ਪੰਨਾ:ਕੂਕਿਆਂ ਦੀ ਵਿਥਿਆ.pdf/247

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਾਈ ਰਾਮ ਸਿੰਘ ਦੀਆਂ ਅਰਦਾਸਾਂ २४३ ੧ ੴ ਸਤਿਗੁਰ ਪੂਸਾਦਿ ਕੋਈ ਬੋਹਲਾ ,ਨ ਰਹੇ ਡੇਰੇ, ਕੰਮ ਕਰੋ, ਨਹੀਂ ਪਾਠ ਕਰੇ ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ । ਹੋਰ ਸਾਹਿਬ ਨੇ, ਗੁਰੂ ਸਚੇ ਸਾਹਿਬ ਨੇ ਲਿਖੀ ਹੈ ਸਤਾਨਵੇਂ ਸਾਲ ਮੈਂ ਮਦਰ ਦੇਸ ਮੈਂ ਉਨ ਕਾ ਅਣਾ ਭੀ ਲਿਖਾ ਹੈ ਮੇਰਾ, ਆਉਣਾ ਭੀ ਲਿਖਾ ਹੈ ਹੁਣ ਸਤਾਨਵੇਂ ਸਾਲ ਕਾ ਤੀਆ ਹੀ ਚਲਿਆ ਹੈ ਹਿਜਰੀਂ ਨਾਮ ਸਾਲ ਕਾਂ । ਅਗੇ ਜੋ ਗੁਰੂ ਨੂੰ ਭਾਵੇ, ਹੋਰ ਕੀ ਲਿਖੀਏ । ਬਥੇਰਾ ਲਿਖਿਆ ਹੈ | ਹੁਣ ਤਾਂ ਗੁਰੂ ਪਾਸੋਂ ਏਹ ਮੰਗਦੇ ਹਾਂ, ਮਹਾਰਾਜ ਦਰਸ਼ਨ ਕਰਾਂਉ ਸੰਗਤਾਂ ਦਾ ਸਾਨੂੰ, ਸਾਡੇ ਔਗਣ ਬਖਸ਼, ਤੂੰ ਪਤਤ ਪਾਵਨ ਹੈ, ਮਹਾਰਾਜ ਅਸੀਂ ਤਾਂ ਭੁਲਣਹਾਰ ਹਾਂ ਤੂੰ ਬਖਸ਼ਿੰਦ ਹੈਂ, ਅੱਗੇ ਜੇ ਗੁਰੂ ਨੂੰ ਭਾਵੈ । ਮਦਰ ਦੇਸ ਲਾਹੌਰ ਜਾਣੋ ॥ ਜਗ ਨੇ ਅਤਿ ਚੁਕੀ ਹੈ ਪਰ ਜੁਗਤ ਤੇ ਭੀ ਬੜੀ ਆਫਤ ਉੱਠੀ ਹੈ, ਬਡਿn i ਛੋਟਿਆਂ ਤੇ | ਅਗੇ ਜੋ ਗੁਰੂ ਨੂੰ ਭਾਵੇ । ਇਹ ਭੀ ਅਰਦਾਸ ਡੇਰੇ ਦੇਣੀ । ਹੋਰ ਜਿਸ ਦਿਨ ਪਾਠ ਟਟੇ ਹੈਨ ਅਖੰਡ, ਉਸ ਦਿਨ ਮੈਨੂੰ ਬਡਾ ਖੇਦ ਹੋਇਆ। ਦੋ ਚਾਰ ਦਿਨ ਤਕ ਵਡਾ ਮਰਨ ਵਾਲਾ ਹੋ ਗਯਾ ਬਾ, ਪਰ ਗੁਰੂ ਨੇ ਰਖ ਲਿਆ । ਪਾਣੀ ਅੰਨ · ਲੰਘੇ ਨਹੀਂ, ਅੰਦਰ ਗਲ ਬੰਦ ਹੋਆ ਸੀ ॥ ਹੋਰ ਹੁਣ ਇਉਂ ਕਰੋ ਜੀ, ਅਠ ਬਰਬ ਦੀ ਲੜਕੀ ਦਾ ਅਨੰਦ ਪੜੌਣਾ ਘਟ ਨਹੀਂ ਪੜੈਣਾ, ਜੇ ਕੋਈ ਬਟਾ ਕਰੂਗਾ ਬਿਆਜ ਲਉਗਾ ਕੰਨਿਆ ਦਾ ਪੈਸਾ ਲਊਗਾ, ਕੰਨਿਆ ਮਾਰੂਗਾ, ਓਸ ਕੇ ਨਾਲ ਨਹੀਂ ਵਰਤਣਾ | ਅਸੀਂ ਆਂਧੇ ਹਾਂ, ਏ ਗੁਰੂ ਜੀ ਜਾਂ ਤੇ ਸਾਨੂੰ ਚਕ ਲੈ ਜਾਂ ਤੇ ਏਨਾਂ ਦੁਸ਼ਟਾਂ ਦਾ ਨਾਸ ਕਰ । ਹੋਰ ਕਾਈ ਬਾਹ ਨਹੀਂ ਚਲਦੀ । ਏਨਾਂ ਨੂੰ ਮੇਰਾ ਸਰੀਰ ਕਾਲ ਕੀ ਸਮਾਨ ਦਿਸਦਾ Digitized by Panjab Digital Library www.panjabdigitib.org