ਪੰਨਾ:ਕੂਕਿਆਂ ਦੀ ਵਿਥਿਆ.pdf/245

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੨੪੧
ਭਾਈ ਰਾਮ ਸਿੰਘ ਦੀਆਂ ਅਰਦਾਸਾਂ

ਸਮਾ ਤੇ ਆਗਿਆ ਹੈ ਅਗੇ ਗੁਰੂ ਦੀ ਗੁਰੂ ਜਾਣੇ। ਹੋਰ ਜੋ ਪਾਠ ਲਿਖਿਆ ਹੈ, ਆਪ ਭੀ ਕਰਨਾ ਤੇ ਸੰਗਤ ਤੇ ਭੀ ਕਰਾਉਣਾ, ਸਿਖੀ ਤਾਂ ਭਜਨ ਬਾਣੀ ਦੀ ਹੈ, ਕੱਛ ਮਾਲਾ ਇਕ ਸੰਨ ਹੈ ਗੁਰੂ ਜੀ ਦੀ, ਮੇਰਾ ਲਿਖਿਆ ਆਵਾਗਉਣ ਨਹੀਂ ਜਾਨਣਾ॥ ਹੁਕਮ ਹੈ ਗੁਰੂ ਜੀ ਦਾ, ਮੈ ਤਾਂ ਜੋ ਲਿਖਦਾ ਹਾਂ, ਮੈਂ ਤਾਂ ਗੁਰੂ ਨਹੀਂ, ਮੈਂ ਤਾਂ ਰਪਟੀਏ ਕੀ ਮਾਫ਼ਕ ਹਾਂ, ਜੋ ਮੰਨੇਗਾ ਸੋ ਸੁਖੀ ਹੋਵੇਗਾ, ਜੋ ਨਹੀਂ ਮਨੂੰ ਹੋਰ ਤਾਂ ਸੁਖ ਦਾ ਕੋਈ ਥਾਂਉਂ ਦਿਸ ਨਹੀਂ ਆਉਂਦਾ ਭਾਂਵੇ ਹੋਈ ਭੀ ਜਤਨ ਕਰੇ ਪਰਾਨੀ॥ ਹੋਰ ਭਾਈ ਘੋੜੇ ਬਹੁਤ ਰਖੇ ਹੈ, ਬੇਅਰਥ ਖਰਚ॥ ਚਾਰ ਪੰਜ ਛੇ ਬਹੁਤ ਹੈ, ਦੁਧ ਥੋੜਾ ਹੈ, ਡੇਰੇ ਬੈਲ ਕੰਮ ਤੇ ਬਾਧੂ ਨਾ ਰਖਣੇ। ਬਹੁਤ ਏਹ ਕਹਿਣਾ ਹੈ ਭਜਨ ਬਾਣੀ ਸਭ ਨੇ ਕਰਨਾ ਤਕੜੇ ਹੋ ਕੇ ਅਰ ਹਟੀ ਵਾਲਿਆਂ ਨੂੰ ਹੁਕਮ ਸੁਣਾਇ ਦੇਣਾਂ ਗੋਂਦੇ

ਵਾਂਙੂ ਨਾਂ ਕੋਈ ਕਰੇ, ਜੇ ਕੋਈ ਕਰੇਗਾ ਉਸ ਦਾ ਲੋਕ ਪ੍ਰਲੋਕ ਦਾ ਸੁਖ ਦੂਰ ਹੋਇ ਜਾਊਗਾ॥ ਅਗੇ ਤੁਸੀਂ ਜਾਨੋ। ਮੈਨੂੰ ਜੋ ਹੁਕਮ ਹੈ ਗੁਰੂ ਸਾਹਿਬ ਦਾ ਸੋ ਮੈਂ ਲਿਖ ਦਿੰਦਾ ਹਾਂ। ਸਭ ਨੂੰ ਸੁਣਾਇ ਦੇਣੀ, ਜੋ ਕੋਈ ਭੀ ਚੀਜ਼ ਨਾਂ ਲਵੇ ਕਿਸੇ ਦੀ॥ ਖੋਹ ਲੈਣਾ, ਚੁਰਾਇ ਲੈਣਾ, ਲੈ ਕੇ ਨਾ ਦੇਣਾ ਇਹ ਮਹਾ ਪਾਪ ਹੈ॥ ਸੋ ਜੀ ਇਹ ਬਾਤ ਸਭ ਨੂੰ ਸੁਣਾਇ ਦੇਨੀ ਜੋ ਬਗਾਨੀ ਚੀਜ ਦਾ ਸਭ ਕੋਈ ਤਿਆਗ ਕਰੇ॥ ਇਕ ਹੋਰ ਭੀ ਬਾਤ ਸਭ ਨੂੰ ਸੁਣਾ ਦੇਣੀ ਜੋ ਨਾ ਕੋਈ ਕੁੜੀ ਮਾਰੇ, ਨਾ ਬੇਚੇ, ਨਾ ਬੱਟਾ ਕਰੇ। ਜੋ ਇਹ ਬਾਤ ਨਾ ਮੰਨੇ ਤਾਂ ਉਸ ਨੂੰ ਸੰਗਤ ਮੈ ਨਾ ਬੜਨ ਦੇਨਾ। ਜੇ ਨਾ ਮੰਨੇ, ਤਾਂ ਆਖਣਾ ਫੇਰ ਨਾ ਆਈਂ। ਨਾ ਹਟੇ ਜੁੱਤੀਆਂ ਮਾਰ ਕੇ ਕਢ ਦੇਣਾ, ਕਛ ਕਰਦਾ ਫਿਰੇ॥ ਸਗਮਾ ਤੁਸੀਂ ਭੀ, ਕਾਲਾ ਸਿੰਘ, ਜੋ ਇਥੇ ਲਿਖਾ ਹੈ ਸੋ ਸਭ ਨੂੰ ਆਪ ਦੇ ਦੇਸ ਇਹ ਹੁਕਮ ਸੁਣਾ ਦੇਣਾ ਜੇ ਨਾ ਮੰਨੇ ਤੁਸੀਂ ਭੀ ਏਵੇਂ ਕਰਨਾ। ਸਿੱਖ ਤਾਂ ਪੱਟੇ ਗਏ ਕੁੜੀਆਂ ਦੇ ਮਾਰਨੇ ਤੇ। ਅਰ, ਮਲੇਛਾਂ ਦਾ ਨਾਸ ਗਊਆਂ ਪਿਛੇ ਹੋਊ ਹੁਣ, ਪਿਛੇ ਭੀ ਹੋਆ ਹੈ। ਜੇ ਤੇ ਸੰਗਤ

Digitized by Panjab Digital Library/ www.panjabdigilib.org