ਪੰਨਾ:ਕੂਕਿਆਂ ਦੀ ਵਿਥਿਆ.pdf/262

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੮

ਕੂਕਿਆਂ ਦੀ ਵਿਥਿਆ

ਨਾਲੇ ਸੰਤ ਸੰਗ ਦੀ ਲੋੜ ਹੈ॥ ਉੱਨੀ ਸੇਰ ਸਰਦਾਈ ਮਿਲਦਾ ਹੈ ਸਰਕਾਰੋਂ ਸੂਖ ਮੈ॥ ਅਰ ਘਿਓ ਸਾਲ ਮੈ ਮਲਦਾ ਚਾਰ ਮਣ ਚੌਵੀ ਸੇਰ, ਅਰ ਖੰਡ ਚੰਗੀ ਸਾਲ ਮੈ ਮਿਲਦੀ ਹੈ ਚੰਗ ਦਸ ਮਣ ਤੇ ਉਨੀ ਸੇਰ, ਏਨੇ ਹੀ ਚਾਉਲ ਚੰਗੇ ਕਲਕੱਤੇ ਦੇ ਪਾਈਂ ਸੇਰ ਮਿਲਦਾ ਹੈ, ਤੋਲ ਕੇ ਲੈ ਲੈਂਦੇ ਹਾਂ ਬਾਣੀਂਏ ਦਿਉਂ, ਅਰ ਦੁਧ ਮਿਲਦਾ ਹੈ, ਹੋਰ ਮਿਰਚ ਮਸਾਲਾ ਹੋਰ ਭੀ ਚੀਜ਼ ਦੀ ਲੋੜ ਹੋਵੇ ਤਾਂ ਮਿਲ ਜਾਂਦੀ ਹੈ, ਅਰ ਆਟਾ ਦਾਲ ਭੀ ਬਹੁਤ ਮਿਲਦਾ ਹੈ ਕਿਰਪਾ ਗੁਰੁ ਸਾਹਿਬ ਜੀ ਦੀ ਨਾਲ॥ ਨਹੀਂ ਤਾਂ ਹਮਾਰੇ ਜੈਸੇ ਪਥਰ ਕੁਟਦੇ ਹੈਂ ਜੇਲਖਾਨੇ ਮੈਂ। ਅਰ ਪੈਸਾ ਨਹੀਂ ਦੇਂਦੇ। ਇਹ ਹੋਰ ਸਭ ਕੁਛ ਦੇਂਦੇ ਹੈਨ ਜੋ ਲੋੜ ਹੋਵੇ ਪੈਸਾ ਧੇਲੀ ਭੀ॥ ਪੰਜ ਸੈ ਦੀ ਚੀਜ਼ ਭੇਜੀ ਬਾਬੇ ਹੋਰੀ, ਚਾਲੀ ਰੁਪੈਏ ਕੋਈ ਇਕ ਮਦਰਾਸੀ ਸਿਖ ਹੋਏ ਹੈ ਦੇ ਗਏ ਸੀ ਸੋ ਅਸੀਂ ਲੰਗਰ ਨੂੰ ਡੇਰੇ, ਭੇਜੇ ਸਾਨੂੰ ਕੁਛ ਨਾ॥ ਫੇਰ ਇਹ ਕਾਗਤ ਪੜਨਾ॥ ਇਕ ਬ੍ਰਾਹਮਣ ਰੈਂਦਾ ਹੈ ਉਸ ਨੂੰ ਭੀ ਮਣ ਸਵਾ ਮਣ ਘਿਓ ਦੇਂਦੇ ਹੈਂ ਸਾਲ ਵਿਚ ਟਹਿਲ ਕਰਦਾ ਹੈ ਸੁਚੇ ਭਾਂਡੇ ਮਾਂਜ ਦੇਂਦਾ ਤੇ ਚੌਕਾ ਦੇਂਦਾ ਹੈ ਹੋਰ ਭੀ ਕੋਈ ਕੰਮ ਹੋਵੇ ਸੋ ਕਰ ਲੈਂਦਾ ਹੈ ਅਛਾ ਭਲਾ ਆਦਮੀ ਹੈ। ਅਸੀਂ ਏਥੇ ਆਏ, ਤਾਂ ਪਿਛੇ ਤੇ ਤਾਰ ਮੈ ਹੁਕਮ ਆਇਆ, ਕੇ ਏਸ ਸਰੀਰ ਨੂੰ ਸਭ ਕੁਝ ਦੇਣਾ ਜੋ ਕੁਛ ਖਾਣ ਪੈਨਣ ਨੂੰ ਮੰਗੇਗੇਂ। ਪ੍ਰਤਾਪ ਗੁਰੂ ਜੀ ਦਾ, ਤੁਸੀਂ ਸੰਤਰੀਆਂ ਨੂੰ ਕੁਛ ਨਹੀਂ ਦੇਣਾ, ਤੁਹਾਨੂੰ ਜਾਚ ਨਹੀਂ ਭਾਈ ਕਿਸ ਨੂੰ ਦੇਣਾ ਹੈ॥ ਕੋਈ ਮੈਨੂੰ ਤਾਂ ਨਾਂ ਗੁਰੂ ਬਨਣ ਦੀ ਲੋੜ ਹੈ, ਨਾ ਮੈ ਗੁਰੂ ਹਾਂ, ਮੈਂ ਤਾਂ ਹੁਕਮੀ ਬੰਦਾ ਹਾਂ, ਮੇਰੇ ਨਾਲ ਜਹਾਨ ਨੇ ਬੇ-ਅਰਥ ਦਾ ਬੰਨਿਆ ਹੈ, ਦੇਖੀਏ ਕੀਹ ਹੁੰਦੀ ਹੈ ਹੁਣ ਤਾਂ ਨੇੜੇ ਆ ਰਿਹਾ ਹੈ। ਏਨਾਂ ਲੋਕਾਂ ਨਿੰਦਕਾਂ ਝੂਠ ਬਲਾ ਬਹੁਤ ਨਿਸੰਗ ਹੋ ਕੇ॥ ਝੂਠ ਵਿਚ ਫੁਰਤੀ ਚਲਾਕੀ ਤਾਂ ਬਹੁਤ ਹੈ ਪਰ ਝੂਠ ਦਾ ਦਮ ਥੋੜਾ ਹੈ॥ ਸਚ ਤਾਂ ਥੋੜੇ ਥਾਂਇੰ ਰਿਹਾ, ਝੂਠ ਦਰ ਥਾਇ ਜਾਇ ਫਿਰਿਆ ਦੇਸੀਂ ਪਰਦੇਸੀਂ, ਪਰ ਦਮ ਥੋੜਾ ਝੂਠ ਦਾ॥

Digitized by Panjab Digital Library/ www.panjabdigilib.org