ਪੰਨਾ:ਕੂਕਿਆਂ ਦੀ ਵਿਥਿਆ.pdf/252

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩੮

ਕੂਕਿਆਂ ਦੀ ਵਿਥਿਆ

ਬਾਲਾ ਭਾਵੇਂ ਕੋਈ ਡਿਗਾ ਹੋਵੇ, ਬਾਣੀ ਪੜਨ ਵਾਲੇ ਦਹੁਤ ਨਹੀਂ ਡਿਗੇ ਹੋਣਗੇ, ਮੈਨੂੰ ਤਾਂ ਇਉਂ ਮਾਲੂਮ ਹੁੰਦੀ ਹੈ, ਅਗੇ ਭਾਈ ਗੁਰੂ ਜੀ ਦੀ ਗੁਰੂ ਹੀ ਜਾਣੇ। ਹਮਾਰੀ ਮਤ ਮੈ ਜੋ ਆਇਆ ਹੈ ਸੋ ਮੈ ਲਿਖਾ ਹੈ, ਜੋ ਮੇਰੇ ਪਾਸੋਂ ਗੁਰੂ ਜੀ ਨੇ ਲਿਖਾਇਆ ਹੈ ਸੋ ਮੈ ਲਿਖਾ ਹੈ॥ ਬੋਲੋ ਭਾਈ ਜੀ ਵਾਹਿਗੁਰੂ ਜੀ, ਵਾਹਿਗੁਰੂ, ਸ੍ਰੀ ਵਾਹਿਗੁਰੂ ਜੀ ॥੧੪॥

੧੨

੧ਓ ਵਾਹਿਗੁਰੂ ਜੀ ਕੀ ਫਤਹ

ਅੰਮ੍ਰਿਤਸਰ ਜਾ ਕੇ ਸਰਬਤ ਕੋ ਮੇਰੀ ਰਾਮ ਸਤਿ ਬੁਲਾਈਂ, ਜੁਆਲਾ ਦੇਈ ਕੇ ਘਰ ਹਮਾਰੀ ਸੁਖ ਅਨੰਦ ਦੀ ਖਬਰ ਦੇਣੀ॥ ਆਖਣਾ ਜੋ ਤੈਨੂੰ ਧਾਰਨਾਂ ਬਤਾਈ ਹੈ ਲਿਖ ਕੇ ਓਹੋ ਧਾਰਨਾ ਖੂਬ ਤਕੜੀ ਹੋ ਕੇ ਧਾਰਨੀਂ, ਮੰਗ ਭੀ ਉਹੋ ਮੰਗਣੀਂ ਜੋ ਮੰਗਣੀਂ ਲਿਖੀ ਹੈ, ਹਮੇਸ਼ਾਂ ਹੀ ਮੰਗਣੀ, ਫੇਰ ਬਹੁਤ ਲਾਭ ਹੋਉ॥ ਮਾਲਾ ਜਰੂਰ ਫੇਰਨੀ ਹਮੇਸ਼ਾਂ ੨੪000॥ ਫੇਰ ਕਦੇ ਕੋਈ ਆਵੈ ਸਾਡੀ ਤ੍ਰਫ਼ ਤਾਂ ਤੈਂ ਜੁਆਲਾ ਦਈਂ ਅਰਦਾਸ ਭੇਜਣੀਂ। ਹੋਰ ਸਾਨੂੰ ਅਰਦਾਸ ਲਿਖਿਆ ਕਰੋ ਤਾਂ ਅਖਰ ਸੁਧ ਲਿਖਿਆ ਕਰੋ॥ ਜੁਆਲਾ ਦਈ ਤੈਂ ਆਸਣ ਦੀ ਖੇਚਲ ਕਿਉਂ ਕਰਨੀ ਸੀ। ਤੇਰੀ ਅਗੇ ਹੀ ਚਾਦਰ ਆਈ ਹੋਈ ਹੈ। ਮੈਂ ਹਮੇਸ਼ਾਂ ਹੀ ਪਹਿਰ ਲੈਂਦਾ ਹਾਂ ਥੋੜਾ ਬਹੁਤ ਚਿਰ॥ ਹੋਰ ਤਾਂ ਸਾਨੂੰ ਕੋਈ ਘਾਟ ਨਹੀਂ ਹੈ ਬਿਨਾ ਦਰਸ਼ਨ ਮੰਗਤ ਦੇ॥ ਹੁਣ ਅਰਦਾਸਾਂ ਬਹੁਤ ਲਿਖੀਆਂ ਹੈਨ, ਏਨਾਂ ਨੂੰ ਵਿਚਾਰਣਾ ਚਾਹੀਏ ਅਰ ਮੰਨਣਾ ਜੋ ਜੋ ਲਿਖਾ ਹੈ। ਬਿਨਾ ਮੰਨੇ ਬਹੁਤੀਆਂ ਕੀ ਕੰਮ ਦੇਣਾ ਹੈ॥ ਪਿਛੇ ਦਿਆਂ ਦਾ ਭੀ ਏਈ ਹੁਕਮ ਹੈ ਸਮਰਥਾ ਜੋ ਗਿਆਰਾ ਗੁਰੂ ਹੋਏ ਹੈਨ॥ ਮੈਂ ਭੀ ਉਨਾਂ ਦਾ ਈ ਹੁਕਮ ਸੁਣਾਉਂਦਾ ਹਾਂ॥ ਮੈਂ ਤਾਂ ਗੁਰੂ ਨਹੀਂ। ਗੁਰੂ ਕੀ ਵਡਿਆਈ ਨਾਮ ਤੋਂ ਮੰਗੋ

Digitized by Panjab Digital Library/ www.panjabdigilib.org