ਪੰਨਾ:ਕੂਕਿਆਂ ਦੀ ਵਿਥਿਆ.pdf/266

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੨

ਕੂਕਿਆਂ ਦੀ ਵਿਥਿਆ

ਕਰੋ, ਦੋਵੇਂ ਕਰਣੇ, ਭਜਨ ਬਿਨਾਂ ਬਾਣੀ ਨਾਲ ਪ੍ਰੀਤ ਨਹੀਂ ਲਗਦੀ, ਭਜਨ ਬਿਨਾਂ ਬਾਣੀ ਭਾਮੇਂ ਪੜੇ ਈ, ਪਰ ਬਾਣੀ ਦੇ ਮਤ ਨੂੰ ਨਹੀਂ ਸਮਝਾ ਜਾਂਦਾ। ਤੁਸੀ ਦੇਖ ਲੇਉ ਆਪ ਦੀ ਨੇਤ੍ਰੀ, ਜੋ ਕਿਤਨੀ ਬਾਣੀ ਏਸ ਭਜਨ ਨੇ ਪੜਾਈ ਹੈ, ਅਰ ਜੋ ਏਹ ਭਜਨ ਨਹੀਂ ਕਰਦੇ ਸੋ ਦੇਖ ਲੇਉ ਜੋ ਕਿਥੇ ਕੋਈ ਬਾਣੀ ਪੜਦਾ ਹੈ। ਏਵੇਂ ਗਪਾਂ ਮਾਰਦੇ ਹੈ ਕੂਕੇ, ਏਉਂ ਹੈ ਮੈਨੂੰ ਆਂਧੇ ਹੈਂ ਠੋਕਾ, ਠੋਕਾ ਹੀ ਸਦਦੇ ਹੈ ਮੈਨੂੰ, ਬਹੁਤ ਲੋਕ ਮੂੰਹਿ ਆਇਆ ਹੋਰ ਬਥੇਰਾ ਭੌਂਕਦੇ ਹੈਂ ਮੇਰੇ ਤੇ। ਅਨੰਦ ਈ ਹੈ ਕੋਈ ਭਾਂਮੇਂ ਠੋਕਾ ਕਹੇ ਭਾਂਵੇਂ ਕੁਛ ਔਰ ਕਹੇ॥ ਸੋ ਜੀ ਸਾਰਾ ਮਤਲਬ ਏਹ ਹੈ ਬਾਣੀ ਭੀ ਪੜਨੀ ਤੇ ਭਜਨ ਵੀ ਕਰਣਾ ਅਰ ਮੰਗਣਾਂ ਭੀ ਇਹੋ ਗੁਰੂ ਜੀ ਤੇ ਨਾਮ ਤੇ ਸਿਦਕ॥ ਸਿਦਕ ਏਸ ਦਾ ਨਾਉਂ ਹੈ ਜੋ ਕਦੇ ਨਾ ਫਿਰੀਯੇ ਗੁਰੂ ਤੇ, ਗੁਰੂ ਜੀ ਤੇਰੇ ਹੁਕਮ ਤੇ। ਇਹ ਬਚਨ ਤਾਂ ਇਕ ਦੇ ਵਾਸਤੇ ਨਹੀਂ, ਸਭ ਦੇ ਬਾਸਤੇ ਹੈਨ ਜੋ ਏਨਾਂ ਬਚਨਾਂ ਨੂੰ ਮੰਨੇਗਾ। ਸੋ ਭਾਈ ਨਾਮ ਤੇ ਤਾਂ ਸਾਰੇ ਹੀ ਕੰਮ ਸਰਿ ਜਾਂਦੇ ਹੈਨ, ਅਰ ਇਕ ਸੁਖ ਕੀ ਅਨੇਕ ਸੁਖ ਹੋਇ ਜਾਂਦੇ ਹੈ ਅਰ ਸਾਰੇ ਹੀ ਦੁਖ ਮਿਟ ਜਾਂਦੇ ਹੈ, ਸਤਿ ਪ੍ਰਤੀਤ ਕਰ ਕੇ ਜਾਨਣੀ। ਅਰ ਸਾਰੀਆਂ ਬਖਸਾਂ ਭੀ ਕਰਨ ਵਾਲਾ ਨਾਮ ਈ ਹੈ। ਜਿਥੇ ਨਾਮ ਹੋਊ, ਉਥੇ ਸਾਰੇ ਹੀ ਸੁਕ੍ਰਤਿ ਇਕਠੇ ਹੋਏ ਜਾਂਦੇ ਹੈਨ ਅਰ ਸਾਰੇ ਹੀ ਦੁਕ੍ਰਿਤ ਭਜ ਜਾਣਗੇ। ਸੋ ਜੀ ਮੈਂ ਤਾਂ ਜੋ ਲਿਖਿਆ ਹੈ ਸੋ ਇਹ ਸੋਈ ਲਿਖਾ ਹੈ ਜੋ ਗੁਰੂ ਜੀ ਦਾ ਹੁਕਮ ਹੈ, ਮੈਂ ਆਪਣੇ ਮਨ ਤੇ ਨਹੀਂ ਕੁਛ ਲਿਖਦਾ। ਮੈਂ ਗੁਰੂ ਨਹੀਂ, ਰਪਟੀਏ ਕੀ ਮਾਫਕ ਹਾਂ। ਪਰ ਏਹ ਹੁਕਮ ਗੁਰੂ ਦਾ ਹੈ, ਦਸ ਪਾਤਸ਼ਾਹੀਆਂ ਦਾ॥ ਪਰ ਮੈ ਭੀ ਇਹ ਨਾਮ ਦੀ ਵਡਿਆਈ ਤਾਂ ਲਿਖਦਾ ਹਾਂ ਜੋ ਮੈਂ ਆਪਣੀ ਅੱਖੀਂ ਦੇਖੀ ਹੈ॥ ਹੋਰ ਭਾਈ ਧਾਰਨਾਂ ਏਹ ਹੈ ਭਜਨ ਬਾਣੀ ਦੀ, ਜੇ ਕੰਮ ਕਾਰ ਤੇ ਬਿਹਲ ਹੋਵੇ ਤਾਂ ਇਕੰਤ ਹੋ ਕੇ ਭਜਨ ਬਾਣੀ ਕਰਨਾ, ਹੋਰ ਨਹੀਂ ਕੁਛ ਮੰਗਣਾ ਇਕ ਨਾਮ ਹੀ ਮੰਗਣਾ। ਜੇ

Digitized by Panjab Digital Library/ www.panjabdigilib.org