ਪੰਨਾ:ਕੂਕਿਆਂ ਦੀ ਵਿਥਿਆ.pdf/239

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੩੫
ਭਾਈ ਰਾਮ ਸਿੰਘ ਦੀਆਂ ਅਰਦਾਸਾਂ

ਹਨ, ਸੋ ਸਿਖ ਸੋ ਸਿਖ, ਸੋ ਗੁਰੂ ਸੋ ਗੁਰੂ ਦੇਖਆ ਜਾਵੇਗਾ, ਅਗੇ ਜੋ ਗੁਰੂ ਹੈ, ਸੋ ਪ੍ਰਗਟ ਹੈ ਲੁਕਿਆ ਨਹੀਂ ਰਹਿਣਾ। ਖਾਲਸੇ ਕਾ ਤੇ ਧਰਮ ਇਤਨਾ ਹੈ, ਝੂਠ ਨਹੀਂ ਬੋਲਣਾ, ਜੋ ਕਰਮ ਕਰਨਾ ਸੋ ਜਾਹਿਰ ਕਰਨਾ, ਸੋ ਤੁਸੀ ਆਪਣੇ ਕਰਮ ਜਾਹਿਰ ਕਰੋ ਨਹੀਂ ਤਾ ਮੈ ਜਾਹਿਰ ਕਰਾਗਾ, ਸਾਹਿਬ ਕਾ ਹੁਕਮ ਹੈ ‘ਉਹ ਵੈਖੋ ਉਨਾ ਨਦਰਿ ਨਾ ਆਵੈ ਬਹੁਤਾ ਏਹੁ ਵਿਡਾਣ"। ਧੀ ਭੈਣ ਜੋ ਆਵੈ ਸੰਗਤਿ॥ ਦ੍ਰਿਸਟਿ ਬੁਰੀ ਪੇਖੈ ਤਿਸ ਸੰਗਤਿ॥ ਸੋ ਭਾਈ ਕਈ ਭੈਣ ਕਹਿੰਦੇ ਹੈਨ, ਕੋਈ ਮਾਈ ਆਖਦੇ ਹੈਨ ਬੋਲ ਹੈ ਤੋਲ ਨਹੀਂ, ਕਰਮ ਜਾਹਿਰ ਕਰੇਗਾ ਤਾਂ ਤਾ ਦਰਸਨ ਹੋਸੀ। ਕੂੜਯਾਰ ਕੇ ਮੂੰਹ ਫਿਟਕੀਏ ਸਿਰ ਨਿੰਦਕ ਕੇ ਛਾਈ? ਸੋ ਮੇਰੇ ਜਾਣ ਦਾ ਹਾਲ ਸਭ ਸੁਣਾਇਆ ਸੀ ਮਾਨਾਵਾਲੇ ਹੋਲੇ ਪੁਰ, ਸੋ ਤੁਹਾਨੂੰ ਸੁਤਿਆਂ ਹੋਇਆਂ ਨੂੰ ਜਗਾਇਆ ਸੀ। ਝੂਠ ਤੇ ਕੁਧਰਮ ਵਲੋਂ ਸਰਮ, ਧਰਮ ਪਰ ਚਲੋ, ਧਰਮ ਕਾ ਰਸਤਾ ਮਤ ਛੋਡੋ, ਤੁਸੀ ਤਦ ਹੀ ਬਿਸ ਤੇ ਦੇਹੀ ਝੂਠ ਹੈ, ਦੇਹ ਅਨਿਤਨ ਨਿੱਤ ਰਹੈ ਝੂਠ ਕੀ ਕੰਧ ਨੂੰ ਢਾਹੋ, ਧਰਮ ਦੀ ਦੇਗ ਤੇ ਤੇਗ ਚਲਾਓ, ਸ਼ਰਾ ਦੀ ਰੀਤੀ ਤੋੜੋ ਜੋ ਹਜੂਰ ਦੀ ਰੀਤੀ ਹੈ ਸੋ ਵਰਤੋ, ਜੋ ਦਸਮ ਗੁਰੂ ਦਾ ਭਾਣਾ ਵਰਤਾਇਆ ਸੀ ਸੋ ਹੁਣ ਵਰਤੇਗਾ, "ਸੂਰਾ ਸੋ ਪਹਿਚਾਣੀਐ ਜੁ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰ ਕਬਹੂੰ ਨਾ ਛਾਡੇ ਖੇਤ" ਸੋ ਭਾਈ ਦਸਮ ਪਾਤਸ਼ਾਹੀ ਦੇ ਵੇਲੇ ਇਕ ਭੋਗ ਪਾਇਆ ਸੀ ਤਾਂ ਧਰਮ ਦੀ ਰੀਤੀ ਟੁਰੀ ਸੀ, ਜੋ ਹੁਣ ਤਾ ਏਤਨੇ ਭੋਗ ਪੈਂਦੇ ਹੈਨ ਏਨ੍ਹਾਂ ਭੋਗਾਂ ਦਾ ਫਲ ਕਾਟ ਕਿਉ ਨਹੀਂ ਕਰਦਾ, ਭਾਈ ਸਬਦ ਤਦ ਜਦੋਂ ਗਊ ਗ੍ਰੀਬ ਕੀ ਖਬਰ ਲਵੋਗੇ, ਅਰ ਜਿਸ ੨ ਨੇ ਨਿੱਤ ਨੇਮ ਦਾਨ ਦੇਣਾ ਹੋਵੇ ਗ੍ਰੀਬਾਂ ਕੀ ਦੇਵੋ, ਖੁਧਨਾ ਵਾਲੇ ਕੋ ਰੋਟੀ, ਨੰਗੇ ਕੋ ਬਸਤ੍ਰ, ਸੋ ਭਾਈ ਖਬਰਦਾਰ ਹੋਵੋ, ਵੇਲਾ ਏਹੋ ਹੀ ਹੈ, ਤੁਹਾਨੂੰ ਤਾਂ ਘਰੀ ਰਖਯਾ ਪਰ ਮੈਂ ਆਪਣੀ ਦੇਹੀ ਪਰ ਕਸ਼੍ਵ ਸਹਾਰਿਆ, ਪਰ ਭਾਈ ਤੁਸੀਂ ਇਤਨੀ ਸੰਗਤ ਕਠੀ ਹੁੰਦੀ ਤੇ ਪਾਸ ਇਕ ਸਿਖ ਵੀ ਨਹੀਂ ਜਿਸ ਨਾਲ ਮੈਂ ਸਬਦ ਉਚਰਾਂ। ਸੋ ਭਾਈ ਭਾਣਾ ਹੋ ਵਰਿਤਯ ਹੈ, ਜਿਸ ਨੇ

Digitized by Panjab Digital Library/ www.panjabdigilib.org