ਪੰਨਾ:ਕੂਕਿਆਂ ਦੀ ਵਿਥਿਆ.pdf/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੫੭

ਤੇ ਨਿਕਲੀ ਹੈ, ਸਾਨੂੰ ਦੇ ਗਿਆ ਹੈ ਨਰੈਣ ਸਿੰਘ। ਏਦੂ ਪਿਛੇ ਜੋ ਸੰਚੀ ਮੈ ਲਿਖਾ ਹੈ ਮੈ ਸਭ ਪੂਰਾ ਹੁੰਦਾ ਆਇਆ ਹੈ॥ ਅਰ ਭਾਈ ਹੁਣ ਦੀ ਗੁਰੂ ਜਣੇ, ਸੋ ਏਸ ਗੁਰੂ ਜੀ ਨੇ ਕਰਨੀ ਹੈ॥ ਅਰ ਭਾਈ ਹੁਣ ਏਸ ਸੰਚੀ ਮੈ ਜੋ ਲਿਖਾ ਹੈ ਸੋ ਸਾਖੀਆ ਮੈ ਜੋ ਬਾਤ ਗੁਰੂ ਜੀ ਨੇ ਲਿਖੀ ਹੈ, ਅਗੇ ਗੁਰੂ ਜਾਣੇ। ਨਾਲੇ ਪ੍ਰੇਮ ਸੁਮਾਰਗ ਮੈ ਲਿਖ ਹੈ ਦੇਖ ਲੈਣਾ। ਅਗੇ ਹੋਰ ਏਸ ਸੰਚੀ ਦਾ ਦੀਦਾਰ ਕਰਿਆ ਕਰਨਾ। ਗੁਰੂ ਦੇ ਬਚਨ ਹੈ, ਇਹ ਅਰਦਾਸ ਪੜ ਕੇ ਸਾਨੂੰ ਦੇ ਦੇਣੀ ਕਲ ਬਾਰਾਂ ਬਜੇ॥ ਹੋਰ ਜੀ ਤੁਸੀਂ ਪੁਜਾਰੀਆਂ ਦੀ ਜੋ ਲਿਖੀ ਹੈ, ਸੋ ਮੈਂ ਸਮਝੀ ਹੈ, ਇਹ ਲੋਗ ਅਗੇ ਕੇ ਹੀ ਥਕੇ ਹੋਏ ਕਿਸੇ ਵਕਤ ਕੇ, ਇਉਂ ਤਾਂ ਗੁਰੂ ਦੋਖੀ ਹੈਂ॥ ਮੈਂ ਤਾਂ ਕੁਝ ਨਹੀਂ ਕੀਤਾ, ਨਾ ਕਰ ਹੀ ਸਕਦਾ ਹਾਂ, ਇਹ ਖਾਲਸਾ ਗੁਰੂ ਮਹਾਰਾਜ ਜੀ ਦਾ ਹੈ, ਅਰ ਬਹੁਤ ਅਛਾ ਹੈ ਜੀ। ਇਹ ਨਾਮ ਕਲਪ ਬਿਰਛ ਹੈ, ਜੋ ਏਸ ਨਾਮ ਨੂੰ ਜਪੇਗਾ, ਉਸ ਨੂੰ ਸਰਬ ਫਲੇ ਦੇਊਗਾ, ਪ੍ਰਤੀਤ ਜਾਨਣੀ ਅਤੇ ਤੁਸੀ ਸਤਿ ਕਰਕੇ ਜਾਨਣਾ॥ ਮੈ ਆਪਣੀ ਅਖੀਂ ਦੇਖੀ ਹੈ, ਨਾਲੇ ਸੁਣਾ ਭੀ ਹੈ, ਦੇਖ ਕੇ ਅਛੀ ਪ੍ਰਤੀਤ ਹੋਈ ਹੈ। ਹੁਣ ਦੇਖ ਕੇ ਚੰਗੀ ਪ੍ਰਤੀਤ ਹੋਈ ਹੈ, ਗੁਰੂ ਜੀ ਭੀ ਲਿਖਾ ਹੈ॥ ਪਾਰਿਜਾਤ ਇਹ ਹਰ ਕੋ ਨਾਮ॥ ਸੋ ਜੀ ਜੇ ਤਾਂ ਏਹ ਲੋਕ ਹੁਣ ਨਾ ਮਿਲੇ ਤਾਂ ਫੇਰ ਰਹਿ ਗਏ ਚੁਰਾਸੀ ਨੂੰ, ਏਨਾਂ ਤੇ ਖਸਮ ਨਾਲ ਬਰਾਬਰੀ ਕੀਤੀ ਹੈ, ਹੁਣ ਏਨਾਂ ਦਾ ਕੋਈ ਠਕਾਨਾ ਨਹੀਂ ਹੈ, ਨਾ ਪਿਛੇ ਜਾਣ ਜੋਗੇ ਰਹੇ, ਨ ਹਟਣ ਜੋਗੇ ਰਹੇ, ਨਾ ਮਿਲਣ ਜੋਗੇ ਹੈ, ਕਿਉਂਕਿ ਇਨਾਂ ਨੇ ਦਾਵਾ ਪ੍ਰਮੇਸ਼ਰ ਨਾਲ ਬੰਨਿਆ ਹੈ, ਕਿਉਂਕਿ ਇਨਾਂ ਦਾਵਾ ਗੁਰੂ ਨਾਲ ਬੰਨਿਆ ਹੈ। ਮੈਂ ਤਾਂ ਗੁਰੂ ਨਹੀਂ ਪਰ ਏਹ ਰਚਨਾ ਗੁਰੂ ਜੀ ਹੀ ਰਚੀ ਹੈ॥ ਹੁਣ ਹਮੇਸ਼ਾ ਏਹੋ ਈ ਮੰਗ ਮੰਗਦੇ ਹੈਂ ਤੇ ਚਿਤਵਤੇ ਹੈਂ ਭਾਂਵੇ ਗੁਰੂ ਕੀ ਹੈ ਰਚੀ ਹੋਈ, ਪ੍ਰਨਾ ਰਹਿ ਤਾਂ ਅਛਾ ਹੈ॥ ਉਨਾਂ ਦੀ ਅਰਦਾਸ ਬਿਨਾਂ ਤੁਮਾਰਾ ਕੁਝ ਨਹੀਂ ਥੁੜਾ ਹੈ, ਉਹ ਦੁਸ਼ਟ ਚੋਰ ਹੈਨ॥ ਹਰ ਤਾਂ ਸਾਨੂੰ ਕਾਸੇ ਦੀ ਲੋੜ ਨਹੀਂ, ਸਾਨੂੰ ਗੁਰੂ ਜੀ ਨੇ ਸਭ ਕੁਝ ਦੇ ਛਡਿਆ ਹੈ, ਇਕ ਤੁਮਾਰੇ ਦਰਸ਼ਨਾਂ ਕੀ ਲੋੜ ਹੈ।

Digitized by Panjab Digital Library/ www.panjabdigilib.org