ਅਰ ਰੂਈ ਸਿਆਹ ਹੋਈ। ਭਾਈ ਸਾਡੇ ਤੇ ਕੋਈ ਬਸ ਨਹੀਂ, ਪ੍ਰਮੇਸ਼ਰ ਦੀ ਆਗਿਆ ਹੈ ਏਸੇ ਤ੍ਰਾਂ ਹੈ, ਨਹੀਂ ਤਾਂ ਤੁਸੀਂ ਤਾਂ ਆਪਣੇ ਸਰੀਰ ਹੋ ਕੋਈ ਪੰਜਾਬੀ ਆਏ ਤਾਂ ਉਸ ਦੀ ਚੰਗੀ ਤਰਾਂ ਸੇਵਾ ਟਹਲ ਕਰੀਯੇ। ਭਾਈ ਗੁਰੂ ਜੀ ਦਾ ਹੁਕਮ ਥਾ ਬਹੁ ਦੁਖ ਪਾਵੈ ਖਾਲਸਾ, ਸੋ ਦੁਖ ਹੋਆ ਹੈ। ਰਛਿਆ ਦਾ ਭੀ ਹੁਕਮ ਹੈ ਗੁਰੂ ਸਾਹਿਬ ਦਾ। ਸੋ ਰੱਛਿਆ ਭੀ ਠੀਕ ਹੋਊਗੀ। ਈਸਰ ਦਾ ਕਹਿਣਾ ਸਤਿ ਹੁੰਦਾ ਹੈ। ਸਭ ਦਿਨ ਇਕੋ ਜੇਹੇ ਨਹੀਂ ਹੁੰਦੈ, ਅਗੇ ਭਾਈ ਗੁਰੂ ਦੀ ਗੁਰੂ ਜਾਣੇ। ਹੋਰ ਏਥੇ ਰੁਤ ਤਾਂ ਅਛੀ ਰਹਿੰਦੀ ਹੈ ਨਾ ਪਾਲਾ ਹੁੰਦਾ ਹੈ ਨ ਗਰਮੀ ਹੁੰਦੀ ਹੈ, ਪਰ ਹਰ ਇਕ ਆਦਮੀ ਨੂੰ ਮਛਰਦਾਨੀ ਚਾਹੀਦੀ ਹੈ ਆਪਣੇ ਸਿੰਘ ਨੂੰ, ਏਥੇ ਮਛਰ ਹੁੰਦਾ ਹੈ। ਮਛਰਦਾਨੀ ਲਾਈ ਤੇ ਮਛਰ ਨਹੀਂ ਲੜਦਾ, ਹੋਰ ਕੋਈ ਦੁਖ ਨਹੀਂ ਗੁਰੂ ਸਾਹਿਬ ਦੀ ਕਿਰਪਾ ਤੇ, ਪਰ ਸੰਗਤ ਦੇ ਬਿਛੋੜੇ ਦਾ ਬੜਾ ਦੁਖ ਹੈ। ਗੁਰੂ ਸਾਹਿਬ ਮੇਟੂਗਾ ਤਾਂ ਇਹ ਭੀ ਮਿਟ ਜਾਊ, ਨਹੀਂ ਤਾਂ ਸਤਿ ਸ੍ਰੀ ਅਕਾਲ॥ ਜੇ ਕਰਤੇ ਪੁਰਖ ਨੂੰ ਏਮੇ ਭਾਉਂਦੀ ਹੋਊ, ਤਾਂ ਹੋਰ ਕਿਸੇ ਦੇ ਕੀ ਬਸ ਹੈ, ਤਾਂ ਏਮੇ ਅਛੀ ਹੈ॥ ਜੋ ਸਾਨੂੰ ਕਟਣਹਾਰੇ ਦਾ ਭਾਣਾ ਹੀ ਮਿਠਾ ਲਗੇ॥ ਜਹਾਂ ੨ ਤੁਸੀਂ ਜਾਵੋ ਤਹਾਂ ਤਹਾਂ ਸਰਬ ਸੰਗਤ ਨੂੰ ਸਾਡੀ ਸ੍ਰੀ ਵਾਹਿਗੁਰੂ ਜੀ ਫਤੇ ਗਜਾਇ ਦੇਣੀ। ਭੋਗ ਪਾਠ ਦਾ ਹੋਰ ਸਭ ਬਚਨ ਸੁਣਾਏ ਦੇਣੇ, ਅਗੇ ਮੰਨਣ ਵਾਲੇ ਜਾਨਣ। ਸ੍ਰੀ ਵਾਹਿਗੁਰੂ ਜੀ॥੨੮॥
ਲਿਖਤਮ ਲਖਾ ਸਿੰਘ ਉਜਲ ਦੀਦਾਰ ਨਿਰਮਲ ਬੁਧ ਸ੍ਰੀ ਸਰਬ ਉਪਮਾ ਜੋਗ ਸ਼ਿਆਮ ਸਿੰਘ ਜੀ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ ਜੀ॥ ਹੋਰ ਭਾਈ ਸ਼ਿਆਮ ਸਿੰਘ ਜੀ ਅਸੀ