ਭਾਈ ਰਾਮ ਸਿੰਘ ਦੀਆਂ ਅਰਦਾਸਾਂ
੨੩੯
ਜੋ ਮੰਗਣਾ ਹੈ, ਅਰ ਨਾਮ ਹੀ ਸਭ ਕਿਛ ਦੇਣ ਨੂੰ ਸਮਰਥ ਹੈ, ਨਾਮ ਹੀ ਬਖਸ਼ਣ ਵਾਲਾ ਹੈ, ਮੈਂ ਭੀ ਨਾਮ ਦਾ ਮੰਗਤਾ ਹਾਂ, ਮੇਰੀ ਵਡਿਆਈ ਕੁਛ ਨਾ ਕਰੋ। ਜਿਨਾਂ ਇਹ ਰਚਨ ਰਚਿਆ ਹੈ ਉਸ ਦੀ ਬਡਿਆਈ ਕਰੋ, ਭਜਨ ਬਾਣੀ ਦੇ ਕਰਨੇ ਵੇਲੇ, ਕੰਮ ਕਾਰ ਮੈ ਭੀ ਭਜਨ ਕਰੋ ਪ੍ਰਮੇਸਰ ਦਾ। ਭੱਜੇ ਫਿਰਨ ਮੈਂ ਭੀ ਫੈਦਾ ਕਿਛ ਨਹੀਂ।
ਜੇ ਕਰ ਪ੍ਰਮੇਸ਼ਰ ਮੇਲਾ ਕਰਾਊ ਤੇ ਹੋ ਜਾਊ, ਜੇ ਪ੍ਰਮੇਸ਼ਰ ਦੀ ਏਮੇ ਰਜਾਏ ਹੈ॥ ਅਨੰਦ ਮੇਲਾ ਸਬਦ ਨਾਲ ਰਖੋ, ਦੇਹ ਤਾਂ ਇਸਤਿਤ ਕਦੇ ਭੀ ਨਹੀਂ ਹੈ, ਸਬਦ ਗੁਰੂ ਸਦਾ ਹੀ ਥਿਰ ਹੈ, ਮਨੁਖ ਦੇ ਏਥੇ ਆਉਣ ਤੇ ਸਾਡਾ ਭਜਨ ਬਾਣੀ ਛੁਟ ਜਾਂਦੀ ਹੈ, ਸਾਨੂੰ ਚਿੰਤਾ ਖੜੀ ਹੋਇ ਜਾਂਦੀ ਹੈ। ਰਾਤ ਦਿਨੇ ਆਂਧੇ ਹੈਂ ਪ੍ਰਮੇਸਰ ਕਿਮੇਂ ਇਨਾਂ ਸਿੰਘਾਂ ਨੂੰ ਸੁਖ ਸਾਂਤ ਨਾਲ ਏਥੋਂ ਤੋਰੀਂ॥ ਇਕ ਜਾਂਦਾ ਹੈ, ਇਕ ਉਨਾਂ ਦੇ ਪਿਛੇ ਆਇ ਜਾਂਦਾ ਹੈ, ਦੋ ਡੂਢ ਮਹੀਨੇ ਪਿਛੇ ਚਿੰਤਾ ਬਣੀ ਰਹਿੰਦੀ ਹੈ ਸਾਨੂੰ। ਗੁਰੂ ਜੀ ਦੀ ਕੁਛ ਐਸੀ ਹੀ ਰਜਾ ਹੈ, ਜੇ ਅਛੀ ਤਰਹ ਸੇ ਮਿਲਣ ਦੇਣ ਤਾਂ ਭਾਂਵੇ ਸੌ ਸੌ ਹਰ ਮਹੀਨੇ ਆਵੇ, ਤਾਂ ਕੀ ਅਸੀਂ ਵਡੇ ਅਨੰਦ ਹੈਂ। ਦੂਰੋਂ ਆਉਣਾ ਬੜੇ ਕਸ਼ਟ ਨਾਲ, ਏਥੇ ਮਲੇਛ ਸਾਡੇ ਪਾਸ ਕਿਸੇ ਨੂੰ ਖੜਾ ਭੀ ਨਹੀਂ ਹੋਣ ਦੇਂਦੇ॥ ਹੋਰ ਸਾਨੂੰ ਭੀ ਕਿਸੇ ਦੇ ਮਿਲਨ ਦੀ ਲੋੜ ਨਹੀਂ ਹੈ, ਬੈਠੇ ਭਜਨ ਬਾਨੀ ਕਰਦੇ ਹੈਂ, ਨਹੀਂ ਤਾਂ ਮੁਲਖ ਪਿਆਂ ਮਗਜ ਖਾਵੇ॥ ਏਨੀਂ ਦੂਰ ਆ ਕੇ ਆਪਨੇ ਸਿੰਘ ਬਿਨਾ ਮਿਲੇ ਚਲੇ ਜਾਂਦੇ ਹੈਂ ਤਾਂ ਸਾਨੂੰ ਬੜਾ ਅਫਸੋਸ ਹੁੰਦਾ ਹੈ ਏਸ ਬਾਤ ਦਾ, ਗੁਰੂ ਮਿਲਾਊ ਤਾਂ ਸਾਨੂੰ ਸੰਗਤ ਤੇ ਕੌਣ ਪਿਆਰਾ ਹੈ, ਪ੍ਰ ਹੁਣ ਸਮਾਂ ਐਸਾ ਹੀ ਹੈ, ਜੈਸਾ ਸਮਾ ਦੇਖਣਾ ਤੇਸਾ ਸਮਾ ਬ੍ਰਤਣਾ ਅਛਾ ਹੈ। ਗੁਰੂ ਗੁਰੂ ਜਪੋ ਮਹਾਰਾਜ ਅਠੀ ਕਰੂਗ਼ਾ। ਸਤਿ ਸ੍ਰੀ ਅਕਾਲ॥ (੧੫) ਸਮਾਪਤ ॥੧੫॥
Digitized by Panjab Digital Library/ www.panjabdigilib.org