ਪੰਨਾ:ਕੂਕਿਆਂ ਦੀ ਵਿਥਿਆ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੬੫

ਅਸਾਂ ਕਹਾ ਨਹੀਂ ਦੇਖਾ ਨੈਣਾ ਸਿੰਘ॥ ਫੇਰ ਉਹ ਬੋਲਾ ਗਵਰਨਰ ਲਿਖਾ ਹੈ ਅਬ ਤੁਮ ਕੋ ਕਿਸੇ ਦੂਸਰੇ ਟਾਪੂ ਮੈਂ ਜਾਨਾ ਹੋਗਾ। ਅਗੇ ਤਾਂ ਜੇਲਖਾਨੇ ਮੈ ਜਾਣਾਂ ਹੋਊ। ਮੈਂ ਕਹਾ ਜਿਥੇ ਮਰਜੀ ਹੈ ਲੈ ਜਾਉ॥ ਤੁਸੀ ਆਪਣੇ ਬਚਣ ਦੀ ਬਾਤ ਕਰ ਲਉ, ਜਿਸ ਤਰਹ ਤੁਸੀ ਬਚੋ ਸੋ ਤੁਸੀ ਕਰ ਲਵੋ, ਤੀਜੀ ਬਾਰ ਏਥੋਂ ਬੋਲਤਾ ਗਿਆ ਹੈ, ਪਰ ਹਾਲ ਠਹਿਰੇ ਹਏ ਹਾਂ, ਅਗੇ ਸੋ ਹੋਊ ਜੋ ਗੁਰੂ ਸਾਹਿਬ ਨੇ ਕਰਨੀ ਹੈ। ਲਾਟ ਨੇ ਏਨਾਂ ਨੂੰ ਬੜੀ ਸ਼ਰਮਿੰਦਗੀ ਦਿਤੀ ਹੈ ਏਥੇ ਬਾਲਿਆਂ ਨੂੰ। ਏਨਾ ਦੇ ਹਥ ਕੋਈ ਬਾਤ ਆਈ ਨਹੀ, ਹੁਣ ਏਹ ਬਡੀ ਬੰਦੋਬਸਤ ਕਰਨ ਲਗੇ ਹੈਂ ਸਾਡੇ ਆਦਮੀ ਦੀ, ਸਾਡੀ ਚਿਠੀ ਫੜਨ ਨੂੰ॥ ਗੁਰੂ ਹੀ ਪਰਦੇ ਕਜੇ ਹੈਂ। ਜੇ ਸਾਡੀ ਚਿਠੀ ਫਕੜ ਲੈਣ ਤਾਂ ਏ ਸਾਡੇ ਆਦਮੀ ਨੂੰ ਕੈਦ ਕਰ ਦੇਣਗੇ। ਸਾਨੂੰ ਕੇ ਜਾਣੇ ਕੇੜੇ ਟਾਪੂ ਲੈ ਜਾਣਗੇ। ਏਨਾਂ ਨੂੰ ਮੇਰੇ ਸਰੀਰ ਦਾ ਬਡਾ ਡਰ ਹੈ। ਮੈਂ ਤਾਂ ਕਿਸੇ ਨੂੰ ਕੁਛ ਨਹੀਂ ਕੀਤਾ, ਪਿਛੋਂ ਤਾਂ ਲਿਆਏ ਹੈਂ ਜੋ ਏਥੇ ਰਹਾਂ ਤਾਂ ਚੌਦੇ ਵਰਗਾ ਕੰਮ ਕਰ ਦੇਊਗਾ, ਅਰ ਹੁਣ ਏਹ ਡਰ ਹੈ ਭਾਈ ਚਿਠੀ ਭੇਜ ਕੇ ਪਿਛੇ ਸੂੜ ਕਰਾ ਦੇਵੂ, ਏਹ ਭਰਮ ਹੈ। ਹੁਣ ਮੇਰੇ ਸਰੀਰ ਦਾ ਕਾਲ ਵਰਗਾ ਭੈ ਹੈ ਏਨਾਂ ਨੂੰ, ਏਸ ਕਰਕੇ ਮੇਰੇ ਪਾਸ ਕਿਸੇ ਨੂੰ ਆਉਣ ਨਹੀਂ ਦੇਂਦੇ। ਏਥੇ ਸਾਨੂੰ ਸੁਖ ਵਡਾ ਹੈ, ਅਛੀ ਜਗਾ ਹੈ, ਵਿਚ ਖੂਹੀ ਹੈ, ਹਵਾ ਬਡੀ ਲਗਦੀ ਹੈ, ਨਾਉਣ ਦਾ ਬਡਾ ਸੁਖ ਹੈ, ਇਕ ਦੁਖ ਵਡਾ ਹੈ ਸੰਗਤ ਦੇ ਵਿਛੋੜੇ ਦਾ। ਸੁ ਦੁਖ ਗੁਰੂ ਸਾਹਿਬ ਦੇ ਦੂਰਿ ਕਰਨ ਦਾ ਹੈ। ਗੁਰੂ ਚਾਹੂ ਤਾਂ ਤੁਰਤ ਦੁਰ ਕਰ ਦੇਊ। ਸੰਗਤ ਨੇ ਭੀ ਬੜੀ ਮਿਹਰਬਾਨੀ ਕੀਤੀ ਹੈ ਜੋ ਏਨੇ ਭੋਗ ਪਾਠ ਕੀਤੇ ਹੈ ਮੇਰੇ ਬਾਸਤੇ। ਅਰ ਭਾਈ ਸਮੁੰਦ ਸਿੰਘ ਜੋ ਤੈ ਪ੍ਰਉਪਕਾਰ ਕੀਤਾ ਹੈਂ ਸੋ ਤਾਂ ਮੇਰੇ ਪਾਸੋਂ ਕਹਾ ਨਹੀਂ ਜਾਂਦਾ ਜੋ ਐਨੇ ਭੋਗ ਪਾਠ ਕਰਾਏ ਮੇਰੇ ਨਮਿਤ। ਧੰਨ ਤੇਰਾ ਜਨਮ ਹੈ। ਗੁਰੂ ਜੀ ਦਾ ਹੁਕਮ ਹੈ ਬਹੁ ਦੁਖ ਪਾਵੇ ਖਾਲਸਾ ਮੈਂ ਤਾਂ ਪਾਉਣਾ ਹੀ ਥਾ ਨਾ, ਐਸੇ ਹੀ ਪ੍ਰਮੇਸਰ ਦਾ ਭਾਣਾ ਵਰਤਿਆ ਹੈ, ਰਾਜੇ ਰਈਅਤ ਭੇਖ ਹੋਰ ਲੋਕ ਸਭੇ ਮਾਰ ਮਾਰ ਕਰਦੇ ਹੈ ਅਰ

Digitized by Panjab Digital Library/ www.panjabdigilib.org