚਲ ਬਹੁਤ ਹੈ ਏਥੇ ਆਉਣ ਦੀ, ਅਰ ਮੇਲ ਕੁਝ ਨਹੀਂ ਹੁੰਦਾ, ਜੇ ਮੇਲਾ ਹੁੰਦਾ ਹੈ ਤਾਂ ਤ੍ਰਿਪਤ ਕੁਝ ਨਹੀਂ ਹੁੰਦੀ ਦਰਸਨ ਮੇਲੇ ਦੀ, ਨਾ ਬੋਲਣ ਦੇਂਦੇ ਹੈ, ਨਾ ਖੜਾ ਹੀ ਹੋਣ ਦੇਂਦੇ ਹੈਨ ਹਮਾਰੇ ਪਾਸ, ਇਹ ਹਵਾਲ ਹੈ ਏਥੇ ਦਾ, ਅਗੇ ਗੁਰੁ ਜਾਣੇ ਗੁਰੂ ਨੇ ਜੋ ਕਰਨੀ ਹੈ। ਹੋਰ ਭਾਈ ਕਾਨ ਸਿੰਘ ਜੀ ਤੁਸਾਂ ਜੋ ਰਾਮਸਰ ਉਤੇ ਖੂਹਾ ਲੌਣ ਦੀ ਬਾਤ ਪੁਛੀ ਹੈ, ਜੇ ਤਾ ਮੈ ਡੇਰੇ ਆ ਗਿਆ ਤਾਂ ਖੂਹਾ ਲੱਗ ਜਾਊਗਾ ਅਤੇ ਉਸ ਤਲਾਉ ਦਾ ਨਾਉ ਭੀ ਰਾਮ ਸਰ ਹੀ ਸਦੀਐਗਾ, ਅਰ ਪਿੰਡ ਦਾ ਨਾਉ ਭੀ ਰਾਮ ਦਾਸ ਪੁਰਾ ਪੈ ਜਾਊਗਾ ਜੇ ਮੈ ਨਾ ਡੇਰੇ ਪਹੁੰਚਾ ਉਹ ਦਾ ਨਾਮ ਅਗਲਾ ਹੀ ਰਹੂਗਾ ਅਗੇ ਤਲਾਉ ਦਾ ਨਾਉ ਹੈ, ਕੁੱਪ ਵਾਲਾ ਛੱਪੜ ਅਤੇ ਪਿੰਡ ਦਾ ਨਾਉ ਬੂੰਦੜ ਭੈਣੀ। ਹੁਣੇ ਨਹੀਂ ਖੂਹੇ ਦਾ ਉੱਦਮ ਕਰਨਾ ਏਸ ਅਰਦਾਸ ਦੀ ਕਿਸੇ ਹੋਰ ਨੂੰ ਭੀ ਲੋੜ ਹੋਵੇ ਉਹ ਭੀ ਉਤਾਰਾ ਕਰ ਕੇ ਆਪਣੇ ਪਾਸ ਰਖ ਲਵੇ। ਇਹ ਅਰਦਾਸ ਸਾਰੀ ਸੰਗਤ ਦੇ ਵਾਸਤੇ ਹੈ, ਪਰ ਜੇ ਕਿਸੇ ਨੂੰ ਸੁਣਾਵੋ ਤਾਂ ਪੜਦੇ ਮੈ ਸੁਣੌਣੀ, ਅਰ ਇਹ ਅਰਦਾਸ ਜੋ ਲਿਖੀ ਹੈ, ਜੋ ਇਸ ਨੂੰ ਮੰਨੂੰਗਾ ਉਸ ਨੂੰ ਬੜਾ ਲਾਭ ਹੋਊਗਾ, ਮੰਨੇ ਬਿਨਾ ਸੁਖ ਕੁਝ ਨਹੀਂ ਹੁੰਦਾ ਭਾਵੇਂ ਇਸ ਤੋਂ ਸੌ ਗੁਣੀਆਂ ਲਿਖ ਕੇ ਭੇਜੀਏ। ਹਰੀ ਸਿੰਘ ਏਤਨੀ ਦੂਰ ਆਇਆ ਅਰ ਜਾ ਕੇ ਮਨ-ਮਤ ਕੀਤੀ, ਨਾਲੇ ਦੁਖੀ ਹੋਇਆ ਨਾਲੇ ਬਦਨਾਮ ਹੋਇਆ, ਮੇਰੀ ਗੁਰੂ ਜੀ ਪਾਸ ਏਹੋ ਬੇਨਤੀ ਹੈ ਗੁਰੂ ਸਾਰੀ ਸੰਗਤ