ਭਾਈ ਰਾਮ ਸਿੰਘ ਦੀਆਂ ਅਰਦਾਸਾਂ
૨૫૧
੧੪
ੴ ਸਤਿਗੁਰ ਪ੍ਰਸਾਦਿ
ਲਿਖਤੋ ਜੋਗ ਉਪਮਾ ਜੁਆਲਾ ਦੇਈ ਰਾਮ ਸਤਿ ਵਾਚਣੀ। ਅਸੀ ਆਨੰਦ ਹਾਂ ਤੁਹਾਨੂੰ ਪ੍ਰਮੇਸ਼ਰ ਰਾਜ਼ੀ ਰਖੇ। ਜੁਆਲਾ ਦੇਈ, ਤੈਂ ਭਜਨ ਬਾਣੀ ਕਰਨਾ, ਰਾਤਿ ਦਿਨੇ ਗੁਰੂ ਗਰੰਥ ਸਾਹਿਬ ਦਾ ਪਾਠ ਕਰਨਾ, ਪਾਠ ਭੀ ਕੀਤਾ ਕਰ ਹਮੇਸ਼ਾਂ, ਮਾਲਾ ਭੀ ਫੇਰਿਆ ਕਰ ਥੋੜੀ ਬਹੁਤੀ। ਇਹ ਲਾਭ ਹੈ ਮਨੁੱਖਾ ਸਰੀਰ ਕੇ ਜਨਮ ਦਾ। ਇਹ ਦੇਹਾਂ ਦਾ ਮੇਲਾ ਕੋਈ ਦਿਨ ਹੈ। ਧਨ ਨੂੰ, ਪੁਤਾਂ ਧੀਆਂ ਨੂੰ, ਦੌਲਤ ਨੂੰ ਛਡਿ ਛਡਿ ਕੇ ਪ੍ਰਿਥੀ ਚਲੀ ਜਾਂਦੀ ਹੈ, ਏਹੋ ਏਸ ਪ੍ਰਾਨੀ ਦੇ ਪਲੇ ਰਹਿੰਦਾ ਹੈ, ਕੁਛ ਪੁੰਨ ਦਾਨ ਅਰ ਭਜਨ ਬੰਦਗੀ ਹੋਇ ਆਵੇ ਤਾਂ ਸਰੀਰ ਦਾ ਕੁਝ ਇਤਬਾਰ ਨਹੀਂ ਹੈ। ਗੁਰੂ ਸਾਹਿਬ ਕਹਿਆ ਹੈ "ਨਹਿ ਬਾਰਕ ਨਹਿ ਜੋਬਣੇ ਨਹਿ ਬਿਰਧੀ ਕਛੁ ਬੰਧ।" ਸਰੀਰ ਤੋਂ ਛਿਨ ਭੰਗਰ ਹੈ, ਦੇਹਾਂ ਦਾ ਮੇਲਾ ਭੀ ਐਸੇ ਹੀ ਬਣਾ ਹੈ, ਮਿਲਨਾ ਬਿਛੜ ਜਾਣਾ। ਹਥ ਮੈ ਤਾਂ ਇਕ ਪ੍ਰਮੇਸਰ ਦਾ ਨਾਮ, ਕੁਛ ਪੁੰਨ ਦਾਨ ਹੋਇ ਜਾਵੇ, ਏਹੋ ਬਾਤ ਜੀ ਦੇ ਸਾਥ ਰਹਿੰਦੀ ਹੈ। ਹੋਰ ਧੀਆਂ ਪੁੱਤ ਸਭ ਬੇੜੀ ਦਾ ਈ ਪੂਰ ਹੈ। ਸੋ ਮਨੁਖ ਦੇਹ ਨੂੰ ਐਸੇ ਚਾਹੀਏ ਜੋ ਰਾਤਿ ਦਿਨੇ ਪ੍ਰਮੇਸ਼ਰ ਨੂੰ ਚਿਤ ਰਖਣ। ਹੋਰ ਦਇਆ ਕੌਰ ਨੂੰ ਮੇਰੀ ਰਾਮ ਸਤਿ ਬੁਲਾਇ ਦੇਣੀ। ਜੋ ਬਣਿ ਆਵੇ ਤਾਂ ਭੋਗ ਭੀ ਪਾਇ ਦੇਣਾ ਕੋਈ ਮੇਰੇ ਬਾਸਤੇ। ਇਹ ਚਿੱਠੀ ਦੇਣੀ ਭਾਈ ਬਘੇਲ ਸਿੰਘ ਜੁਆਲੀ ਨੂੰ ਅੰਮ੍ਰਿਤਸਰ ॥੧੭॥
Digitized by Panjab Digital Library/ www.panjabdigilib.org