ਪੰਨਾ:ਕੂਕਿਆਂ ਦੀ ਵਿਥਿਆ.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੨

ਕੂਕਿਆਂ ਦੀ ਵਿਥਿਆ

੧੫

ੴ ਸਤਿਗੁਰ ਪ੍ਰਸਾਦਿ

ਜੋਗ ਭਾਈ ਗੁਰਦਿਤ ਸਿੰਘ, ਸਾਧੂ ਸਿੰਘ, ਅਰੂੜ ਸਿੰਘ, ਹਰੀ ਸਿੰਘ, ਕਿਰਪਾਲ ਸਿੰਘ। ਹੋਰ ਭਾਈ ਸਾਨੂੰ ਤਾਂ ਰਸਦ ਖਾਣ ਦੀ ਮਿਲਦੀ ਹੈ, ਪੈਸਾ ਤਾਂ ਇਕ ਨਹੀਂ ਮਿਲਦਾ॥ ਕੁਛ ਕੁ ਰੁਪੈਯੇ ਘਰੋਂ ਆਂਦੇ ਸਨ ਤੇ ਕੁਛ ਸਿੰਘ ਲੈ ਆਏ ਸਣ ਜੋ ਏਥੇ ਆਏ ਸਨ, ਸੋ ਰੁਪਏ ਪਹਿਲਾਂ ਸ੍ਰਹਾਲੀ ਵਾਲੇ ਜੀਉਣ ਸਿੰਘ ਤੇ ਸੁਵੇਗ ਸਿੰਘ ਦੇ ਹੱਥ ਭੇਜ ਦਿਤੇ ਸਨ ਜੋ ਸਾਡੇ ਪਾਸ ਹੈਸੀ॥ ਫੇਰ ਭਗਵਾਨ ਸਿੰਘ ਉਰੀਂ ਜੋ ਸਾਨੂੰ ਦਿਤਾ ਸੋ ਭੀ ਅਸੀ ਉਨ੍ਹਾਂ ਦੇ ਹਥੀਂ ਈ ਮੋੜ ਦਿਤਾ, ਲੰਗਰ ਪਾਏ ਦੇਨ ਨੂੰ ਆਖ ਦਿਤਾ ਹੈ॥ ਫੇਰ ਆਏ ਮਲਵਈ ਸਿੰਘ ਤਿੰਨ, ਉਹ ਸਾਨੂੰ ਆਂਧੇ ਸਨ ਕੁਛ ਲੈ ਲਵੋ, ਅਸੀ ਉਨ੍ਹਾਂ ਦੇ ਪਾਸੋਂ ਇਕ ਪੈਸਾ ਨਹੀਂ ਲਿਆ। ਉਨ੍ਹਾਂ ਨੂੰ ਵੀ ਆਖ ਦਿੱਤਾ ਜੋ ਸਾਨੂੰ ਦੇਣਾ ਹੈ ਸੋ ਤੁਸੀਂ ਭੀ ਲੰਗਰ ਜਾਏ ਪਾਉ। ਇਕ ਸਾਨੂੰ ਚਾਂਦੀ ਦਾ ਕੌਲ ਦੇ ਗਿਆ ਸੀ ਭਗਵਾਨ ਸਿੰਘ, ਸੋ ਭੀ ਅਸੀਂ ਭਨਵਾ ਕੇ ਉਨਾਂ ਮਲਵਈਆਂ ਸਿੰਘਾਂ ਨੂੰ ਦੇ ਦਿਤਾ ਹੈ ਲੰਗਰ ਵਾਸਤੇ, ਹੁਣ ਤਾਂ ਸਾਡੇ ਪਾਸ ਦੇਣ ਨੂੰ ਕੁਛ ਨਹੀਂ॥ ਭਾਈ ਕਿਰਪਾਲ ਸਿੰਘ ਜੀ, ਜੋ ਤੂੰ ੯) ਰੁਪੈਯੇ ਆਂਧਾ ਸੀ ਦੇਣ ਨੂੰ, ਸੋ ਤੂੰ ੯) ਰੁਪੈਯੇ ਇਨਾਂ ਸਿੰਘਾਂ ਨੂੰ ਦੇ ਦੇਣੇ, ਤੇਰੇ ਪਹੁੰਚ ਗਏ ਲੰਗਰ॥ ਹੋਰ ਭਾਈ ਈ ਗੋਰੇ ਜਾਣ ਲੇਵਣਗੇ ਕੇ ਏਨਾਂ ਦੇ ਆਦਮੀ ਹੈ ਤਾਂ ਏ ਸਾਨੂੰ ਬੜਾ ਦੁਖ ਦੇਣਗੇ। ਕਿਆ ਜਾਣੇ ਕੌਣ ਏ ਟਾਪੂ ਲੈ ਜਾਣਗੇ ਅਰ ਕਿਸ ਤਰਹ ਰਖਣਗੇ ਅਰ ਤੁਹਾਨੂੰ ਭੀ ਦੁਖ ਦੇਨਗੇ। ਅਰ ਏਸੇ ਵਾਸਤੇ ਮਨਿਹ ਕਰਦੇ ਹੈਨ ਅਸੀਂ, ਭਾਈ ਸਾਡੇ ਪਾਸ ਕੋਈ ਨ ਆਵੇ ਸਮਾਂ ਐਸਾ ਹੈ। ਅਗੇ ਤਾਂ ਸੰਗਤ ਦੇ ਫੇੜ ਤੇ ਏਨਾ ਦੁਖ ਹੋਇਆ ਹੈ ਗੁਰੁ ਜਾਣਦਾ ਹੈ। ਅਰ ਦਲੀਪ ਸਿੰਘ* ਨੂੰ ਅਰਦਾਸ ਨਹੀਂ ਭੇਜਣੀ, ਉਨੇ ਤਾਂ ਗਾਇ


  • ਮਹਾਰਾਜਾ ਦਲੀਪ ਸਿੰਘ।

Digitized by Panjab Digital Library/ www.panjabdigilib.org