ਪੰਨਾ:ਕੂਕਿਆਂ ਦੀ ਵਿਥਿਆ.pdf/274

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੦

ਕੂਕਿਆਂ ਦੀ ਵਿਥਿਆ

ਗੁਰੂ ਦੀ ਕਿਰਪਾ ਨਾਲ ਧਰਮ ਡੰਡ ਕੋਈ ਹੀ ਸਹਿ ਸਕਦਾ ਹੈ ਅਰ ਹੋਰ ਤਾਂ ਡੰਡ ਪਿਰਥੀ ਬਹੁਤ ਭਰਦੀ ਫਿਰਦੀ ਹੈ, ਐਥੇ ਆ ਕੇ ਭੀ ਕੋਈ ਸਿੰਘ ਦੋ ਦੋ ਬਰਸ ਰਹਿ ਕੇ ਖਾਲੀ ਚਲੇ ਗਏ ਹੈਨ। ਨਾਲੇ ਬੀਮਾਰ ਹੋ ਕੇ ਗਏ ਹੈਨ। ਤੁਸਾਂ ਤਾਂ ਭਾਈ ਸਿਖਾਂ ਵਾਲੀ ਕੀਤੀ, ਮੇਰੇ ਵਿਚ ਤਾਂ ਗੁਰੂ ਦਾ ਲਛਨ ਬਾਲ ਜਿਨਾ ਭੀ ਨਹੀਂ ਹੈ। ਅਸੀਂ ਕੁਛ ਪਦਾਰਥ ਜੋ ਥੁਹਾਨੂੰ ਦਿਤਾ ਹੈ ਸੋ ਤੁਸੀਂ ੧੦੦) ਰੁਪੈਯਾ ਤਾਂ ਰੁੜਕੀ ਦੇ ਜਾਣਾ ਦਿਆ ਸਿੰਘ ਨੂੰ, ੨੦੦) ਦੋ ਸੌ ਡੇਰੇ ਬੁਧ ਸਿੰਘ ਨੂੰ ਦੇਣਾ, ੧੦) ਦਸ ਸਰਫੀਆਂ ਬੁਧ ਸਿੰਘ ਨੂੰ ਦੇ ਦੇਣੀਆਂ। ਪਦਾਰਥ ਖਰੇ ਤਕੜੇ ਹੋ ਕੇ ਲੈ ਜਾਣਾ। ਕਿਸੇ ਦਾ ਵਸਾਹੁ ਨਹੀਂ ਕਰਨਾ, ਰਖ ਕੇ ਨਹੀਂ ਨਾਉਣਾ, ਇਕ ਨਾਏ ਤਾਂ ਇਕ ਸਰੀਰ ਗੰਡੜੀ ਖੂਬ ਕਛ ਮੈ ਦਬਾ ਕੇ ਰਖੇ, ਫੇਰ ਦੁਅ ਨਾਏ, ਨਾ ਕਿਸੇ ਨੂੰ ਦਸਣਾ, ਨ ਦਿਖਲਾਣਾ ਧਨ॥ ਹੋਰ ਜੋ ਅਰਦਾਸਾਂ ਹੈਂ ਸੋ ਭੀ ਸਾਂਭ ਕੇ ਲੈ ਜਾਣੀਆਂ, ਨਾ ਕਿਤੇ ਡੇਗ ਦੇਣੀਆਂ, ਨਾ ਕਿਸੇ ਨੂੰ ਦਿਖਾਉਣੀਆਂ, ਨਾ ਅਖਰ ਜੁੜ ਜਾਣ, ਦੇਖਣਾ ਬਡੀ ਮਿਹਨਤ ਕਰ ਕੇ ਲਿਖੀਆਂ ਹੈਨ॥ ਡਿਗਣ ਤੇ ਅਰ ਜੁੜਨੇ ਤੇ ਕਿਸੇ ਨੂੰ ਦਿਖਾਉਣ ਤੇ ਅਰਦਾਸ ਦੀ ਬਹੁਤ ਤਕੜਾਈ ਰਖਣੀ। ਅਰ ਮੁਠੱਡੀਂ ਉਭਰ ਕੇ ਸਾਡੀ ਸੁਖ ਅਨੰਦ ਦੀ ਖਬਰ ਦੇ ਦੇਣੀ ਅਰ ਆਪਨੇ ਬਾਲੀ ਅਰਦਾਸ ਦੁਖਾਉਣੀ ਮੁਠੱਡੀਂ, ਆਖਣਾ ਭਾਈ ਸਾਰੀ ਸੰਗਤ ਨੂੰ ਏਹ ਹੁਕਮ ਹੈ ਸੋ ਸਭ ਹੀ ਮੰਨਣੀ ਜੋਗ ਹੈ॥ ਅਰ ਨਾਲੇ ਸਾਡੀ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਉਣੀ ਮੁਠੱਡਿਆਂ ਕੀ ਸਾਰੀ ਸੰਗਤਿ ਕੋ, ਨਾਲੇ ਆਖਣਾ ਭਾਈ ਸਾਡੀ ਬਲਿ ਭੀ ਮੁਠੱਡਿਆਂ ਤੇ ਕਿਸੇ ਆਉਣ ਬਾਲੇ ਸਿੰਘ ਪਾਸ ਆਪਣੀ ਸੁਖ ਅਨੰਦ ਦੀ ਖਬਰ ਲਿਖ ਕੇ ਭੇਜਣੀ॥ ਜੀਉਣ ਸਿੰਘ ਤੁਸੀਂ ਆਖਣਾ ਮੁਠੱਡੀਂ॥ ਨੇ ਜਾਨੀਏ ਕੋਈ ਦੇਖੇ ਕਿਥੋਂ ਆਂਦਾ ਹੈ ਪਦਾਰਥ। ਕਹਣਾ ਨੌਕਰੀ ਲਗੀ ਤੋ ਕਰਾਂਗੇ ਨਹੀਂ ਕੁਛ ਸੌਦਾ ਲੈ ਜਾਵਾਂਗੇ ਕਲਕੱਤੇ ਤੇ ਬਣਾਤਾਂ ਹੋਰ ਲੀੜਾ, ਇਉਂ ਆਖ ਦੇਨਾਂ। ਅਵਲ ਤਾਂ ਕੌਣ ਪੁਛਦਾ ਹੈ ਇਹ ਚਿਠੀ ਤੁਸੀਂ ਆਪਣੇ ਪਾਸ ਰਖਣੀ, ਏਹ ਚਿਠੀ ਤੁਸਾਡੀ

Digitized by Panjab Digital Library/ www.panjabdigilib.org