ਪੰਨਾ:ਕੂਕਿਆਂ ਦੀ ਵਿਥਿਆ.pdf/243

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਜੀ ਦੀਆਂ ਅਰਦਾਸਾਂ

੨੩੯

ਉਸ ਨੂੰ ਅੰਨ ਪਾਣੀ ਦੇ ਦੇਣਾ॥ ਜੇ ਔਣ ਨਾ ਦੇਣ ਏ ਜਾਨਣ। ਅਰ ਤੁਸੀਂ ਪੁਛੀ ਹੈ ਉਹ ਕੇਹੜੀ ਬਾਤ ਹੈ ਉਹ ਬਾਤ ਅੱਛਾ ਹੈ ਬੁਰੀ ਨਹੀਂ, ਪਰ ਮੈਂ ਇਹ ਅਰਜ ਕੀਤੀ ਜਿਸ ਤੇ ਮੈਂ ਸੁਣੀ ਥੀ ਹੇ ਮਹਾਰਾਜ ਮੈਂ ਤਾਂ ਮੰਨਦਾ ਹਾਂ ਏਹ ਬਾਤ। ਜੇ ਬਹੁਤ ਲੋਗ ਭਜਨ ਕਰਨ ਲਗ ਜਾਣ ਪਹਿਲੇ ਅਮਲ ਦੀ ਬਾਤ ਹੈ, ਪਰ ਨਿੰਦਕਾਂ ਨੂੰ ਬਹੁਤ ਘਾਟੇ ਦੀ ਹੈ।

ਅਰ ਜੋ ਪੁਛਿਆ ਹੈ ਤੁਸੀਂ ਕਿਥੇ ੨ ਰਹੇ, ਸੋ ਅਸੀਂ ਦੋ ਮਹੀਨੇ ਕੋਈ ਦਿਨ ਘਟ ਪਰਾਗ ਰਹੇ। ਪਰਾਗ ਜਾ ਕੇ ਪੰਚ ਮਹੀਨੇ ਜੇਲਖਾਨੇ ਮੇ ਰਹੇ। ਓਥੇ ਜਗਾ ਤਾਂ ਖੁਲੀ ਸੀ ਪਰ ਗਰਮੀ ਸੀ, ਫੇਰ ਹਣ ਏਥੇ ਹਾਂ ਜਿਥੇ ਸਿੰਘ ਦੇਖ ਜਾਂਦੇ ਹੈਨ। ਏਕੇ ਥਾਂ ਪਲੰਘ ਲਗਾ ਹੋਇਆ ਹੈ। ਪਰਾਗੋਂ ਤੁਰ ਕੇ ਰਸਤੇ ਮੈ ਕਿਤੇ ਨਹੀਂ ਉਤਾਰੇ, ਏਥੇ ਹੀ ਆਣ ਉਤਾਰੇ ਜਿਥੇ ਹਾਂ॥ ਹੋਰ ਭਾਈ ਸਭ ਨੇ ਭਜਣ ਬਾਣੀ ਕਰਨਾ, ਤਕੜੇ ਹੋ ਕੇ॥ ਨਹੀਂ ਤਾਂ ਇਹ ਪੂਜਾ ਦਾ ਧਾਨ ਦਬਾਇ ਲੈਂਦਾ ਹੈ। ਬਿਨਾਂ ਭਜਨ ਮਤ ਮਾਰ ਲੈਂਦਾ ਹੈ॥ ਦੇਖ ਲਹੋ ਤੁਮਾਰੇ ਪੂਜਾਰੀਆਂ ਦੀ ਏਸੇ ਕਰਕੇ ਮਤ ਮਾਰੀ ਗਈ ਹੈ ਜੋ ਪੂਜਾ ਖਾ ਕੇ ਭਜਨ ਨਹੀਂ ਕੀਤਾ। ਤਾਂ ਹੀ ਤੇ ਗੁਰਮੁੱਖੀ ਚਾਲ ਕੋ ਕਲਾਮ ਵਕ ਉਠੇ, ਵਡੇ ਛੋਟੇ ਗਿਆਨੀ ਧਿਆਨੀ, ਸਾਧ, ਬੇਦੀ, ਸੋਢੀ, ਏ ਸਿਰਫ਼ ਬਿਨਾ ਭਜਨ ਪੂਜਾ ਨੇ ਹੀ ਮਾਰ ਲਏ॥ ਬਹੁਤ ਆਂਧੇ ਹੈ ਸਾਨੂੰ ਮੁਸਲਮਾਨ ਜੋ ਮੁਖੀ ਹੋਏ ਹੈ ਅਜ ਕੇ ਸਮੇ ਮੈ॥

ਬੀਬੀ ਨੰਦਾ, ਲਟਕੀਆਂ ਨੂੰ ਬਹੂਆਂ ਨੂੰ ਬੀ ਅੱਖਰ ਪੜਾ ਦੇਣੇ, ਗੁਰਮੁਖੀ ਬਾਣੀ ਕੰਠ ਕਰਾਏ ਦੇਨੀ॥ ਅਰ ਪਿਛਲੀ ਰਾਤ ਸਭੀ ਭਜਨ ਕੀਤਾ ਕਰੋ॥ ਹੋਰ ਹੀਰੇ ਮਿਸ਼ਰ ਨੂੰ ਮੇਰੀ ਨਮਸਕਾਰ ਬੁਲਾਈ ਵਾਚਣੀ ਜੀ, ਮਿਸਰ ਹੀਰਾ, ਜੇ ਤੂੰ ਭਜਨ ਬਾਣੀ ਕਰੇਂਗਾ ਏਸੇ ਧਾਰਨਾਂ ਮੈ ਸਵੇਰੇ ਅਸ਼ਨਾਨ, ਫੇਰ ਦਿਨ ਚੜੇ ਅਸ਼ਨਾਨ, ਰਾਤ ਦਿਨ ਭਜਨ ਕਰੇਂਗਾ, ਤਾਂ ਤੇਰਾ ਗੁਜਾਰਾ ਖੇਤੀ ਕਰਨ ਵਾਲਿਆਂ ਤੇ ਅੱਛਾ ਹੋਵੇਗਾ, ਪ੍ਰਤੀਤ ਕਰ ਕੇ

Digitized by Panjab Digital Library/ www.panjabdigilib.org