ਹੈ ਖਬਰਦਾਰੀ ਭੀ ਹੈ ਹੋਰ ਭਾਈ ਸੁਵੇਗ ਸਿੰਘ ਜੀ ਤੇ ਜੀਵਨ ਸਿੰਘ ਜੀ ਪਹਿਰੇ ਬਾਲਿਆਂ ਦਾ ਸਾਨੂੰ ਕੋਈ ਦੁਖ ਨਹੀਂ। ਇਕ ਐਤਨਾ ਦੁਖ ਹੈ ਆਏ ਸਿੰਘ ਨਾਲ ਅਛੀ ਤਰ੍ਹਾਂ ਮੇਲਾਂ ਨਹੀਂ ਹੁੰਦਾ, ਹੋਰ ਸਾਨੂੰ ਪਹਿਰੇ ਦਾ ਕੋਈ ਦੁਖ ਨਾਹੀਂ, ਏਨਾਂ ਨੂੰ ਇਹ ਬਡਾ ਭਰਮ ਹੈ ਚਿਠੀ ਦੀ ਬੜੀ ਤਕੜਾਈ ਰਖਦੇ ਹੈਨ ਮੇਰੀ, ਕਹਿੰਦੇ ਹੈਨ ਕਿਤੇ ਚਿਠੀ ਭੇਜ ਕੇ ਸੂੜ ਨਾ ਕਰਾਏ ਦੇਵੇ, ਏਧੇ ਪਿਛੇ ਬਹੁਤ ਆਦਮੀ ਹੈ ਐਥੇ ਭੀ ਇਕ ਸਾਡੇ ਪਾਸ ਆਦਮੀ ਰਹਿੰਦਾ ਸੀ ਉਸ ਨੇ ਬਡੇ ਸਾਹਿਬ ਪਾਸ ਜਾ ਕੇ ਆਖਿਆ, ਮੇਰਾ ਨਾਉਂ ਲੈ ਕੇ ਆਖੇ, ਇਹ ਆਖਦਾ ਥੀ ਜੇ ਮੈਂ ਜਾਣਦਾ ਮੈਨੂੰ ਕਾਲੇ ਪਾਣੀ ਲੈ ਆਉਣਗੇ ਤਾਂ ਮੈਂ ਪੰਜਾਬ ਭਰ ਦੀ ਕੁਰਸੀ ਸਭ ਖਾਲੀ ਕਰ ਦਿੰਦਾ। ਏਹ ਏਨਾਂ ਨੂੰ ਮੇਰਾ ਬਡਾ ਭਰਮ ਹੈ, ਕਿਤੇ ਬਿਲਿਆਂ ਦਾ ਸੂੜ ਨਾ ਕਰਾ ਦੇਵੇ॥ ਅਰ ਮੈਂ ਭਾਈ ਆਪਣੀ ਰਸਨਾਂ ਤੇ ਕੁਝ ਨਾਹੀ ਬੋਲਾ, ਅਸੀਂ ਤਾਂ ਭਾਈ ਕਿਸੇ ਨੂੰ ਕੁਛ ਨਹੀਂ ਆਂਧੇ, ਏਨਾਂ ਨੂੰ ਇਨਾਂ ਵਿਚ ਕਰਨੀ ਹੀ ਪਈ ਡਰਾਉਂਦੀ ਹੈ ਰਾਤ ਦਿਨ। ਪੰਜਾਬ ਮੇਂ ਭੀ ਇਨਾਂ ਨੂੰ ਏਹੋ ਭਰਮ ਹੋਇਆ ਜਿਸਤ੍ਰਾਂ ਅਗੇ ਸਿਖਾਂ ਨੇ ਦੇਸ ਮੱਲ ਲਿਆ ਥੀ ਦਿਲੀ ਦਾ, ਉਸੇ ਤਰ੍ਹਾਂ ਏਹ ਹੁਣ ਬੀ ਮੱਲ ਲੈਣਗੇ, ਤੁਸੀ ਏਨਾਂ ਦਾ ਕੋਈ ਬੰਦੋਬਸਤ ਕਰੋ, ਏਨਾਂ ਨੂੰ ਬਹੁਤ ਲੋਕਾਂ ਨੇ ਏਹ ਭ੍ਰਮ ਪਾਇਆ॥ ਗਿਆਨੀ ਸਿੰਘ ਨੇ ਭੀ ਕਹਾ, ਏਨ ਨਹੀਂ ਕਹਾ, ਏਹ ਤਾਂ ਮੁੰਡਿਆਂ ਦੀ ਖੇਲ ਹੋਈ ਹੈ, ਜੇ ਏਹੁ ਆਖਦਾ ਤਾਂ ਤੁਸੀਂ ਏਥੇ ਨਾ ਬੈਠੇ ਰਹਿੰਦੇ। ਏ ਜਾਣੀ ਜੇ ਏਹ ਭੀ ਆਖ ਦੇਊ ਤਾਂ ਬਡਾ ਗਜਬ ਹੈ। ਏਸ ਨੂੰ ਕਿਤੇ ਦੂਰ ਲੈ ਜਾਓ ਛੇਤੀ ਚੁਪ ਚੁਪਾਤੇ॥ ਸੋ ਭਾਈ ਮੈਂ ਤਾਂ ਕਿਸੇ ਨੂੰ ਕੁਛ ਨਹੀਂ ਆਖਦਾ। ਗੁਰੂ ਦੇ ਘਰ ਸਭੋ ਕੁਝ ਬਥੇਰਾ ਹੈ। ਦੇਸ ਮੈ ਸਾਰੇ ਸਿਖਾਂ ਨੇ ਸਾਧਾਂ ਨੇ ਵੈਰ ਕੀਤਾ ਪੁਜ ਕੇ। ਬੇਕਾਰਨ ਸਾਰੇ ਦੇਸ ਮੈ ਕਲਾਮ ਲਿਖ ਕੇ ਫੇਰ ਦਿਤੀ ਅਵਚਲਾ ਨਗਰ ਸਾਹਿਬ ਤਾਈਂ। ਸੋ ਕਲਾਮ ਕਹਿਣ ਵਾਲਿਆਂ ਦੇ ਤੁਸੀ ਸਤਿ ਕਰ ਕੇ ਮੰਨਣਾਂ ਦੁਹੀਂ ਜਹਾਨੀਂ ਮੂਹ ਕਾਲਾ
ਪੰਨਾ:ਕੂਕਿਆਂ ਦੀ ਵਿਥਿਆ.pdf/275
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੭੧
ਭਾਈ ਰਾਮ ਸਿੰਘ ਦੀਆਂ ਅਰਦਾਸਾਂ
Digitized by Panjab Digital Library/ www.panjabdigilib.org
