ਹੋਰ ਭਾਈ ਹਰੀ ਸਿੰਘ ਜੀ ਜਿਤਨੀ ਬਾਰ ਹੁਣ ਸਿੰਘ ਆਏ ਹੈਨ ਉਤਨੀ ਬਾਰ ਮੈ ਮਨੇਹ ਕਰ ਭੇਜਿਆ ਹੈ, ਤੈਨੂੰ ਲਿਖਿਆ ਹੈ ਜੋ ਇਕ ਤਾਂ ਛੇਤੀ ਨਾਂ ਆਵੇ। ਕੋਈ ਦਸ ਅਠ ਮਹਨੇ ਤੇ ਆਵੇ, ਅਰ ਜੇ ਆਵੇ ਭੀ ਤਾਂ ਇਕ ਸਰੀਰ ਆਵੈ। ਦੋ ਨਾਂ ਆਵਣ। ਅਰ ਜੇ ਗੋਰਿਆਂ ਨੂੰ ਖਬਰ ਹੋਇ ਗਈ ਤਾਂ ਸਾਨੂੰ ਭੀ ਦੁਖ ਦੇਣਗੇ ਅਤੇ ਨਾਲੇ ਏਨਾਂ ਔਣ ਬਾਲਿਆਂ ਕੋ। ਅਗੇ ਤੁਸੀ ਜਾਣੇ, ਜੋ ਅਗੇ ਕੋਈ ਦੁਖ ਦੀ ਕਸਰ ਰਹਿ ਗਈ ਹੈ ਤਾਂ ਔਣ ਦੇਵੋ ਜੋ ਆਉਂਦਾ ਹੈ। ਤੁਸਾਂ ਮੇਰਾ ਲਿਖਾ ਦੇਖਾ ਨਹੀਂ ਕਿ ਲਿਖੇ ਦਾ ਧਿਆਨ ਨਹੀਂ ਕੀਤਾ। ਜੇ ਮਿਲਣ ਦੇਣ ਏਥੇ ਅਛੀ ਤ੍ਰਾਂ ਭਾਂਵੇ ਸੋ ਸੌ ਅਕਠਾ ਆਵੇ ਕੁਛ ਡਰ ਨਹੀਂ ਹੈ। ਦਿਨ ਨੂੰ ਕਾਲਿਆਂ ਦਾ ਪਹਿਰਾ ਹੈ। ਰਾਤ ਨੂੰ ਗੋਰਿਆਂ ਦਾ। ਸਾਡੇ ਅਜ ਤਾਂਈ ਗੁਰੂ ਹੀ ਪੜਦੇ ਕਜੀ ਜਾਂਦੇ ਹਨ, ਹੋਰ ਕੋਈ ਆਸਰਾ ਨਹੀਂ ਹੈ। ਅਰ ਕੋਈ ਕੋਈ ਸਿੰਘ ਖਰਚ ਭੀ ਥੋੜਾ ਲੈ ਕੇ ਆਉਂਦੇ ਹੈਨ। ਏਥੇ ਪ੍ਰਦੇਸ ਮੈਂ ਤਾਂ ਕੋਈ ਕਿਸੇ ਸਾਥ ਸਿਆਣ ਭੀ ਨਹੀਂ ਲੈਣ ਦੇਣ ਦੀ। ਅਗੇ ਬਹੁਤ ਘਰਾਂ ਨੂੰ ਮੰਗ ਕੇ ਹਮੀਰ ਸਿੰਘ ਆਇਆ ਹੈ, ਜਿਸ ਦਿਨ ਸਾਨੂੰ ਆ ਕੇ ਮਿਲਾ ਤਾਂ ਬੋਲਾ ਮੇਰੇ ਪਾਸ ਅਜ ਰੋਟੀ ਖਾਣ ਨੂੰ ਭੀ ਨਹੀਂ ਹੈ ਤਾਂ ਅਸਾਂ ਉਹਨੂੰ ਛੇ ਰਪੈਏ ਦਿਤੇ ਜਦ ਸਾਡੇ ਪਾਸ ਥੇ॥ ਫੇਰ ਉਹ ਹੈ ਮੋਰਮਈ ਤੇ ਖਰਚਾ ਮੰਗ ਕੇ ਲੈ ਆਇਆ, ਰੁਪੈਏ ੫੧) ਜੇ ਨਾਂ ਦੇਂਦੇ ਪ੍ਰਦੇਸ ਮੈ ਤਾ ਕੀ ਠਕਾਣਾ ਥਾ ਉਧਾ॥ ਤੁਸੀਂ ਕਿਉਂ ਨਹੀਂ ਮਨਾ ਕਰਦੇ। ਉਠ ਕੇ ਘਰ ਘਰ ‘ਨੂੰ ਕਿਉਂ ਮੰਗਣ ਲਗਾ ਸੀ। ਅਰਦਾਸ ਦੇਣੀ ਭੈਣੀ ਮੈ॥੧੬॥
ਪੰਨਾ:ਕੂਕਿਆਂ ਦੀ ਵਿਥਿਆ.pdf/254
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
૨પ૦
ਕੂਕਿਆਂ ਦੀ ਵਿਥਿਆ
੧੩
ੴ ਸਤਿਗੁਰ ਪ੍ਰਸਾਦਿ
Digitized by Panjab Digital Library/ www.panjabdigilib.org
