ਭਾਈ ਰਾਮ ਸਿੰਘ ਦੀਆਂ ਅਰਦਾਸਾਂ
੨੫੫
੧੭
ੴ ਸਤਿਗੁਰ ਪ੍ਰਸਾਦਿ॥
ਲਿਖਤੋ ਜੋਗ ਭਾਈ ਗੁਰਦਿਤ ਸਿੰਘ, ਸਾਧੂ ਸਿੰਘ, ਅਰੂੜ ਸਿੰਘ, ਭਾਈ ਹਰੀ ਸਿੰਘ, ਕਿਰਪਾਲ ਸਿੰਘ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ। ਧੰਨ ਤੁਮਾਰਾ ਜਨਮ ਹੈ ਜੋ ਤੁਸ ਇਤਨੀ ਦੂਰੋਂ ਚਲ ਕੇ ਦਰਸ਼ਨ ਦਿਤਾ ਹੈ ਸਾਨੂੰ ਗਰੀਬਾਂ ਨੂੰ॥ ਭਾਈ ਤੁਸੀਂ ਤਾਂ ਸਿਖੀ ਦਾ ਪੂਰਾ ਕੀਤਾ ਹੈ ਕੰਮ। ਸਮੁਦੰਰੋ ਪਾਰ ਆਏ, ਹਜਾਰਾਂ ਕੋਹਾਂ, ਮੇਰੇ ਮੈ ਤਾਂ ਗੁਰਿਆਗੀ ਦਾ ਕੰਮ ਬਾਲ ਸਮਾਨ ਭੀ ਨਹੀਂ ਹੈ। ਸ੍ਰਨ ਪੜੇ ਹੋਏ ਹਾਂ ਗੁਰੂ ਜੀ ਕੀ॥ ਗੁਰੂ ਜੀ ਦੇ ਚਰਨਾਰਬਿੰਦ ਬੇਨਤੀ ਕਰਦੇ ਹਾਂ ਰਾਤਿ ਦਿਨ। ਜੋ ਹੇ ਗੁਰੂ ਜੀ ਤੂੰ ਗਊ ਗਰੀਬਾਂ ਨੂੰ ਬਖਸ਼ ਲੈ॥ ਗਰੀਬ ਏ ਨਾਮਧਾਰੀਏ ਹੈਂ, ਅਗੇ ਜੋ ਗੁਰੂ ਜੀ ਨੂੰ ਭਾਵੇ। ਬਚਨ ਤਾਂ ਅਗੇ ਬੀ ਹੁਣ ਭੀ ਬਹੁਤ ਸੁਨੇ ਹੈਂ ਚੰਗੇ ੨, ੫, ਹੁਣ ਜੇ ਗੁਰੂ ਅਖੀਂ ਦਖਾਵੇਗਾ ਤਾਂ ਤ੍ਰਿਪਤਿ ਹੋਉਗੀ ਚਿਤ ਕੋ, ਹੁਣ ਦੇਖੋ ਜੋ ਗੁਰੂ ਦਿਖਲਾਵੰਦਾ ਹੈ ਜੋ ਕੁਝ ਹੋਣਾ ਹੈ ਤਾਂ ਹੁਣ ਛੇਤੀ ਹੀ ਹੁਇ ਜਾਣਾ ਹੈ, ਹੁਣ ਬਚਨਾਂ ਦਾ ਸਮਾਂ ਨਹੀਂ, ਹੁਣ ਅਖੀਂ ਦੇਖਣ ਦਾ ਸਮਾਂ ਹੈ॥ ਐਸਾ ਢੋਇ ਜੋ ਕੁਛ ਹੋਆ ਤਾਂ ਹੋਆ, ਨਹੀਂ ਤਾਂ ਬਚਨਾਂ ਨੂੰ ਫੇਰ ਜੋ ਸਾਡੇ ਪਿਛੋ ਹੋਣਗੇ ਓਹ ਪਏ ਦੇਖਣ ਭਾਵੇਂ ਨਾ ਦੇਖਣ॥ ਹੁਣ ਉਮੇਦ ਤੇ ਹੋਇ ਜਾਣ ਦੀ ਹੈ, ਅਗੇ ਭਾਈ ਪ੍ਰਮੇਸ੍ਰ ਬੇਅੰਤ ਹੈ ਅਵਤਾਰ ਨ ਜਾਣੇ ਅੰਤ॥ ਬੇਅੰਤ ਬਚਨ ਸੁਨਣੇ ਦੀ ਕੁਛ ਸਰ ਨਹੀਂ ਰਹੀ ਗੁਰੂ ਜੀ ਨੇ ਲਿਖਾ ਹੈ॥ "ਜਬ ਲਗ ਦੇਖੋ ਨਹੀਂ ਅਪਣੀ ਨੈਣਾਂ, ਤਬ ਲਗ ਪਤੀਜੋ ਨਾ ਗੁਰ ਕੀ ਬੈਨੀਂ॥" ਸੋ ਜੀ ਮੇਰੀ ਬੁਧ ਮੇ ਇਉਂ ਆਉਂਦੀ ਹੈ ਅਬ ਹਮਾਰੇ ਤੁਆਰੇ ਦੇਖਦੇ ਹੋਆ ਚੰਗਾ ਨਹੀਂ ਜੋ ਸਾਡੇ ਪਿਛੇ ਹੋਇਆ ਜੋ ਬਚਨ ਬੈਠ ਕੇ ਉਡੀਕਣ ਕੇ
Digitized by Panjab Digital Library/ www.panjabdigilib.org