ਪੰਨਾ:ਕੂਕਿਆਂ ਦੀ ਵਿਥਿਆ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦਾ ਜਨਮ
ਤੇ
ਆਰੰਭਕ ਹਾਲ

ਭਾਈ ਰਾਮ ਸਿੰਘ ਦਾ ਜਨਮ ਭਾਈ ਜੱਸਾ ਸਿੰਘ ਦੇ ਘਰ ਮਾਘ ਸੁਦੀ 1 ਸੰਮਤ ੧੮੭੨ ਬਿਕ੍ਰਮੀ,[1] ੩ ਫ਼ਰਵਰੀ ਸੰਨ ੧੮੧੬ ਈਸਵੀ, ਨੂੰ ਮਾਈ ਸਦਾ ਕੌਰ ਦੀ ਕੁੱਖੋਂ ਪਿੰਡ ਭੈਣੀ ਰਾਈਆਂ ਜ਼ਿਲਾ ਲੁਧਿਆਣਾ ਵਿਚ ਹੋਇਆ। ਭਾਈ ਜੱਸਾ ਸਿੰਘ ਪਿੰਡ ਵਿਚ ਤਰਖਾਣਾ ਕੰਮ ਕਰਦਾ ਸੀ ਤੇ ਕਿਰਤ ਕਮਾਈ ਕਰ ਕੇ ਟੱਬਰ ਦੀ ਪਾਲਨਾ ਪੋਸਣਾ ਕਰਦਾ ਸੀ।

ਉਨ੍ਹਾਂ ਸਾਰੇ ਬੱਚਿਆਂ ਦੀ ਤਰ੍ਹਾਂ ਦੇ ਜੇਹੜੇ ਕਿ ਉਮਰ ਦੇ ਅਖੀਰਲੇ ਹਿੱਸੇ ਵਿਚ ਪ੍ਰਸਿੱਧੀ ਪ੍ਰਾਪਤ ਕਰਦੇ ਹਨ, ਭਾਈ ਰਾਮ ਸਿੰਘ ਦੇ ਬੱਚਪਨ ਦੇ ਹਾਲ ਦਾ ਨਿਸਚੇ ਤੌਰ ਤੇ ਕੁਝ ਪਤਾ ਨਹੀਂ। ਹਾਂ ਇਹ ਜ਼ਰੂਰ ਪ੍ਰਤੀਤ ਹੁੰਦਾ ਹੈ ਕਿ ਆਪ ਨੇ ਗੁਰਮੁਖੀ ਤੇ ਸਿੱਖ-ਧਾਰਮਿਕ ਵਿੱਦਿਆ

  1. ਮਹਾਨ ਕੋਸ਼, ਜਿਲਦ ੪, ਪੰਨਾ ੩੦੯੪; ਸਤਿਜੁਗ ਬਸੰਤ ਨੰਬਰ ੧੯੮੬, ਪੰਨਾ ੨੦। ਭਾਈ ਕਾਲਾ ਸਿੰਘ ਨੇ ਸਿੰਘ ਨਾਮਧਾਰੀਆਂ ਦਾ ਸ਼ਹੀਦ ਬਿਲਾਸਵਿਚ ਮਾਘ ਦੀ ਸੀ ਖਸ਼ਟਮੀ, ਥ: ਲਗੀ ਰਵਾਰ ਲਿਖਿਆ ਹੈ। ਮਹਾਨ ਕੋਸ਼ ਨੇ ਜਨਮ ਦਾ ਦਿਨ ਨਹੀਂ ਦਿੱਤਾ। ਦੂਸਰੇ ਲਿਖਾਰੀਆਂ ਨੇ ਵੀਰਵਾਰ (ਗੁਰਵਾਰ) ਲਿਖਿਆ ਹੈ। ਪਰ ਵੀਰਵਾਰ ਇਸ ਤਾਰੀਖ ਨੂੰ ਠੀਕ ਨਹੀਂ ਬੈਠਦਾ। ਮਾਘ ਸ਼ੁਦੀ ੧ ਨੂੰ ਮੰਗਲਵਾਰ ਸੀ ਤੇ ੫ ਨੂੰ ਛਨਿਛਰਵਾਰ। ਇਸ ਲਈ ਦੋਹਾਂ ਵਿਚੋਂ ਇਕ ਵਿਚ ਜ਼ਰੂਰ ਭੁਲੇਖਾ ਹੈ। ਹਾਂ ਮਾਘ ਸੁਦੀ ੬ ਮੰਮਤ ੧੮੭੦ ਤੇ ੧੮੭੩, ਅਤੇ ਸੁਦੀ 1 ਮਾਘ ਸੰਮਤ ੧੮੭੬ ਤੇ ੧੮੮੦ ਨੂੰ ਵੀਰਵਾਰ ਸੀ।