________________
ਭਾਈ ਰਾਮ ਸਿੰਘ ਦੀਆਂ ਅਰਦਾਸਾਂ ੨੭੫ ਅਰ ਭਾਈ ਬਘੇਲ ਸਿੰਘ ਤੇ ਸਾਰੀ ਸੰਗਤ ਨੂੰ ਨਾਲ ਸੁਣਾਇ ਦੇਣਾ,ਕਿਤੇ ਆਪ ਜਾ ਕੇ ਕਿਤੇ ਏਸ ਚਿਠੀ ਤੋਂ ਉਤਾਰ ਕo zi॥ ਅਰ ਸੰਗਤ ਸਣੇ ਓਹ ਰੌਲਾ ਨਾ ਪਾਵੇ, ਚੁਪ ਚਾਪ ਰਖੇ, ਜੇ ਗੋਰਾ ਸਨ ਜਿਲੇ ਵਾਲਾਂ ਤਾਂ ਤੁਰਤ ਇਬੇ ਵਾਲੇ ਗਰੇ ਨੂੰ ਲਿਖੂ, ਤੁਸੀਂ ਰਾਮ ਸਿੰਘ ਨੂੰ ਕੈਦ ਕੀਤਾ ਹੈ। ਰਾਮ ਸਿੰਘ ਨੂੰ ਲੋਕ ਮਿਲ ੨ ਆਉਂਦੇ ਹੈਨ ॥ ਤਾਂ ਸਾਨੂੰ ਕਿਤੇ ਹੋਰ ਥੇ ਨਾ ਲੈ ਜਾਣਿ । ਦੇਖਣਾਂ ਅਛੇ ਆਦਮੀ ਤੋਂ ਬਿਨਾਂ ਤੂੰ ਨਾਂ ਦਸੀਂ ਕਿ ਮੈਂ ਮਿਲ ਕੇ ਆਇਆ ਹਾਂ । ਚਿਠੀ ਦਿਖਾਲਣੀ ਸੰਬੂਹ ਸੰਗਤ ਨੂੰ। ਮੁਰਾਣੇ ਵਾਲੇ ਸਿੰਘਾਂ ਨੂੰ ਤੇ ਸਵੇਗ ਸਿੰਘ ਨੂੰ ਫਤੇ ਜਾ ਦੇਣੀ, ਨਾਲੇ ਹੋਰ ਸਿੱਖਾਂ ਨੂੰ ਹੋਰ ਬਘੇਲ ਸਿੰਘ ਤੋਂ ਮੂਡੀਏ ਪੰਜ ਦਮੜੇ ਦੇ ਜਾਣੇ ਬਚਿਤ੍ਰ ਸਿੰਘ ਦੇ ਲੜਕੇ ਹੀਰਾ ਸਿੰਘ ਨੂੰ, ਆਖ ਸਾਡੇ ਨਮਿਤ ਭੋਗ ਪਾਇ ਦੇਣ ॥ ੫) ਦਮੜੇ ਉਤਮੀ ਨੂੰ ਦੇ ਜਾਣੇ ਉਸ ਨੂੰ ਭੀ ਆਖਣਾਂ ਸਾਡੇ ਨਮਿਤ ਭੋਗ ਪਾਣੇ, ਜਿਤਨਾਂ ਕੁ ਉਸ ਤੇ ਸਰੇ ੧੦is ) ਖਰਚਾ ਪ੍ਰਸਾਦਿ ੫) ਮੂਡੀਆ ਦੇ ਉਤਮੀ ਨੂੰ ਇਕ ਜੋੜਾ ੨੦1 = ) ਅਰਦਾਸਾ ਅਛੀ ਤਰਹ ਸਮਾਲ ਕੇ ਲੈ ਜਾਈ, ਜਿਥੇ ਦੀਆਂ ਹੈਨ ਤਿਥੇ ੨ ਤੂੰ ਸੰਭਾਲ ਕੇ ਦੇ ਦੇਈਂ ॥ ਜਿਥੇ ਤੂੰ ਜਾਵੇਂ ਓਥੇ ਸਭ ਸਿੰਘਾਂ ਨੂੰ ਤੂੰ ਅਰਦਾਸਾਂ ਪੜ੍ਹ ਕੇ ਸੁਣਾਇ ਦੇਨੀਆਂ ॥੩੦॥ ੨੮ ੧ਓ ਸਤਿਗੁਰ ਪ੍ਰਸਾਦਿ ॥ ਲਿਖੜੋ ਜੋਗ ਭਾਈ ਲਾਲ ਸਿੰਘ ਜੀ ਤੇ ਨਰੈਣ ਸਿੰਘ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ, ਹੇਰ ਬੀਬੀ ਪ੍ਰਤਾਪ ਕੌਰ ਨੂੰ ਰਾਮ ਸਤਿ ਬਚਨੀ ॥ ਹੋਰ ਭਾਈ ਤੁਸਾਂ ਦਾ ਧਨ ਜਨਮ ਹੈ ਜੋ ਏਨੀਂ ਦੂਰ ਸਮੁੰਦਰੋ ਪਾਰ ਆ ਕੇ ਦਰਸ਼ਨ ਦਿਤਾ, ਏਨਾ ਤੁਸੀਂ ਤਸੀਹਾ ਸਹਿਆ। ਤੁਸੀਂ ਤਾਂ ਭਾਈ ਸਿੱਖੀ ਬਾਲਾ ਕੰਮ ਪੂਰਾ ਕੀਤਾ। ਮੇਰੇ ਮੈਂ Digitized by Panjab Digital Library | www.panjabdigitib.org