ਨਾਮ ਹੋਊ ਆਪਣੇ ਪਾਸ ਤਾਂ ਉਥੇ ਸਾਰੇ ਦੀ ਸੁਖ ਆਏ ਜਾਣਗੇ। ਤਾਂ ਤੇ ਗੁਰੂ ਜੀ ਤੇ ਨਾਮ ਦਾਨ ਈ ਤੇ ਸਿਖੀ ਦਾਨ ਹੀ ਮੰਗਣਾ। ਮੈਂ ਆਪ ਤੇ ਦੇਣ ਨੂੰ ਕੁਛ ਸਮਰਥ ਨਹੀਂ ਪਰ ਏਸ ਉਪਾਇ ਤੇ ਸਭੋ ਕੁਛ ਹਥ ਆਇ ਜਾਂਦਾ ਹੈ॥ ਗੁਰੂ ਜੀ ਦਾ ਹੀ ਹੁਕਮ ਹੈ। "ਸਗਲ ਉਦਮ ਮੈ ਉਦਮ ਭਲਾ..... ਹਰਿਆ॥" ਹੋਰ ਕੀ ਲਿਖਣਾ ਹੈ ਸਾਰੀ ਬਾਤ ਇਹ ਹੈ ਬਾਰੰਬਾਰ ਗੁਰੂ ਜੀ ਅਗੇ ਬੇਨਤੀ ਕਰਨੀ ਜੋ ਹੇ ਗੁਰੂ ਜੀ ਆਪਣਾ ਹੁਕਮ ਮਨਾਈਂ ਜੋ ਤੈਂ ਗੁਰੂ ਗਰੰਥ ਜੀ ਮੈਂ ਲਿਖਾ ਹੈ। ਏਹ ਤਾਂ ਅਰਦਾਸ ਸਭ ਦੀ ਸਾਂਝੀ ਹੈ।
ਅਗੇ ਦੇਵਾ ਸਿੰਘ ਤੈਨੂੰ ਥੋੜੀ ਬਿਹਾਰ ਦੀ ਬਾਤ ਲਿਖਦੇ ਹਾਂ ਭਾਈ ਕਾਲਾ ਸਿੰਘ ਤੂੰ ਭਾਈ ਜਮੀਤ ਸਿੰਘ ਨੂੰ ਸਾਡੀ ਫਤੇ ਬੁਲਾਈਂ, ਹਥ ਜੋੜ ਕੇ, ਨਾਲੇ ਜੋ ਤੇਰੇ ਪਾਸ ਅਰਦਾਸਾਂ ਹੋਣ ਸੋ ਭਾਈ ਜਮੀਤ ਸਿੰਘ ਨੂੰ ਸੁਣਾ ਦੇਈਂ॥ (੨੩)
ਹੋਰ ਹੁਣ ਇਉਂ ਕਰੋ, ਅਖੰਡ ਪਾਠ ਨਹੀਂ ਹੁੰਦੇ ਤਾਂ, ਪਹਿਲੇ ਤਾਂ ਜਪੁ ਜਾਪ ਦਾ ਪਾਠ ਕੀਤਾ, ਹੋਰ ਭਜਨ ਕੀਤਾ, ਜਿਤਨਾ ਹੋਇ ਆਵੇ, ਨਹੀਂ ਤਾਂ ਜਪ ਜਾਪ ਤਾਂ ਜਰੁਰ ਕਰ ਲੈਣਾ, ਫੇਰ ਜਸ ਵੇਲੇ ਸੂਰਜ ਦੀਆਂ ਰਿਸ਼ਮਾਂ ਨਿਕਲਣਿ ਲਗਣ ਤਾਂ ਓਸ ਵੇਲੇ ਚੰਡੀ ਬਾਰ ਦਾ ਪਾਠ ਕਰਨ ਲਗਣਾ, ਅਰਦਾਸ ਕਰ ਕੇ ਪਾਠ ਤੋਰਨਾਂ ਫੇਰ ਪਾਠ ਕਰ ਕੇ ਫੇਰ ਬੇਨਤੀ ਕਰਨੀ ਹਥ ਜੋੜ ਕੇ, ਹੋ ਸਕਤਿ ਮਾਤਾ ਹੈ ਭਗਵਤੀ ਮਾਤਾ ਹੇ ਜਗਦੰਬਾ ਆਦਿ ਅੰਤ ਦੈਂਤਾਂ ਦਾ ਨਾਸ ਕਰਨ ਵਾਲੀ, ਹੋਰ ਜੈਸੀ ਬਣ ਆਵੇ ਬੇਨਤੀ ਕਰਨੀ, ਗਊ ਭਛਨ ਕਰਨ ਬਾਲਿਆਂ ਦਾ ਨਾਸ਼ ਕਰ। ਏਹ ਪਾਠ ਸਭੋ ਸਿੰਘ ਕਰਨ, ਕੁੜੀ,