ਬਹੁੰ ਨਿੰਦਾ ਸੁਨਦੇ ਹਾਂ ਹੋਏ ਰਹੀ ਹੈ। ਦਮਦਮਅੀਆ ਨੇ ਬਡਾ ਅਚਰਜ ਕੀਤਾ ਜੋਰਾਬਰੀ ਸੰਗਤ ਨੂੰ ਮਥਾ ਨਾ ਟੇਕਣ ਦਿਤਾ॥੨੫॥
ਹੋਰ ਮੋਰਮਈ ਤੇ ਕੋਈ ਚਿਠੀ ਨਾ ਲਿਆਉਣੀ, ਸਾਨੂੰ ਲੈਣੀ ਏਥੇ ਮੁਸ਼ਕਲ ਹੈ। ਸੁਖ ਸਾਂਦ ਦੀ ਏਨੀ ਬਾਤ ਬੋਲ ਦੇਣੀ ਤੁਰੇ ਜਾਂਦੇ ਅਨੰਦ, ਅਰ ਤੁਸੀਂ ਓਸੇ ਅੰਬ ਹੇਠ ਬੈਠਿਆ ਕਰੋ, ਨੇੜੇ ਨਹੀਂ ਬੈਠਨਾ। ਜਦ ਅਸੀਂ ਪਲਾ ਹਿਲਾਈਏ ਤਾਂ ਆਇ ਜਾਣਾ, ਬੋਲਣਾ ਨਹੀਂ, ਖੜੇ ਨਹੀਂ ਹੋਣਾ, ਤੁਰੇ ਜਾਂਦੇ ਦ੍ਰਸ਼ਨ ਦੇ ਜਾਣਾਂ ਭਾਂਵੇ ਬੀਸ ਬਾਰ, ਕੋਈ ਡਰ ਨਹੀਂ। ਏਹ ਅਰਦਾਸਾਂ ਅਛੀ ਤਰਹ ਸਮਝ ਕੇ ਫੇਰ ਪਾਣੀ ਮੈ ਗਾਲ ਦੇਣੀਆਂ ਅਰ ਸਾਰੀਆਂ ਯਾਦ ਰਖਣੀਆਂ ਜੋ ਜੋ ਲਿਖੀ ਹੈ। ਭਾਣਾ ਪ੍ਰਮੇਸ਼ਰ ਦਾ, ਸਮਾਂ ਹੈ ਨਿਕਲ ਜਾਊਗਾ, ਹਮੇਸ਼ਾਂ ਐਸੀ ਤੰਗੀ ਨਾਮਧਾਰੀਆਂ ਨੂੰ ਨਹੀਂ ਰਹਿਣੀ। ਅਰ, ਜਿਸ ਜਿਸ ਦੀ ਅਰਦਾਸ ਆਈ ਹੈ ਸੋ ਅਸੀਂ ਅਛੀ ਤਰਹ ਪੜੀ ਹੈ ਸਮਝ ਲਈ ਹੈ। ਗੁਰੂ ਜੀ ਨੇ ਤਾਂ ਦੁੰਦ ਦੰਦ ਲਿਖਾ ਹੈ ਅਗਲਿਆਂ ਬਰਸਾਂ ਚਾਲੀਏ ਤਾਂਈ, ਅਗੇ ਗੁਰੂ ਜਾਣੇ॥ ਅਰ ਭਾਈ ਪ੍ਰਿਥੀ ਨੇ ਭੀ ਬਡੀ ਸਿੰਙ ਮਿਟੀ ਚੁਕੀ ਹੈ, ਜੁਲਮ ਉਤੇ ਲਕ ਬੰਨ ਲਿਆ ਹੈ ਭਲੇ ਬੁਰੇ ਨੇ, ਦੇਖੀਏ ਅਗੇ ਹੁਣ ਕੀ ਵਰਤਾਰਾ ਵਰਤਦਾ ਹੈ, ਦਿਨ ਤਾਂ ਪੁਜੇ ਹੋਏ ਹੈਨ ਅਰ ਹੁਣ ਗੁਰੂ ਬੇਅੰਤ ਹੈ ਭਾਈ। ਅਰ ਭਾਈ ਅਚਰਜ ਖੇਲ ਰਚਾ ਹੈ। ਗੁਰੂ ਨੇ, ਇਕ ਤਾਂ ਆਂਧੇ ਹੈਂ ਜੇ ਬਸ ਲਗੇ ਤਾਂ ਜਾਨ ਮਾਰ ਦੇਈਏ। ਖਬਰ ਨਹੀਂ ਕਉਣ ਕਮਲੇ, ਕਉਣ ਸਿਆਣੇ ਹਨ॥ ਤਪੇ ਨੇ ਸਲਾਹ ਕੀਤੀ ਸੀ, ਆਖੇ ਮਾਰ ਦੇਈਏ ਕੱਲੇ ਬੈਠੇ ਨੂੰ॥ ਸਿਖੀ ਖਰਾਬ ਕਰ ਦਿਤੀ ਫੇਰ ਹਟ ਗਏ ਦੇਖੋ ਹਟ ਜਾਊਗਾ ਕਲਾਮ