ਪੰਨਾ:ਕੂਕਿਆਂ ਦੀ ਵਿਥਿਆ.pdf/249

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
२४५
ਭਾਈ ਰਾਮ ਸਿੰਘ ਦੀਆਂ ਅਰਦਾਸਾਂ
੧o
ੴ ਸਤਿਗੁਰ ਪ੍ਰਸਾਦਿ

ਲਿਖੁਤਮ ਰਾਮ ਸਿੰਘ ਹੋਰ ਸੰਮੂਹ ਖਾਲਸੇ ਜੀ ਭੈਣੀ ਦਾ। ਸਮੂਹ ਖਾਲਸੇ ਜੀ ਨੂੰ ਸ੍ਰੀ ਵਾਹਿਗੁਰੂ ਜੀ ਕੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਪ੍ਰਮਾਨ ਕਰਨੀ ਜੀ॥ ਹੋਰ ਰਹਤ ਸਮੂਹ ਸੰਗਤ ਦੇ ਵਾਸਤੇ ਲਿਖਿਆ ਭੈਣੀ ਤੇ॥ ਪਿਛਲੀ ਰਾਤੀ ਉਠ ਕੇ ਦਾਤਨ ਕਰਨੀ ਫੇਰ ਅਸ਼ਨਾਨ ਕਰਨਾ ਬਾਣੀ ਪੜਨੀ, ਜੇ ਨਾ ਕੰਠ ਹੋਵੇ ਤਾਂ ਕੰਠ ਕਰ ਲੇਣੀ। ਸਰਬ ਮਾਈ, ਬੀਬੀ, ਸਰਬ ਨੇ। ਜਪ, ਜਾਪ, ਦੁਹਾਂ ਦੇ ਹਜਾਰੇ ਸਬਦ ਕਰਨੇ, ਰਹਿਰਾਸ, ਆਰਤੀ, ਸੋਹਿਲਾ ਏਤਨੀ ਜਰੂਰ ਕੰਠ ਕਰਨੀ ਤੇ ਸੀਲ ਸੰਤੋਖ ਸਭ ਨੇ ਰਖਣਾ। ਭਜਨ ਅਠੇ ਪਹਰ ਕਰਨਾ ਗੁਰੂ ਸੱਚੇ ਦਾ॥ ਹੋਰ ਪਰਾਈ ਧੀ ਭੈਣ ਆਪਣੀ ਜਾਣਨੀ॥ ਪਰਾਇਆ ਹਕ ਗੁਰੂ ਜੀ ਨੇ ਅਗੇ ਹੀ ਲਿਖ ਛਡਿਆ ਹੈ। ਹਕੁ ਪਰਾਇਆ ਨਾਨਕਾ ਉਸ ਸੂਰੁ ਉਸ ਗਾਇ॥ ਜੇ ਕੋਈ ਭਜਨ ਪੁਛ ਕੇ ਨਾ ਕਰੂਗਾ, ਉਸ ਦਾ ਮੂੰਹ ਦੂਹੀ ਜਹਾਨੀ ਕਾਲਾ ਹੋਊਗਾ। ਹੋਰ ਇਸੇ ਨੇ ਮੰਦਾ ਫਿਕਾ ਨਹੀਂ ਬੋਲਣਾ। ਖਿਮਾ ਕਰਨੀ ਬੋਲ ਕਬੋਲ ਸਹਿ ਜਾਣਾ, ਸਭ ਦਾ॥ ਜੇ ਕੋਈ ਮਾਰੇ ਕੁਛੁ ਤਾਂ ਭੀ ਖਿਮਾ ਕਰਨੀ। ਤੁਸਾਂ ਦਾ ਰਛਕ ਗੁਰੂ ਹੈ। ਹਰ ਵਖਤ ਤੁਸੀ ਬਹੁਤ ਆਪਣੀ ਭਲਾਈ ਛਪਾਉਣ ਦੀ ਕਰਨੀ। ਹਰ ਵਖਤ ਦੁਵਾਨ ਲੌਨਾ, ਹਰਿ ਇਕ ਸਬਦ ਕੀਰਤਨ ਕਰਨਾ। ਜੇ ਕਰ ਜਗ ਕਰਨਾ ਹੋਵੇ, ਤਾਂ ਚੌਕਾ ਦੇਣਾ, ਭਾਂਡੇ ਕੋਰੇ ਲਿਆਉਣੇ, ਚੌਕੇ ਵਿਚ ਚਰਨ ਧੋਇ ਕੇ ਬੜਨਾ, ਅਰ ਹੋਮ ਭੀ ਕਰਨਾ, ਪਹਿਲਾ ਚੌਕਾ ਦੇਣਾ ਹੋਮ ਦੀ ਜਗਾ, ਲਕੜੀ ਹੋਮ ਵਿਚ ਪਲਾਸ ਦੀ ਪਾਉਣੀ ਜਾਂ ਤੇ ਬੇਰੀ ਪਾਉਣ, ਫੂਕ ਨਹੀਂ ਮਾਰਨੀ ਹੋਮ ਦੀ ਅੱਗ ਨੂੰ,੫ਖੀ ਨਾਲ ਜਲਾਣਾ, ਪੰਜ ਆਦਮੀਂ ਹੋਮ ਵਿਚ ਪੋਥੀਆਂ ਉਤੋਂ ਬਾਣੀ ਪੜਨੀ॥ ਚਉਪਈ, ਜਪ, ਜਾਪ, ਚੰਡੀ ਚਲਿਤ੍ਹ, ਅਕਾਲ ਉਸਤਤ, ਛੇਵਾਂ

Digitized by Panjab Digital Library/ www.panjabdigilib.org