ਪੰਨਾ:ਕੂਕਿਆਂ ਦੀ ਵਿਥਿਆ.pdf/244

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੨੬) ਕੂਕਿਆਂ ਦੀ ਵਿਥਿਆ ਜਾਣਨੀ, ਨਾਲੇ ਸੁਖੀ ਰਹੇਂਗਾ। ਨਾਲੇ ਤੇਰਾ ਆਦਰ ਕਰਨਗੇ ਬਹੁਤ ਲੋਕ । ਦੂਰ ਕੀ ਵੇਖਣਾ ਹੈ, ਤੂੰ ਸਾਡੀ ਵਲ ਦੇਖ ਲੈ, ਅਸੀਂ ਲੁਹਾਰ, ਸਾਨੂੰ ਗੁਰੂ ਕਰਕੇ ਪੂਜਦੇ ਹੈਨ ਹਜ਼ਾਰਾਂ ਲੋਕ । ਨਾਲੇ ਹਜ਼ਾਰਾਂ ਰੁਪੈਯੇ ਭੇਟਾ ਚੜ੍ਹਾਉਂਦੇ ਹੈਨ । ਤੂੰ ਤਾਂ ਬ੍ਰਾਹਮਣ ਹੈ, ਜੇ ਭਜਨ ਕਰੇ ਤੈਨੂੰ ਕਿਉਂ ਨਹੀਂ ਲੋਕ ਮੰਨਣਗੇ । ਅਸੀਂ ਕੋਈ ਜਾਦੂ ਮੰੜ ਨਹੀਂ ਕੀਤਾ, ਛੂਟ ਪ੍ਰਮੇਸ਼ਰ ਦੇ ਭਜਨ ਤੇ, ਤੇਰੇ ਦੇਖਦੇ ਦੇਖਦੇ ਕੈਸਾ ਪ੍ਰਤਾਪ ਹੈ ਭਜਨ ਦਾ। ਇਹ ਅਰਦਾਸ ਦੇਣੀ ਡੇਰੇ ਹਰੀ ਸਿੰਘ* ਨੂੰ ॥੯॥ ੧ ੴ ਸਤਿਗੁਰ ਪ੍ਰਸਾਦਿ ॥ ਲਿਖੜੋ ਦਿਆਲ ਸਿੰਘ, ਜੋਗ ਉਪਮਾ ਭਾਈ ਹੀਰਾ ਸਿੰਘ ਆਲੁਬਾਲ ਦਾ ਹੋਰ ਸਮੂੰਹ ਸੰਗਤ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਪਰਵਾਨ ਕਰਨੀ ਜੀ, ਹੋਰ ਬੀਬੀ ਕੋ ਹੋਰ ਸਰਬਤ ਕੇ ਰਾਮ ਸਤਿ ਵਾਚਨੀ ਜੀ if ਅਸੀਂ ਅਨੰਦ ਖੁਸ਼ੀ ਹੈ । ਤੁਸਾਂ ਨੂੰ ਗੁਰੂ ਮਹਾਰਾਜ ਅਨੰਦ ਖੁਸ਼ੀ ਰਖੇ ॥ ਹੋਰ ਤਾਂ ਅਸੀਂ ਬਹੁਤ ਰਾਜੀ ਹੈ, ਇਕ ਸੰਗਤ ਦੇ ਦਰਸ਼ਨ ਦੀ ਚਾਹ ਹੈ ਸੋ ਇਹ ਚਾਹ ਗੁਰੁ ਪੂਰੀ ਕਰੇਗਾ ਤਾਂ ਹੋਇ ਜਾਉਗੀ ii ਹੋਰ ਤੇ ਕਿਸੇ ਦੀ ਪੂਰੀ ਕਰਨ ਦੀ ਨਹੀਂ ॥ ਸਮਾ ਤੋਂ ਆਇ ਪੂਜਾ ਤੇ ਅਗੇ ਗੁਰੂ ਦੀ ਗੁਰੁ ਜਾਣੇ, ਗੁਰੂ ਬੇਅੰਤ ਹੈ, ਇਹ ਤਾਂ ਗੁਰੂ ਜੀ ਦਾ ਹੁਕਮ ਹੈ ॥ ੮ ਅੱਠ ਦਸ ੭ ਸਤ ਬੰਤੇ +ਬ ਸਿਖ ॥ ਮਹਾ ਦੁਰਭਿਖ ਨਿਰਪ ਨਾਸ, ਭਲੇ ਫਰੰਗ ਦੁਰ’ ਸੋ ਹੁਣ ਹੋਰ ਤਾਂ ਸਭ ਕੁਛ ਹੋ ਗਿਆ ਹੈ ਪਚੀਸੈਂ ਸਾਲ ਮੋ ਸਿਖ ਭੀ ਹੋਇ ਅਰ ਦੁਰਭਿਖ ਭੀ ਹੈ ਅਰ ਹੁਣ ਏਹ ਬਾਤ ਰਹੀ ਹੈ ਨਿਰਪ ਨਾਸ ਤੇ ਫਰੰਗੀ ਦੂਰ ਹੋਵੇ । ਭਾਈ ਰਾਮ ਸਿੰਘ ਆਪਣੇ ਛੋਟੇ ਭਰਾ ਭਾਈ ਬੁਧ ਸਿੰਘ ਨੂੰ ਹਰੀ ਸਿੰਘ ਕਰਕੇ ਲਿਖਦੇ ਹਨ | ਪਿਛੋਂ ਇਨ ਨੇ ਆਪਣਾ ਨਾਮ ਹੀ ਹਰੀ ਸਿੰਘ ਰਖ ਲਿਆ । Digitized by Panjab Digital Library / www.panjabdigilib.org