ਮੁੰਡਾ, ਬੁਢਾ, ਬਾਲਾ, ਸਭ ਪਾਠ ਕਰੋ ਨਿਤ ਨੇਮ ਨਾਲ, ਅਰ ਏਹੋ ਮੰਗ ਮੰਗੋ। ਪਾਠ ਗੁਪਤ ਹੀ ਦਸਣਾ, ਗੁਪਤ ਹੀ ਕਰਨਾ, ਜੈਸੇ ਬਿਧਿ ਲਿਖੀ ਹੈ ਏਸੇ ਬਿਧੀ ਸੰਜੁਗਤ ਜੋ ਪਾਠ ਕਰੂਗਾ ਅਰ ਜੋ ਕਰਾਊਗਾ, ਉਸ ਦਾ ਬਹੁਤ ਭੁਲਾ ਹੋਊਗਾ, ਸਤਿ ਕਰ ਮੰਨਣਾਂ॥ ਪਾਠ ਸੂਰਜ ਵਲ ਮੂੰਹ ਰਖ ਕੇ ਕਰਨਾ, ਗੁਪਤ ਹੀ ਕਰਨਾ, ਹੋਰ ਅਠ ਬਰਸ ਦੀ ਲੜਕੀ ਦਾ ਅਨੰਦ ਭੜੌਣਾ, ਘਟ ਨਹੀਂ ਭੜੌਣਾ, ਕੁੜੀ ਦਾ ਪੈਸਾ ਨਹੀਂ ਲੈਣਾ, ਬੱਟਾ ਨਹੀਂ ਕਰਨਾ, ਜੋ ਬਟਾ ਕਰੂਗਾ ਉਹ ਲੜਕੀ ਬਿਬਚਾਰਨ ਹੋਇ ਜਾਂਦੀ ਹੈ, ਬਿਆਜ ਨਹੀਂ ਲੈਣਾਂ॥੨੪॥
ਲਿਖਤੋ ਜੋਗ ਭਾਈ ਸਮੁੰਦ ਸਿੰਘ ਤੇ ਸਰਮੁਖ ਸਿੰਘ,ਵਾਹਿਗੁਰੂ ਜੀ ਕੀ ਫ਼ਤੇ ਬੁਲਾਈ ਪ੍ਰਵਾਨ ਕਰਨੀ। ਭਾਈ ਤੁਸੀ ਧੰਨ ਹੋ ਤੁਸੀ ਸਿਖੀ ਦਾ ਕੰਮ ਪੂਰਾ ਕੀਤਾ, ਜੋ ਬੜੀ ਦੂਰ ਸਮੁੰਦ੍ਰ ਲੰਘ ਕੇ ਦਰਸ਼ਨ ਦੀਆ ਹੈ, ਮੇਰੇ ਮੈਂ ਤਾਂ ਕਮ ਗੁਰਿਆਈ ਦਾ ਵਾਲ ਜਿਨਾਂ ਭੀ ਨਹੀਂ ਹੈ। ਹੋਰ ਭਾਈ ਏਥੇ ਦਾ ਹਵਾਲ ਏਹ ਹੈ॥ ਏਥੇ ਨੈਣਾਂ ਸਿੰਘ ਹੁਰੀ ਆਏ, ਉਨ੍ਹਾਂ ਨੂੰ ਅਸੀਂ ਇਕ ਅਰਦਾਸ ਦਿਤੀ, ਅਰਦਾਸ ਉਤੋਂ ਉਤਾਰ ਕਰ ਕੇ ਨੈਣਾ ਸਿੰਘ ਨੇ ਬਹੁਤ ਲੋਕਾਂ ਨੂੰ ਦਿਤੀ, ਸਾਰੇ ਲੋਕਾਂ ਨੇ ਡੰਡ ਪਾਈ। ਓਹ ਸਾਰੀ ਬਾਤ ਫਿਰੰਗੀਆਂ ਨੇ ਸੁਣ ਲਈ, ਫੇਰ ਅੰਮ੍ਰਿਤਸਰ ਵਾਲੇ ਗੋਰੇ ਨੇ ਬਡੇ ਲਾਟ ਗਵਰਨਰ ਨੂੰ ਲਿਖਾ, ਗਵਰਨਰ ਨੇ ਐਥੇ ਵਾਲਿਆਂ ਨੂੰ ਲਿਖਿਆ ਤੁਸੀਂ ਕਿਆ ਖਬਰਦਾਰੀ ਕਰਦੇ ਹੋ, ਰਾਮ ਸਿੰਘ ਤੇ ਨੈਣਾ ਸਿੰਘ ਅਰਦਾਸ ਲੈ ਗਿਆ ਹੈ॥ ਦੇਸ ਮੇ ਜਾ ਕੇ ਸਭ ਕੂਕਿਆਂ ਲੋਕਾਂ ਨੂੰ ਨਕਲ ਉਤਾਰ ਦਿੰਦਾ ਹੈ। ਤਾਂ ਫੇਰ ਏਥੇ ਸਾਡੇ ਪਾਸ ਇਕ ਬਡਾ ਗੋਰਾ ਆ ਕੇ ਪੁਛਣ ਲਗਾ ਤੁਮਾਰੇ ਪਾਸ ਨੈਣਾ ਸਿੰਘ ਆਇਆ ਝੁਮ ਨੇ ਦਿਨੀ ਦਈ,