ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੪੭

ਬ੍ਰੀਕ ਅਖਰੀਂ। ਚੰਦਾ ਸਿੰਘ ਪਾਸ ਜਾਵੇ, ਜਾਂਦਾ ਜਾਂਦਾ ਸਿਟ ਜਾਵੇ। ਪਰ ਮੇਰਾ ਨਾਉਂ ਦਿਆਲ ਸਿੰਘ ਤੇ ਨਾਨੂੰ ਸਿੰਘ ਦਾ ਕਿਰਪਾਲ ਸਿੰਘ ਲਿਖਣਾ, ਜੇ ਚੰਦਾ ਸਿੰਘ ਮੰਨੇ ਤਾਂ ਜਰੂਰ ਭੇਜੀਂ, ਜੇ ਨਾਂ ਮੰਨੇ ਤਾਂ ਓਹ ਜਾਣੇ, ਕੋਈ ਜੋਰ ਤਾਂ ਨਹੀਂ ਨਾਂ। ਜਿਥੇ ਤੂੰ ਜਾਵੇਂ ਉਥੇ ਹੀ ਸਿੰਘਾਂ ਨੂੰ ਬਾਣੀ ਕੰਠ ਕਰਨ ਦਾ, ਭੋਗ ਪਾਉਣ ਦਾ ਹੁਕਮ ਸਭ ਨੂੰ ਆਖਦਾ ਜਾਂਈ, ਅਖਰ ਜੁੜ ਨ ਜਾਣ, ਬਡੀ ਮੇਹਨਤ ਕਰ ਕੇ ਲਿਖੇ ਹਨ ਭਜਨ ਬਾਣੀ ਛਡ ਕੇ॥ ਚੁਨੀ ਤੇ ਖਮਾਣੋ ਜਾਈਂ, ਬਚਨ ਬਿਲਾਸ ਸੁਣਾਈਂ। ਨਾਲੇ ਅਰਦਾਸ ਸੁਣਾਈਂ॥ ਸਭ ਨੂੰ ਬਾਣੀ ਕੰਠ ਕਰਣ ਦਾ ਹੁਕਮ ਸੁਣਾਈਂ। ਜੇ ਪੁਜ ਆਉਣ ਤਾਂ ਪੰਜ ਗਰੰਥ ਕੰਠ ਕਰਨ ਨਹੀਂ ਤਾਂ ਜਪ, ਜਾਪ, ਰਹਿਰਾਸ, ਆਰਤੀ, ਸੋਹਿਲਾ, ਸੁਖਮਨੀ, ਆਸਾ ਦੀ ਬਾਰ ਸਭ ਕੰਠ ਕਰਨ, ਜਨਾਨੇ ਮਰਦਾਨੇ, ਨਾਲੇ ਪਿਛਲੀ ਰਾਤ ਨ੍ਹਾਇ ਕੇ ਪੜਨ॥ ਨਾਲੇ ਫੇਰ ਬਾਣੀ ਪੜ ਕੇ ਜਿਤਨਾਂ ਬਣ ਆਵੇ ਉਤਨਾਂ ਭਜਨ ਕਰਨ। ਗੁਰੂ ਜੀ ਦੇ ਅਗੇ ਅਰਦਾਸ ਕਰਨੀ ਹਥ ਜੋੜ ਕੇ ਬਾਣੀ ਪੜ ਕੇ॥ ਖਾਲਸਾ ਜੀ ਗੁਰੂ ਕਹਾ ਹੈ "ਭਜੁਹ ਗੋਬਿੰਦ ਭੂਲ ਮਤ ਜਾਹੁ॥ ਮਾਨਸ ਜਨਮ ਕਾ ਏਹੀ ਤੇਰਾ ਲਾਹੁ॥" ਫਿਰ ਗੁਰੂ ਜੀ ਨੇ ਅਨੇਕ ਬਾਰ ਇਹ ਬਾਤ ਲਿਖੀ ਹੈ, ਸਾਰੇ ਗੁਰੂ ਗ੍ਰੰਥ ਸਾਹਿਬ ਮੇ। ਫੇਰ ਘੰਗਰਾਲੀਂ, ਉਟਾਲੀਂ ਫਤੇ ਬੁਲਾਇ ਕੇ ਇਹ ਬਚਨ ਸੁਣਾਈਂ, ਭੈਣੀ ਜਾਇ ਕੇ, ਰਾਇਪੁਰ, ਗੁਜਰਬਾਲ, ਲੋਹਗੜ ਹੋਰ ਸਾਰੇ ਜਿਥੇ ਤੂੰ ਜਾਵੇਂ, ਨਾਲੇ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲੌਂਦਾ ਜਾਈਂ, ਨਾਲੇ ਇਹ ਉਪਦੇਸ ਸੁਣਾਉਂਦਾ ਜਾਈਂ, ਜੋ ਮੰਨੇ ਤਾਂ ਅਛਾ ਹੈ, ਨਹੀਂ ਤਾਂ ਉਹ ਜਾਣੇ, ਬਾਣੀ ਨੂੰ ਇਉਂ ਬਹੁਤਾ ਕਹਾ ਹੈ, ਬਾਣੀ ਬਿਨਾਂ ਭਜਨ ਭੀ ਥੋੜਾ ਕਰਦੇ ਹਨ ਐਵੇਂ ਯਕੜ ਮਾਰੀ ਜਾਂਦੇ ਹਨ ਬਾਣੀ ਪੜ੍ਹੇ ਹੋਏ ਹੋਏ ਤਾਂ ਯਕੜ ਨਹੀਂ ਮਾਰੇ ਜਾਂਦੇ ਭਜਨ ਮੈਂ। ਯਕੜ ਮਾਰਦਾ ਮਾਰਦਾ ਫੇਰ ਜਕੜਾਂ ਦਾ ਭੀ ਸੁਭਾ ਪੈ ਜਾਂਦਾ ਹੈ। ਅਛੀ ਤਰਹ ਨਿਗਾ ਕਰ ਕੇ ਦੇਖ ਲੇਵਹੁ ਸਾਰੇ ਹੀ॥ ਬਾਣੀ ਪੜਨ

Digitized by Panjab Digital Library/ www.panjabdigilib.org