ਪੰਨਾ:ਕੂਕਿਆਂ ਦੀ ਵਿਥਿਆ.pdf/257

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੫੩
ਭਾਈ ਰਾਮ ਸਿੰਘ ਦੀਆਂ ਅਰਦਾਸਾਂ

ਖਾ ਲਈ ਹੈ ਸਾਡਾ ਕੀ ਕੰਮ ਕਰਨਾ ਹੈ ਉਸ ਨੇ॥ ਅਰ ਅਰਜ਼ੀ ਗੁਰੂ ਅਗੇ ਪਾਉ ਹੋਰ ਕਿਸੇ ਅਗੇ ਕੀ ਪੌਣੀ ਹੈ। ਹੋਰ ਭਾਈ ਜਦ ਜਹਾਜ ਜਾਵੇ ਤਾਂ ਪੰਜੇ ਸਿੰਘ ਚੜ੍ਹ ਜਾਉ ਜਿਸ ਦੇ ਪਾਸ ਖਰਚਾ ਹੋਵੇ, ਜਿਸ ਪਾਸ ਨਾ ਹੋਵੇ ਸੋ ਦੇ ਦੇਵੇ ਕਲਕਤੇ ਤੇ ਭਾਈ॥ ਸੋ ਭਾਈ, ਖ੍ਰਚ ਨਾ ਹੋਵੇ ਤਾਂ ਦੇਸੋਂ ਨਾ ਆਵੇ, ਉਸ ਨੇ ਏਥੇ ਕਿਉਂ ਆਉਣਾ ਹੈ ਦੇਸ ਮੇਂ। ਘਰ ਬੈਠ ਕੇ ਭਜਨ ਬਾਣੀ ਕਰੇ ਤਾਂ ਭਲਾ ਹੈ, ਅਰ ਜੇ ਮੇਰੇ ਵਿਚ ਕੁਛ ਕਲਾ ਹੋਵੇ ਤਾਂ ਮੈਂ ਆਪ ਕੈਦ ਕਿਉਂ ਹੋ ਜਾਂਦਾ। ਕਲਾ ਤਾਂ ਨਾਮ ਤੇ ਗੁਰੂ ਵਿਚ ਹੈ ਸੋ ਜਪੋ॥ ਦੇਸ ਮੈ ਕਈ ਘਰ ਮੰਗਣੇ ਅਰ ਫੇਰ ਭੀ ਖਰਚਾ ਥੁੜ ਜਾਣਾ॥ ਅਰ ਏਥੇ ਮਿਲਣ ਨਹੀਂ ਦੇਂਦੇ ਫੇਰ ਕਿਉਂ ਔਣਾ ਹੈ। ਏਨੀ ਦੂਰ ਨਾ ਮੇਲੇ ਦਾ ਸੁਖ ਹੋਯਾ ਸੋ ਆਉ ਤੇ ਕੋਈ ਨਹੀਂ॥ ਹੋਰ ਨਾ ਖ੍ਰਚਾ ਈ ਕੋਲ ਹੋਇਆ ਨਾਲੇ ਦੂਰ ਦਾ ਪੰਧ ਹੈ ਵਡੀ ਬੇਅਕਲੀ ਕੀਤੀ ਜਾਣੋ॥ ਗੁਰੂਆਂ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਸੋ ਸਬਦ ਗੁਰੂ। ਜਿਥੇ ਕੋਈ ਮੰਨੂ, ਓਧਾ ਓਥੇ ਹੀ ਭਲਾ ਹੋਇ ਜਾਉਗਾ। ਸਤਿ ਮੰਨਣੀ ਇਹ ਬਾਤ ਹੈ ॥੧੮॥

੧੬
ੴ ਸਤਿਗੁਰ ਪ੍ਰਸਾਦਿ॥

ਲਿਖਤੋ ਦਿਆਲ ਸਿੰਘ ਜੋਗ ਉਪਮਾ ਕਾਲਾ ਸਿੰਘ ਤੇ ਮੂਲ ਸਿੰਘ, ਹੋਰ ਸਰਬਤ ਕੇ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ, ਹੋਰ ਜੁਆਲ ਦੇਈ ਨੂੰ ਰਾਮ ਸਤਿ ਬਾਚਨੀ। ਹੋਰ ਜੁਆਲਾ ਦੇਈ, ਤੇਰੀ ਬਿਮਾਰੀ ਦੀ ਬਾਤ ਸੁਣ ਕੇ ਬਡਾ ਚਿਤ ਨੂੰ ਅਫਸੋਸ ਹੈ ਹੋਇਆ ਪਰ ਰਛਿਆ ਕਰਨ ਬਾਲਾ ਤੇ ਗੁਰੂ ਜੀ ਹੈ, ਜੀਆਂ ਦੇ ਕੋਈ ਬਸ ਨਹੀਂ। ਪਰ ਜੋ ਤੂੈਂ ਲਿਖੀ ਸੀ ਚਰਨ ਧੂਲੀ ਮਿਲੈ, ਸੋ ਤਾਂ ਮਿਟੀ ਦਾ ਤੇ ਕਛ ਘਾਟਾ ਨਹੀਂ, ਇਕ ਬਾਰ ਹਟ ਗਈ ਬਿਮਾਰੀ ਤੇ ਕਿ ਜਾਣੇ ਨਾ ਵੀ ਹੋਵੇ। ਫੇਰ ਕਦੇ ਬਿਮਾਰੀ ਹੋਈ, ਮਿਟੀ ਨਾ ਹੋਈ

Digitized by Panjab Digital Library/ www.panjabdigilib.org