ਪੰਨਾ:ਕੂਕਿਆਂ ਦੀ ਵਿਥਿਆ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੨o

ਕੂਕਿਆਂ ਦੀ ਵਿੱਥਿਆ


ਸੋਰਠਾ

ਸਦਾ ਧਿਆਨ ਤੁਮ ਉਰ ਦਿਵਸ ਰੈਨ ਚਿਤਵਤ ਰਹੋਂ
ਜੈਸੇ ਚੰਦ ਚਕੋਰ ਚਾਹਿਤ ਹੈ ਤਵ ਦਰਸ ਮਨ

ਮਿਤੀ ਮੱਘਰ ਦਿਨ ੧੮, ੧੯੧੯ ਵਿਚ

.

ਦਸਖਤ ਬਾਲਕ ਸਿੰਘ ਬਤਰਾ

ਬਲ ਟੂਟਿਓ ਬੰਧਨ ਪਰਿਓ ਕਛੂ ਨ ਹੋਤ ਉਪਾਇ
ਕਹੁ ਨਾਨਕ ਅਬ ਓਟ ਹਰ ਗਜ ਜਿਓ ਹੋਏ ਸਹਾਇ

ਹੋਰ ਤੁਸਾਂ ਜੋਗ ਮਾਲੂਮ ਹੋਵੇ ਜੋ ਸਰੀਰ ਤੁਸਾਡਾ ਰਾਜ਼ੀ ਹੋਵੇ ਤਾਂ
ਤੁਸਾਂ ਆਵਨਾ। ਜੇ ਤੁਹਾਡਾ ਸਰੀਰ ਬੀਮਾਰ ਹੋਵੇ ਤਾਂ ਤੁਸਾਂ ਖੇਚਲ
ਨਹੀਂ ਕਰਨੀ ਜੀ।

ਇਹ ਅਰਦਾਸ ਪੁਜਦੇ ਸਾਰ ਹੀ ਸਾਈਂ ਸਾਹਿਬ ਭਗਤ ਜਵਾਹਰ ਮੱਲ ਹਜ਼ਰੇ ਨੂੰ ਤੁਰ ਪਏ, ਪਰ ਆਪ ਦੇ ਪੁੱਜਣ ਤੋਂ ਪਹਿਲਾਂ ਹੀ ਭਾਈ ਬਾਲਕ ਸਿੰਘ ਮੱਘਰ ਸੁਦੀ ਪੂਰਣਮਾਸ਼ੀ ਸੰਮਤ ੧੯੧੯, ਮੁਤਾਬਿਕ ੬ ਦਸੰਬਰ ਸੰਨ ੧੮੬੨ ਈਸਵੀ, ਦਿਨ ਸ਼ਨਿਚਰਵਾਰ ਨੂੰ ਚਲਾਣਾ ਕਰ ਚੁੱਕੇ ਸਨ।

ਮੁਫਤੀ ਗੁਲਾਮ ਸਰਵਰ ਕੁਰੈਸ਼ੀ ਲਾਹੌਰੀ ਆਪਣੀ ਪੁਸਤਕ *ਤਾਰੀਖ਼ ਮਖ਼ਜ਼ਨਿ ਪੰਜਾਬ’ (ਸੰਨ ੧੮੭੭ ਈ.) ਵਿਚ ਲਿਖਦਾ ਹੈ ਕਿ ਭਾਈ ਬਾਲਕ ਸਿੰਘ ਨੇ ਅੰਤ ਸਮੇਂ ਹੇਠ ਲਿਖੀਆਂ ਤੇਰਾਂ ਗੱਲਾਂ ਦਾ ਖਾਸ ਹੁਕਮ ਦਿੱਤਾ ੧. ਬਹਿੰਦੇ ਉਠਦੇ, ਸੌਦੇ, ਜਾਗਦੇ ਵਾਹਿਗੁਰੂ ਦਾ ਭਜਨ ਕਰਿਆ ਕਰੇ ਅਤੇ ਅੱਠ ਪਹਿਰਾਂ ਵਿਚ ਤਿੰਨ ਵਾਰੀ ਅਸ਼ਨਾਨ ਕਰੇ॥ ਂ

੨. ਚਮੜੇ ਦੇ ਡੋਲ ਚੋਂ ਪਾਣੀ ਨਾ ਪੀਏ।

੩. ਆਪਣੇ ਗੁਰ-ਭਾਈਆਂ ਤੋਂ ਬਿਨਾਂ ਕਿਸੇ ਹੋਰ ਦੇ ਹੱਥ ਦਾ ਪੱਕਾ ਪ੍ਰਸ਼ਾਦ ਨਾ ਛਕੇ।

੪. ਵਿਵਾਹ ਸ਼ਾਦੀ ਆਨੰਦ ਰੀਤੀ ਨਾਲ ਕਰੇ ਤੇ ਖਰਚ ਕੁਝ ਨਾ ਕਰੇ।