ਪੰਨਾ:ਕੂਕਿਆਂ ਦੀ ਵਿਥਿਆ.pdf/265

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੬੧

ਹੈਨ, ਬਾਧਾ ਕਰਨੇ ਤਾਂ ਰਾਜਿਆਂ ਤੇ ਪਾਤਸ਼ਾਹੀਆਂ ਦਾ ਨਾਸ਼ ਹੋਇ ਗਇਆ ਹੈ॥ ਪਰ ਤੁਸੀਂ ਭੀ ਜਰਾ ਧੀਰਜ ਰਖੋ, ਜੋ ਧੀਰਜ ਰਖੋਗੇ ਤਾਂ ਕੇਤਾ ਮੁੜ ਪੈਣਗੇ, ਨਹੀਂ ਮੁੜਨਗੇ ਤਾਂ ਆਪੇ ਹੀ ਖਰਾਬ ਹੋਇ ਜਾਨਗੇ, ਬੁਰੇ ਹਾਲ ਹੋਏ ਜਾਣਗੇ ਜੇ ਨਾ ਮੁੜੇ, ਪਰ ਤੁਸੀਂ ਧੀਰਜ ਰਖੋ ਜਰਾ॥ ਅਗੇ ਤਾਂ ਉਨਾਂ ਲਿਖਾ ਥਾ ਕੇ ਸਾਡੇ ਨਾਲ ਆਲੂਬਾਲੀਏ ਸਿੰਘ ਬਹੁਤਾ ਬਾਧਾ ਕਰਦੇ ਹੈਂ, ਪਰ ਮੈਂ ਜਾਣਾ ਹੈ ਝੂਠ ਹੈ। ਤੁਸੀਂ ਭਜਨ ਕਰੋ ਤੇ ਬਾਣੀ ਦਾ ਉਚਾਰ ਕਰੋ ਤਕੜੇ ਹੋ ਕੇ ਤੇ ਮੰਗ ਉਹੋ ਮੰਗੋ ਜੋ ਜੁਆਲਾ ਦੇਈ ਨੂੰ ਦਸੀ ਹੈ, ਤਾਂ ਸਭ ਈ ਕੰਮ ਸਰਿ ਜਾਣਗੇ। ਮੇਰਾ ਭੀ ਇਹ ਕਹਿਣਾ ਹੈ ਗੁਰੂ ਜੀ ਦਾ ਭੀ ਇਹੋ ਹੁਕਮ ਹੈ ਜੋ ਮੈ ਤੁਹਾਨੂੰ ਅਰਦਾਸ ਮੈਂ ਲਿਖਾ ਹੈ॥੨੨॥

੨੦

ੴ ਸਤਿਗੁਰ ਪ੍ਰਸਾਦਿ॥

ਹੋਰ ਭਾਈ ਮੈਂ ਤਾਂ ਬਹੁਤ ਉਪਮਾਂ ਕਰ ਕੇ ਦੇਖ ਰਿਹਾ ਹੈ ਪਰ ਮੈਨੂੰ ਤਾਂ ਕਿਤੇ ਵੀ ਨਹੀਂ ਸੁਖ ਹੋਇਆ, ਨਾ ਤਨ ਕਰਕੇ, ਨ ਮਨ ਕਰਕੇ, ਨਾ ਧਨ ਕਰਕੇ ਹੀ। ਪਰ ਜਦ ਗੁਰੂ ਬਾਲਕ ਸਿੰਘ ਜੀ ਨੇ ਨਾਮ ਦਾ ਦਾਨ ਦਿਤਾ ਸਾਰੇ ਈ ਸੁਖ ਹੋਏ ਗਏ। ਤਨ ਮਨ ਤੇ ਧਨ ਦੇ ਭੀ। ਐਥੇ ਦੇਖੇ ਬਹੁਤ ਬੁਰੀ ਜਾਗਾ ਹੈ ਕੈਦ, ਕਾਲਾ ਪਾਣੀ, ਪਰ ਨਾਮ ਦਾ ਐਸਾ ਪ੍ਰਤਾਪ ਹੈ ਏਥੇ ਭੀ ਅਸੀ ਬਡੇ ਰਾਜੀ ਹਾਂ। ਅਮੀਰੀ ਤੇ ਫਕੀਰੀ ਭੀ ਦੋਵੇਂ ਬਨੀਆਂ ਹੋਈਆਂ ਹੈਨ, ਕਿਸੇ ਬਾਤ ਦੀ ਥੁੜ ਨਹੀਂ, ਬਿਨ ਇਕ ਸੰਗਤ ਦੇ ਦਰਸ਼ਨ ਤੇ। ਧਨ ਬੀ ਕਈ ਸੈ ਰੁਪਿਆ ਏਥੇ ਈ ਆ ਜਾਏ ਰਿਹਾ ਹੈ॥ ਸੋ ਜੋ ਗੁਰੂ ਜੀ ਨੇ ਬਚਨ ਕੀਤਾ ਹੈ ਸੋ ਸਗਲ ਸ੍ਰਿਸ਼ਟ ਨਾਮ ਕੇ ਪਾਛੈ॥ ਸੋ ਜੀ ਮੇਰਾ ਤਾਂ ਇਹੋ ਕਹਿਣ ਹੈ ਬਾਰ ੨ ਦਾ, ਜੋ ਬਾਣੀ ਪੜੋ, ਨਾਲੇ ਭਾਜ

Digitized by Panjab Digital Library/ www.panjabdigilib.org