ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/263

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੫੯

ਭਾਈ ਖਾਲਸਾ, ਗੁਰੂ ਜੀ ਦੇ ਚਰਨਾਂ ਬਿਚ ਧਿਆਨ ਧਰ ਕੇ ਹਥ ਜੜ ਕੇ ਇਹ ਮੰਗ ਮੰਗਣੀ ਹਮੇਸ਼ਾਂ ਈ॥ ਗੁਰੂ ਸਾਹਿਬ ਜੀ ਸੁਆਂਗੇ ਦੇ ਸਮੇਂ ਸਿਦਕ ਦਾਨ ਦੇਣਾ। ਸਦਾ ਹੀ ਗੁਰਮਤ ਦਾ ਦਾਨ ਦੇਈਂ, ਜਿਥੇ ਇਹ ਜੀਉ ਜਾਵੇ, ਉਥੇ ਹੀ ਆਪਣਾ ਹੁਕਮ ਮਨਾਈਂ। ਹਮੇਸ਼ਾਂ ਇਹ ਮੰਗ ਮੰਗਣੀ ਗੁਰੂ ਸਾਹਿਬ ਜੀ ਤੇ॥ ਤੁਸੀ ਪੁਜਾਰੀਆਂ ਦੀ ਅਰਦਾਸ ਨੂੰ ਕੀਹ ਆਂਧੇ ਹੋ, ਇਹ ਤਾਂ "ਆਪ ਗਏ ਅਉਰਨ ਹੂੰ ਖੋਵਹਿ॥ ਆਪ ਨ ਦੇਏ ਚੂਰੂ ਭਰ ਪਾਨੀ, ਤਿਹ ਨਿੰਦੇ ਜਿਹ ਗੰਗਾ ਆਨੀ॥" ਇਹ ਤਾਂ ਗੁਰੂ ਜੀ ਨੇ ਚੰਗੇ ਨੇ ਦੀਆ ਹੈ ਤੁਸੀਂ ਭੀ ਦੇਖ ਲਵੋ ਜੋ ਕੌਣ ਸੀ ਬਾਤ ਬੁਰੀ ਹੈ ਸ੍ਰਤੰਤੀ ਹੈ॥ ਮੈਂ ਤਾਂ ਕੋਈ ਏਥੇ ਦੇਖਾ ਤੁਸੀਂ ਦੇਖ ਲੈਣਾ। ਇਹੈ ਨਾਮ ਕੀ ਗੰਗਾ ਆਂਦੀ ਹੈ॥ ਜਿਨ ਆਂਦੀ ਹੈ ਓਸੇ ਨੂੰ ਨਿੰਦਕ ਨਿੰਦਾ ਕਰਦੇ ਹੈਂ। ਮੈਂ ਤਾਂ ਕਈ ਬਾਤਾਂ ਦੇਖ ਕੇ ਈ ਲੜ ਲਗਾ ਹਾਂ। ਪੈਲੇ ਉਦਾਸੀ ਕਾਂ ਚੇਲਾ ਹੋਇਆ ਛਰ ਨਿਰਮਲੇ ਦਾ, ਫੇਰ ਖੰਡੇ ਪਹੁਲ ਲਈ। ਨਿਰਮਲਿਆਂ ਦਾ ਕੋਈ ਸੁਖ ਨਹੀਂ ਹੋਇਆ ਹੈ॥ ਫੇਰ ਏਸੇ ਨਾਮ ਵਿਚੋਂ ਸਭੋ ਕੁਝ ਪੂਰੇ ਹੁੰਦੇ ਹੈਂ, ਏਸ ਨਾਮ ਨੇ ਸਾਨੂੰ ਏਥੇ ਕੈਦ ਮੈ ਭੀ ਸੁਖ ਦੇ ਰਖਾ ਹੈ। ਧੰਨ ਨਾਮ ਹੈ ਏਹ। ਹੋਰ ਜੁਆਲਾ ਦਈ ਤੇਰੇ ਕਿਤਨੇ ਰੁਪੈਯੇ ਆਸਨ ਤੇ ਲਗੇ ਹੈਨ, ਆਸਣ ਅੱਛਾ ਹੈ ਕੋਈ ਬਾਕ ਰਹਿਆ ਹੈ ਦੁਭਨ ਵਾਲਾ। ਏਉਂ ਕਾਗਜ਼ ਦੇਖ ਕੇ ਬਚਨ ਕੀਤਾ॥੨੧॥

੧੯

ੴ ਵਾਹਿਗੁਰੂ ਜੀ ਕੀ ਫਤਹ॥

ਪਹਿਲੇ ਤੇ ਜੁਆਲਾ ਦਈ ਤੇਰੇ ਪਾਸ ਰਹਿਣ ਦਾ ਤਾਂ ਇਹ ਉਤ੍ਰ ਹੈ ਤੂੰ ਸਤਿ ਕਰ ਕੇ ਜਾਨਣਾ, ਝੂਠੇ ਨਹੀਂ ਲਿਖਦਾ ਮੈਂ। ਮੇਰੇ ਪਾਸ ਤੇ ਸੋਈ ਹੈ ਜੋ ਸਰੀਰ ਭਜਨ ਕਰਦਾ ਹੈ ਪ੍ਰਮੇਸ਼ਰ ਦਾ, ਅਰ ਗੁਰਮਤ

Digitized by Panjab Digital Library/ www.panjabdigilib.org