ਪੰਨਾ:ਕੂਕਿਆਂ ਦੀ ਵਿਥਿਆ.pdf/271

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੬੭

ਤੇ ਕਛਾਂ ਪੁਆਈਆਂ ਹੈਨ। ਲੋਕ ਏ ਤਾਂ ਜੀ ਠੀਕ ਅੰਨੇ ਬੋਲੇ ਹੋਇ ਗਏ ਨੇ, ਗੁਰੂ ਜੀ ਦੇ ਬਚਨਾਂ ਨੂੰ ਸੁਣਦੇ ਨਾ, ਅਤੇ ਨਾ ਅਖੀਂ ਦਿਸਦਾ ਹੈ ਦੇਖੋ ਏਹ ਕਲਾਮ ਦਾ ਲਛਣ ਹੈ, ਕਹੇ ਸੁਣੇ ਨੂੰ ਨਹੀਂ ਮੰਨਦੇ, ਏ ਕੀ ਕਰਨ। ਗੁਰੂ ਸਾਹਿਬ ਦਾ ਹੁਕਮ ਬੀ ਇਕ ਸੰਤ ਖਾਲਸੇ ਤੇ ਬਿਨਾਂ ਹੋਰ ਮਲੇਛ ਪੰਥ ਮੈ ਮਿਲ ਜਾਵਹਿਗੇ। ਸੋ ਸਭਨਾਂ ਇਕ ਸੁਭਾਉ ਹੋਇ ਗਇਆ, ਬਿੱਲਿਆਂ ਜੇਹਾ ਹੀ॥ ਅਗੇ ਮਲੇਛ ਪੰਥ ਦੇ ਨਾਸ ਦਾ ਹੁਕਮ ਹੈ, ਜੋ ਸਮਾ ਤਾਂ ਆਇ ਪਹੁੰਚਾ ਹੈ ਨੇੜੇ ਹੀ, ਅਗੇ ਭਾਈ ਗੁਰੂ ਬੇਅੰਤ ਹੈ। ਏਥੇ ਆ ਕੇ ਸਾਖੀਆਂ ਦੇ ਅਰਬ ਭੀ ਗੁਰੂ ਜੀ ਨੇ ਬਹੁਤ ਮਾਲੂਮ ਕਰਬਾਏ ਹੈਂ॥ ਹੋਰ ਜੀ ਅਰਦਾਸ ਤਾਂ ਬਹੁਤ ੨ ਲਿਖ ਹੋ ਗਈਆਂ, ਤੁਸਾਂ ਦੇ ਕਹੇ ਮੂਜਬ, ਪਰ ਕੀ ਕਰੀਏ ਅਰਦਾਸ ਦੇਣੀ ਲੈਣੀ ਮੁਸ਼ਕਲ ਹੈ, ਬਡੀ ਕੁਸ਼ਾਮਤ ਕਰ ਕੇ ਦਈਦੀ ਹੈ ਜੀ, ਏਨਾਂ ਨੂੰ ਭੀ ਡਰ ਹੈ ਸਾਨੂੰ ਭੀ ਡਰ ਹੈ। ਹੋਰ, ਨਾ ਤੁਸੀਂ ਲਿਖੋ ਨਾ ਅਸੀਂ ਲਿਖੀਯੇ। ਦਰਸ਼ਨ ਆਉਂਦੇ ਜਾਂਦੇ ਦਿੰਦੇ ਰਹਿਣਾ ॥੨੬॥

੨੪

ੴ ਸਤਿਗੁਰ ਪ੍ਰਸਾਦਿ॥

ਲਿਖਤਮ ਦਿਆਲ ਸਿੰਘ ਤੇ ਕਿਰਪਾਲ ਸਿੰਘ ਜੋਗ ਉਪਮਾ ਭਾਈ ਦਿਆ ਸਿੰਘ ਤੇ ਮਿਹਰ ਸਿੰਘ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੋਰ ਸ੍ਰਵਤ ਨੂੰ ਫਤਹ ਬੁਲਾਈ ਪ੍ਰਵਾਨ ਕਰਨੀਂ। ਹੋਰ ਏਥੇ ਸੁਖ ਅਨੰਦ ਹੈ ਥੁਆਡੀ ਸਖ ਗੁਰੂ ਮਹਾਰਾਜ ਪਾਸ ਮੰਗਦੇ ਹਾਂ। ਹੋਰ ਅਸੀਂ ਹਰ ਤਰਹ ਕਰ ਕੇ ਬਹੁਤ ਸੁਖੀ ਹਾਂ ਇਕ ਸੰਗਤ ਦੇ ਬਛੋੜੇ ਦਾ ਦੁਖ ਹੈ ਗੁਰੂ ਚਾਹੂਗਾ ਤਾਂ ਏਹ ਬੀ ਮਿਟਾ ਦੇਊਗਾ, ਗੁਰੂ ਸਭਨਾਂ ਗਲਾਂ ਨੂੰ ਸਮਰਥ ਹੈ ਸਾਡੀ ਤਾਂ ਅਰਜ ਬੇਨਤੀ ਈ ਹੈ ਗੁਰੁ ਸਾਹਿਬ ਅਗੇ,

Digitized by Panjab Digital Library/ www.panjabdigilib.org