ਪੰਨਾ:ਕੂਕਿਆਂ ਦੀ ਵਿਥਿਆ.pdf/272

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੮

ਕੂਕਿਆਂ ਦੀ ਵਿਥਿਆ

ਅਗੇ ਜੋ ਗੁਰੂ ਨੂੰ ਭਾਵੇ। ਹੋਰ ਮਾਈ ਨੂੰ ਬਹੁਤ ਕਰ ਕੇ ਮਥਾ ਟੇਕਿਆ ਬਾਚਣਾ। ਬੀਬੀਆਂ ਨੂੰ ਰਾਮ ਸਤਿ॥ ਹੋਰ ਭਾਈ ਬੀਬੀ ਦਾ ਅਨੰਦ ਪੜਾ ਦੇਉ ਜਿਥੇ ਮੰਗੀ ਹੈ, ਮੈਂ ਤਾਂ ਅਗੇ ਭੀ ਲਿਖਿਆ ਥਾ। ਭਾਈ ਭਜਨ ਬਾਣੀ ਤਕੜੇ ਹੋ ਕੇ ਕਰੋਗੇ ਤਾਂ ਰਿਜਕ ਭੀ ਬਥੇਰਾ ਹੋਊਗਾ। ਭਜਨ ਬਾਣੀ ਬਿਨਾਂ ਗੁਰੂ ਸਾਹਿਬ ਨੇ ਲਿਖਾ ਹੈ, "ਹਰ ਬਿਸਰਤ ਸਭ ਕਾ ਮੁਹਿਤਾਜ"॥ ਸੋ ਤੁਸੀਂ ਭਜਨ ਬਾਣੀ ਤੇ ਢਿਲੇ ਨਾ ਹੋਣਾਂ, ਤਕੜੇ ਹੋ ਕੇ ਭਜਨ ਬਾਣੀ ਕਰਨਾਂ ਅਰ ਜਿਤਨਾਂ ਬਣ ਆਵੇ ਉਤਨੇ ਅੰਮ੍ਰਿਤ ਵੇਲੇ ਤੇ ਇਸ਼ਨਾਨ ਕਰਨਾ ਜਰੂਰ॥ ਕਰਨਾਂ ਸਾਰੇ ਟਬਰ ਨੇ ਅਰ ਬਾਣੀ ਕੰਠ ਸਭ ਨੇ ਕਰਨੀ। ਮੇਹਰ ਸਿੰਘ ਤੂੰ ਆਖਦਾ ਮੈਂ ਤੇ ਬਾਣੀ ਕੰਠ ਨਹੀਂ ਹੁੰਦੀ, ਸੋ ਕਿਉਂ ਨਹੀਂ ਹੁੰਦੀ, ਜੇ ਦੋ ਤੁਕਾਂ ਨਿਤ ਕਰੇਂ, ਤਾਂ ਭੀ ਬਹੁਤ ਕੰਠ ਹੋਇ ਜਾਂਦੀ ਹੈ॥

ਬਾਣੀਂ ਪੜਨ ਤੇ ਅਤੇ ਕੰਠ ਕਰਨ ਤੇ ਆਲਸ ਨ ਕਰਨਾਂ। ਜੁਵਾਬ ਸਤ ਹੈ॥ ਅਰ ਸੇਵਾ ਟਹਿਲ ਭੀ ਸਭ ਦੀ ਕਰਨੀਂ ਜੋ ਬਣ ਆਵੇ ਜਥਾ ਸਕਤਿ ਰੋਟੀ ਕਪੜੇ ਦੀ। ਹੋਰ, ਮੇਹਰ ਸਿੰਘ, ਤੂੰ ਅਖਰ ਪੜ ਲੈ ਅਛਾ ਗੁਰੁ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਾ ਹੋਇ ਜਾਇਂ॥ ਹੋਰ ਸਾਡੇ ਨਮਿਤ ਭੋਗ ਬੀ ਪਾਉਣੇ ਜਿਤਨੇ ਤੁਮ ਤੇ ਪੁਜ ਆਵਣ॥ ਅਰ ਥੋੜਾ ਕੰਮ ਤੇ ਬੇਲ ਹੋਵੇ ਤਾਂ ਉਸ ਵੇਲੇ ਪਾਠ ਕਰਣ ਲਗ ਜਾਇਆ ਕਰੋ ਗੁਰੂ ਗ੍ਰੰਥ ਸਾਹਿਬ ਦਾ। ਹੁਣ ਜੇ ਕੋਈ ਫੇਰ ਸਾਡੀ ਬਲ ਆਵੇ, ਸਭ ਨੇ ਇਹ ਲਿਖਣਾ ਜੇ ਐਂਨੇ [ਫਿਲਾਣੇ ਨੇ] ਐਤਨੀਂ ਬਾਣੀ ਕੰਠੇ ਕੀਤੀ ਹੈ॥ ਆਪੋ ਆਪਨੀ ਸਭ ਨੇ ਲਿਖਣੀਂ ਨਿਆਰੀ ਨਿਆਰੀ॥ ਹੋਰ ਜੇ ਕਿਤੇ ਮਿਲਣ ਤਾਂ ਦੋ ਗਾਈਆਂ ਚੰਗੀਆਂ ਸਾਲਾ ਲੈ ਲੈਣੀਆਹ। ਹਛੀਆਂ ਹੋਵਨਿ। ਦੁਧ ਭੀ ਅਛਾ ਦੇਖ ਲੈਣਾਂ ਅਰ ਬਛੇ ਦੇਣ ਬਾਲੀਆਂ ਹੋਵਣ॥ ੧੦੦) ਰੁਪੈਯਾ ਭੇਜਿਆ ਹੈ ਥੁਹਾਡੇ ਬਾਸਤੇ ਹੋਰ ਜਿਥੇ ਥੁਹਾਡੀ ਮਰਜੀ ਹੋਵੇ ਓਥੇ ਲਾਇ ਦਿਉ। ਹੋਰ ਮਾਈ ਤੂੰ ਆਖਦੀ ਹੈਂ ਕਿ ਮੈਨੂੰ ਖੰਗ ਹੋਇ ਗਈ ਹੈ ਸੋ ਤੂੰ

Digitized by Panjab Digital Library/ www.panjabdigilib.org