ਪੰਨਾ:ਕੂਕਿਆਂ ਦੀ ਵਿਥਿਆ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

२४६

ਕੂਕਿਆਂ ਦੀ ਵਿਥਿਆ

ਆਦਮੀ ਅਹੂਤੀਆਂ ਪਾਵੇ, ਸਤਵਾਂ ਮਗਰੋਂ ਨਾਲ ਜਲ ਦਾ ਛਿਟਾ ਦੇਵੇ ਥੋੜਾ ਥੋੜਾ। ਜੇ ਕੋਈ ਮੰਦੇ ਕਰਮ ਕਰੇ ਜਾਰੀ ਚੋਰੀ ਤਾਂ ਕਿਸੇ ਥਾਂ ਦੁਵਾਨ ਵਿਚ ਨਹੀਂ ਬੜਨ ਦੇਣਾ, ਜੇਕਰ ਜੋਰਾਵਰ ਹੋਵੇ ਤਾਂ ਸਭਨਾ ਨੇ ਏਹ ਅਰਦਾਸ ਕਰਨੀ, ਜੋ ਏਹ ਆਦਮੀ ਇਥੇ ਹੀ ਆਉਣ ਜੋਗਾ ਈ ਨ ਰਹੇ। ਹੋਰ ਜੀ ਸਭ ਨੇ ਹਥ ਜੋੜਨੇ ਪ੍ਰਮੇਸਰ ਅਗੇ, ਜੋ ਹੇ ਮਹਾਰਾਜ ਸਾਡਾ ਧਰਮ ਬਣਿਆਂ ਰਹੇ ਜੀ। ਹੋਰ ਕੱਛਾਂ ਰੱਖਣੀਆਂ। ਪਾਉਚਾ ਪਾ ਕੇ ਪਾਉਂਚਾ ਲਾਹਣਾ। ਹੋਰ ਜੀ ਕਿਸੇ ਦਾ ਮੰਦਾ ਕਰਮ ਛਪਵਾਉਣ ਨਹੀਂ। ਕਿਸੇ ਨੇ, ਹੋਰ ਜੀ ਕਿਸੇ ਨੇ ਧੀ ਭੈਣ ਦਾ ਪੈਸਾ ਨਹੀਂ ਲੈਣਾ, ਬੱਟਾ ਨਹੀਂ ਕਰਨਾ। ਸਦਾ ਗੁਰੂ ਗੁਰੂ ਜਪਦੇ ਰਹਿਣਾ ਦਾਰੂ ਮਾਸ ਨਹੀਂ ਖਾਣਾ ਪੀਣਾ। ਖੌਫ਼ ਰਖਣਾ ਗੁਰੂ ਦਾ ਹਰਿ ਦੰਮ॥ ੧੩ ॥ [ ਬਾਰਵੀ ਅਰਦਾਸ ਵਖਰੀ ਲਿਖੀ ਹੋਈ ਹੈ ਏਸ ਵਾਸਤੇ ਏਥੇ ਨਹੀਂ ਲਿਖੀ ]

੧੧

ੴ ਸਤਿਗੁਰ ਪ੍ਰਸਾਦਿ

ਹੋਰ ਮਨੀ ਸਿੰਘ, ਬੇਖੀਂ ਕਿਤੇ ਅਤਰੀ ਤੁਰ ਨ ਪਵੇ ਏਥੇ ਨੂੰ। ਏਥੇ ਦਾ ਹਵਾਲ ਤਾਂ ਤੈਂ ਸਭ ਦੇਖਾ ਹੈ, ਏਥੇ ਸਾਡੇ ਪਾਸ ਤਾਂ ਕੋਈ ਅਉਂਦਾ ਨਹੀਂ॥ ਰਸਤ ਲੈ ਕੇ ਆਉਂਦੇ ਹੈ ਪਰ ਸਾਡੇ ਹਛੇ ਬਾਸਤੇ ਕੀਤੀ ਹੈ ਮਹਾਰਾਜ ਨੇ। ਜੇ ਆਉਂਦੇ ਮਿਲਣ ਤਾਂ ਕੋਈ ਲੋਕ ਆਉਣ ਸਾਡੇ ਪਾਸ, ਪਏ ਜਕੜ ਮਾਰਨ, ਮਗਜ ਖਾਣ॥ ਭਜਨ ਬਾਣੀ ਨਾ ਕਰਨ ਦੇਣ, ਹੁਣ ਸੁਖਾਲੇ ਭਜਨ ਬਾਣੀ ਕਰਦੇ ਹਾਂ ਕੁਛ ਵਖੇਪਤਾ ਨਹੀਂ। ਅੰਦਰ ਮੈਂ ਖੂਹੀ ਹੈ, ਅਸਨਾਨ ਦਾ ਵਡਾ ਸੁਖ ਹੈ, ਭਾਂਵ ਕਿਸੇ ਵੇਲੇ ਕਰ ਲਈਏ, ਕਦੇ ਇਕ ਬਜੇ ਕਦੇ ਦੋ ਬਜੇ ਰਾਤ ਦੇ ਨਹਾ ਲੈਂਦੇ ਹਾਂ, ਕਦੇ ਤਿਨ ਬਜੇ॥ ਜੇ ਚੰਦਾ ਸਿੰਘ ਬਾਤ ਮੰਨੇ ਤਾਂ ਤੂੰ ਦੋ ਚਾਰ ਮਹੀਨੇ ਪਿਛੇ ਚੰਦਾ ਸਿੰਘ, ਪਾਸ ਚਿਠੀ ਭੇਜੀ ਸਭ ਹਵਾਲ ਲਿਖ ਕੇ

Digitized by Panjab Digital Library/ www.panjabdigilib.org