ਪੰਨਾ:ਕੂਕਿਆਂ ਦੀ ਵਿਥਿਆ.pdf/291

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੮੭

ਉਹਥੇ ਹੁਜਤ ਕਰਨ ਬਾਲੇ ਹੋਨ ਸਭਨਾ ਦੋ ਨਾਇ ਲਿਖ ਲੈਣੇ, ਫੇਰ ਹੋਊਗਾ ਤੈਸਾ ਡਿਠਾ ਜਾਉਗਾ ਜੋ ਗੁਰੂ ਦਿਖਾਉਗਾ।। ਕੋਈ ਭੀ ਸਿੰਘ ਕਿਸੇ ਗੁਰਦੁਆਰੇ ਜਾਵੇ। ਓਦੀ ਬਾਤ ਲਿਖ ਲੈ ਆਉਣੀ ਜੈਸਾ ਓਹ ਬੋਲਣ। ਇਹ ਅਰਦਾਸ ਸਭ ਨੂੰ ਸੁਣਾ ਦੇਣੀ ਜੋ ਨਾਮਧਾਰੀ ਡੇਰੇ ਆਵੇ ਅਰ ਓਹ ਆਪ ਤੇ ਪਿੰਡ ਦੇਸ ਦੇ ਨਾਮਧਾਰੀਆਂ ਨੂੰ ਸੁਨਾਇ ਦੇਵਣਾ। ਇਕ ਕਾਗਜ਼ ਉਤਾਰ ਕਰਨ ਨੂੰ ਲਿਖਾ ਥਾ, ਫੇਰ ਨਹੀਂ ਕੀਤਾ ਏਹ ਭੀ ਭੇਜ ਦਿਤਾ ਤੁਮਾਰੇ ਬੰਨੇ॥ ੩੭॥

੩੫

ੴ ਸਤਿਗੁਰ ਪ੍ਰਸਾਦਿ॥

ਲਿਖਤੋ ਹੀਰਾ ਸਿੰਘ ਜੋਗ ਸਮੂੰਹ ਖਾਲਸੇ ਕੋ ਜੋ ਏਥੇ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਪ੍ਰਵਾਨ ਕਰਨੀ॥ ਹੋਰ ਜੀ ਮਤਲਬ ਏਹ ਹੈ ਜੋ ਤੁਸੀਂ ਸਾਨੂੰ ਕੁਛ ਹੋਰ ਨਹੀਂ ਦੇਣੀ। ਇਕ ਜਰਾਬਾ ਪਾਸ ਲੈ ਕੇ ਆਉਣਾ, ਅਜੇ ਸਖਾ ਹੋਵੇ ਤਾਂ ਲੈ ਆਉਣਾ। ਜੇ ਲਿਆ ਜਾਊ ਤਾਂ ਲੈ ਲਵਾਂਗੇ ਨਹੀਂ ਤੁਸੀਂ ਹੀ ਟਕਾ ਪੈਸਾ ਮੁਦੀ ਓਦਰੇ ਲੈ ਜਾਉ, ਅਰ ਏਥੇ ਕੋਈ ਨਾ ਆਉ। ਧੰਨਾ ਸਿੰਘ ਗੁਮਟੀ ਲਾਲ ਸਿੰਘ ਦਾ ਬੇਟਾ ਏਥੋਂ ਫੜ ਕੇ ਲੈ ਗਏ ਹੈਨ।। ਨਾਲੇ ਉਸੇ ਪਾਸ ਹੁਕਮਨਾਮੇ ਥੇ, ਮੈਂ ਹੁਣ ਹੁਕਮਨਾਮੇਂ ਦਾ ਬੀ ਇਕ ਅੱਖਰ ਨਹੀਂ ਦੇਂਦਾ ਲਿਖ ਕੇ, ਸਾਖੀ ਜੋ ਸੰਚੀ ਦਿਤੀ ਤੁਸੀਂ, ਜੋ ਮੈਂ ਉਧਾ ਅਰਥ ਸਮਝ ਹੈ ਸਾਰਾ ਹੋਰ ਨਹੀਂ ਕਿਸੇ ਨੂੰ ਮਲੂਮ।। ਹੁਣ ਦਸਨੇ ਦਾ ਸਮਾਂ ਨਹੀਂ, ਜਦ ਮੈਂ ਦੇਸ ਨੂੰ ਆਊਂ, ਤਾਂ ਬਹੁਤ ਅਰਥ ਦਸ ਦੇਵਾਂਗੇ ਖਾਲਸੇ ਕੋ॥ ਹੋਰ ਸਾਖੀਆਂ ਕੇ ਭੀ ਅਰਥ ਮੈਨੂੰ ਏਥੇ ਆ ਕੇ ਬਹੁਤ ਫੁਰੇ ਹੈਂ ਸੋ ਬੀ ਅਰਥ ਦਸੰਗਾ॥ ਹੁਣ ਤੁਸੀਂ ਏਥੇ ਨਾ ਆਉ, ਜਾ ਕੇ ਜਿਤਨਾਂ ਸਾਰੇ ਦੇਸ਼ਾਂ ਦੀ ਸੰਗਤ ਤੇ ਵਣ ਸੀ, ਉਤਨਾ