ਪੰਨਾ:ਕੂਕਿਆਂ ਦੀ ਵਿਥਿਆ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਾ ਯਾ ਨਾਮਧਾਰੀ ਲਹਿਰ ਦਾ ਵਿਕਾਸ

੨੧

੫. ਹਰ ਮਹੀਨੇ ਸਵਾ ਰੁਪਏ ਦਾ ਕੜਾਹ-ਪ੍ਰਸ਼ਾਦ ਵਾਹਿਗੁਰੂ ਦੇ ਨਾਮ ਵੰਡੇ।

੬. ਲੜਕੀ ਨੂੰ ਦਾਜ ਵਿਚ ਕੁਝ ਨਾ ਦੇਵੇਂ।

੭. ਲੜਕੀ ਦੇ ਸੌਹਰਿਆਂ ਪਾਸੋਂ ਕੁਝ ਨਾ ਲਏ।

੮. ਮਾਸ ਨਾ ਖਾਏ, ਸ਼ਰਾਬ ਨਾ ਪੀਏ, ਤਮਾਕੂ ਨਾ ਵਰਤੇ।

੯. ਭਿਖ ਨਾ ਮੰਗੇ, ਕਿਰਤ ਕਮਾਈ ਕਰ ਕੇ ਗੁਜ਼ਰਾਨ ਕਰੇ।

੧੦. ਆਪਣੇ ਗੁਰ-ਭਾਈਆਂ ਦੀ ਸਹਾਇਤਾ, ਹਿਮਾਇਤ ਤੇ ਖ਼ਬਰਗੀਰੀ ਕਰੇ।

੧੧. ਸਿਰ ਦੀ ਦਸਤਾਰ ਵਿਚ ਇਕ ਛੋਟੀ ਕਿਰਪਾਨ ਰੱਖੋ।

੧੨. ਝੂਠ ਨਾ ਬੋਲੇ

੧੩. ਵਿਭਚਾਰ (ਪਰ-ਇਸਤਰੀ ਸੰਗ) ਨਾ ਕਰੇ।*


ਭਾਈ ਬਾਲਕ ਸਿੰਘ ਦੇ ਯਤਨ ਨਾਲ ਜਗਿਆਸੀ ਮੰਡਲ ਕਾਫ਼ੀ ਪ੍ਰਫੁੱਲਤ ਤੇ ਸੰਗਠਿਤ ਹੋ ਗਿਆ ਸੀ ਅਤੇ ਇਸ ਦੇ ਸੰਗੀ ਜਗਿਆਸੀ ਅਤੇ ਅਭਿਆਸੀ ਨਾਮ ਨਾਲ ਪ੍ਰਸਿਧ ਹੋ ਗਏ ਸਨ।

ਭਾਈ ਬਾਲਕ ਸਿੰਘ ਦੇ ਤਿੰਨ ਪ੍ਰਸਿਧ ਚੇਲੇ ਸਨ, ਇਕ ਉਨ੍ਹਾਂ ਦੇ ਭਰਾ ਭਾਈ ਮੰਨਾ ਸਿੰਘ ਦੇ ਪੁਤ੍ਰ ਭਾਈ ਕਾਨ ਸਿੰਘ, ਜੋ ਹਜ਼ਰੋ ਵਿਚ ਉਨ੍ਹਾਂ ਦੀ ਗੱਦੀ ਤੇ ਬੈਠੇ। ਦੂਸਰੇ ਭਾਈ ਲਾਲ ਸਿੰਘ ਜੋ ਅੰਮ੍ਰਿਤਸਰ ਵਿਚ ਪ੍ਰਚਾਰ ਕਰਦੇ ਸਨ, ਤੀਸਰੇ ਭਾਈ ਰਾਮ ਸਿੰਘ, ਭੈਣੀ ਜ਼ਿਲਾ ਲੁਧਿਆਣਾ ਵਾਲੇ। ਇਸ ਵੇਲੇ ਇਕ ਗੱਦੀ ਕੈਮਲਪੁਰ ਵਿਚ ਭੀ ਹੈ ਜਿਨ੍ਹਾਂ ਦਾ ਕਥਨ ਹੈ ਕਿ ਭਾਈ ਬਾਲਕ ਸਿੰਘ ਆਪਣੀ ਗੱਦੀ ਬਾਬਾ ਸੰਗਤਾ ਜੀ ਨੂੰ ਦੇ ਗਏ ਸਨ। ਇਸ ਗੱਦੀ ਪਰ ਇਸ ਵੇਲੇ ਸਾਹਿਬ ਭਗਵਾਨ ਦਾਸ ਬ੍ਰਾਜਮਾਨ ਹਨ।


*ਪੰਨਾ ੫੬੭-੬੮.