ਪੰਨਾ:ਕੂਕਿਆਂ ਦੀ ਵਿਥਿਆ.pdf/240

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩੬

ਕੂਕਿਆਂ ਦੀ ਵਿਥਿਆ

ਗੁਰੂ ਨਾਲ ਰਖਣੀ ਹੈ, ਸੋ ਸਿਖ ਸਿਖਣੀ ਲੜਕੀ ਲੜਕਾ ਭਜਨ ਕਦੇ ਕੂਚ ਕਾ ਦਿਨ ਯਾਦ ਕਰ ਲੇਵੋ, ਮੌਤ ਦਾ ਪਿਆਲਾ ਯਾਦ ਰਖੋ, ਵਿਸਰੇ ਨਹੀਂ। ਭਾਈ ਜਿਸ ਸਿਖ ਸਿਖਣੀ ਨੇ ਸਬਦ ਗੁਰੂ ਨੂੰ ਸੀਸ ਦਿਤਾ ਹੈ, ਭਗਤਿ ਪ੍ਰਹਿਲਾਦ ਵਾਂਗਰ ਜੋ ਹੋਵੇਗਾ ਸੋ ਮੇਰਾ ਸਿੱਖ, ਅਤੇ ਜੋ ਮਾਈ ਲੋਈ ਤਰ੍ਹਾਂ ਹੋਵੇਗੀ ਤਨ ਮਨ ਧਨ ਕਰਕੇ ਸੋ ਮੇਰੀ ਸਿੱਖਣੀ ਸੰਤ ਸੇਵਾ ਲਾਇਕ ਹੋਈ, ਸੋ ਸਬਦ ਗੁਰੂ ਨਾਲ ਰਲੀ, ਮੈਂ ਸਚਖੰਡ ਵਾਸਾ ਦੇਵਾਂਗਾ, ਦੇਵਤੇ ਵੀ ਪੂਜਣਗੇ ਮੇਰੀ ਸੰਗਤ ਕੋ, ਜਿਨਾਂ ਸੀਸ ਵਾਰਿਆ ਜਿਨ੍ਹਾਂ ਨੂੰ ਜਨਮ ਮਰਨ ਦੀ ਲੋੜ ਨਹੀਂ ਸੋ ਹੁਣ ਭਾਣਾ ਵਰਤੋ, ਅਤੇ ਜੰਗੀ ਭਜਨ ਲਵੋ ਧਰਮ ਜੁਧ ਕਾ। ਸੋ ਜੰਗੀ ਭਜਨ ਇਕ ਸਿਖ ਨੂੰ ਦੇ ਕੇ ਛਡ ਆਇਆ ਤਾਂ ਉਸ ਨੂੰ ਪੁਛੋ, ਸੋਚ ਕਰਕੇ ਉਸ ਕੀ ਨਿਸਾਨੀ ਇਹੁ ਹੈ। ਨਿੰਦਾ ਬਹੁਤ ਹੋਵੈ ਜਗ ਤੇ ਧਰਮ ਰੀਤ ਪਰ ਤਕੜਾ ਨਿਰਭਉ ਹੋਇ ਓ ਭਇਆ ਨਿਹੰਗਾ। ਸਿਖੋ ਗੁਰੂ ਕਾ ਹੁਕਮ ਕਮਾਵਣਾਂ ਲੈ ਕੇ ਕਛੂ ਨਾ ਜਹਾਨ ਤੋਂ ਜਾਵਣਾਂ, ਏਹੋ ਸਬਦ ਸਰਬਤ੍ਰ ਨੂੰ ਸੁਣਾਵਣਾਂ। ਸੋ ਭਾਈ ਸਿਖੋ ਮੈਂ ਉਸ ਸ਼ਹਿਰ ਦੀ ਲਹਿੰਦੀ ਤ੍ਰਫ ਭਜਨ ਕਰਨ ਗਿਆ ਸਾਂ, ਪਹਾੜ ਦੀ ਤਰਫ ਜਲ ਵਗਦਾ ਸੀ, ਉਸ ਕਾ ਨਾਮ ਮੈਂ ਚੌਕੀਦਾਰ ਰਖਯਾ ਹੋਯਾ ਹੈ, ਪਹਿਰੇ ਵਾਲਿਓਂ ਮੈਂ ਹੋਕੇ ਵਾਲਿਓ ਮੇਂ ਉਸ ਕਾ ਨਾਮ ਪਿਆਰੇ ਕਾ ਨਾਮ ਗੁਪਤ ਰਖਯਾ ਹੋਯਾ ਹੈ, ਜੋ ਜੋ ਧਰਮ ਮੰਨਬੇ ਹੋਵੇਂਗੇ ਜੋ ਪਿਆਰੇ ਜਾਨਣੇ ਘਰ ਘਰ ਧਰਮ ਸਾਲਾ ਧਰਮ ਰੀਤੀ ਟੋਰੋ ਇਸ ਅਰਦਾਸ ਕੋ ਗੱਜ ਕੇ ਦੀਵਾਨ ਵਿਚ ਨਾਂ ਪੜੋਗੇ ਤਾਂ ਭਰੋਸੇ ਵਾਲੇ ਨਾ ਹੋਵੋਗੇ, ਖਬਰ ਨਹੀਂ ਕੈਸੀ ਅਰਦਾਸ ਉਨ ਕਾ ਭੀ ਬਚਨ ਲਿਖਾ ਲੈਣਾ ਜਿਸ ਨੇ ਨਾ ਮਨਜ਼ੂਰ ਕੀਤੀ ਉਸ ਕਾ ਨਾਮ ਭੀ ਲਿਖ ਲੈਣਾ, ਇਹ ਅਰਦਾਸ ਦੀਵਾਲੀ ਨੂੰ ਦੇਣੀ ਦਿਵਾਨ ਮੈਂ, ਕੁਚ ਦੁਨਯਾ ਕੋਈ ਦਿਹਾੜੇ ਨਾਮ ਖਾਲਸੇ ਹੀ ਕਾ ਹੈ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਹੈ ਸਰਬਤ ਸੰਗਤ ਕੋ॥ ਵਾਹਿਗੁਰੂ ਮੰਤ੍ਰ ਯਾਦ ਕਰ ਕੇ ਸਰਮ ਧਰਮ ਰੀਤ

Digitized by Panjab Digital Library/ www.panjabdigilib.org