ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/296

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯੨

ਕੂਕਿਆਂ ਦੀ ਵਿਥਿਆ

ਕੇ, ਸੋ ਮੈਂ ਆਖ ਨਹੀਂ ਸਕਦਾ। ਅਸੀਂ ਫੇਰ, ਏਹ ਅਰਜ਼ ਕਰਦੇ ਹਾਂ ਦੋਮੇ, ਹੇ ਗੁਰੂ ਜੀ ਕੈ ਤਾਂ ਸਾਨੂੰ ਮਾਰ ਦੇ ਕੈ ਤਾਂ ਏਨਾਂ ਮਲੇਛਾਂ ਦਾ ਨਾਸ ਕਰ॥ ਅਗੇ ਭਾਈ ਜੋ ਗੁਰੂ ਨੂੰ ਭਾਵੇ ਗੁਰੂ ਭਾਣੇ ਦਾ ਮਾਲਕ ਹੈ, ਅਰਦਾਬ ਲਿਖੀ ਚੇਤ ਸੁਦੀ ੧੧ ਸੰਮਤ ੧੯੩੭॥ ਇਹ ਅਰਦਾਸ ਦੇਣੀ ਡੇਰੇ॥

੩੮

੧ਓ ਸਤਿਗੁਰ ਪ੍ਰਸਾਦਿ॥

ਹੋਰ ਬੀਬੀ, ਭੰਗਾ ਸਿੰਘ ਜੋ ਲਿਖਾ ਥਾ ਸੋਈ ਮੈ ਲਿਖਾ ਥਾ ਤੈਨੂੰ। ਤੇਰੇ ਪਾਸੋਂ ਭੰਗਾ ਸਿੰਘ ਡਰ ਗਿਆ ਤਾਂ ਮੁਕਰ ਗਿਆ। ਭਾਈ, ਅਸੀਲੀ ਰਖਣੀ, ਅਛਾ ਤੈਨੂੰ ਸੁਖ ਬਣਿਆ ਹੋਆ ਹੈ।। ਨਹੀਂ ਤੂੰ ਦੇਖ ਲੈ ਪਿਛੇ ਤੁਹਾਡੇ ਸਰੀਕੇ ਦਾ ਕੀ ਹਾਲ ਹੈ ਹੋਵੇਗਾ ਸਤਿ ਕਰ ਮੰਨਣਾਂ॥ ਭਾਮੇ ਮਾਲਾ ਬੀ ਪਾਈ ਹੋਈ ਹੋਵੇ ਭਾਵੇਂ ਕਛ ਭੀ ਪਾਈ ਹੋਵੇ ਅਰੁ ਮੇਰੀ ਤੇ ਮਨਸਾ ਏ ਹੈ ਹਮੇਸ਼ਾਂ ਗੁਰੂ ਸਾਹਿਬ ਪਾਸੋ ਮੰਗਦਾ ਹਾਂ ਜੋ ਗੁਰੂ ਜੀ ਸਾਰੇ ਸੁਖ ਦੇ ਸੰਗਤ ਨੂੰ, ਮੈਂ ਕਿਸੇ ਦੇ ਬੁਰੇ ਦਾ ਨਹੀਂ ਹੁਕਮ ਲਿਖਦਾ॥ ਏਥੇ ਆਉਣ ਮੈ ਦਰਸ਼ਨ ਮੇਲਾ ਕੁਛ ਨਹੀਂ ਹੁੰਦਾ, ਏਮੈਂ ਵਿਅਰਥ ਹੀ ਖੇਚਲ ਹੈ, ਰੇਲ ਦਾ ਤੇ ਜਹਾਜ ਦਾ ਭਾੜਾ ਐਵੇਂ ਮਲੇਛਾਂ ਦੀ ਪੂਜਾ ਹੈ, ਜੇ ਦਰਸ਼ਨ ਮੇਲਾ ਕਰਨ ਦੇਣ ਤਾਂ ਭਾਂਵੇ ਸੌ ਸੌ ਵੀ ਕਠਾ ਆਇ ਜਾਵੈ ਕੋਈ ਡਰ ਨਹੀਂ, ਏਥੇ ਤਾਂ ਸਾਡੇ ਪਾਸ ਕਿਸੇ ਨੂੰ ਖੜਾ ਨਹੀਂ ਹੋਣ ਦਿੰਦੇ, ਨਾ ਕਿਸੇ ਨੂੰ ਬੋਲਣ ਦੇਂਦੇ ਹੈਨ, ਨਾ ਕੁਛ ਲੈਣ ਦੇਂਦੇ ਹਨ, ਨਾ ਕਿਸੇ ਨੂੰ ਕੁਛ ਦੇਣ ਦੇਂਦੇ ਹੈਨ, ਬਚਨ ਜੋ ਮੇਰਾ ਨਾ ਮੰਨੂਗਾ ਉਸ ਨੂੰ ਕੁਛ ਨਾ ਲਾਭ ਹੋਊਗਾ | ਅਗੇ ਜੋ ਮੈ ਹੁਕਮ ਭੇਜਾਂ ਸੋ ਸਭ ਨੂੰ ਸੁਣਾਇ ਦੇਣਾਂ॥ ਹੋਰ ਬੀਬੀ ਨੰਦਾ ਨੂੰ ਤੂੰ ਸ਼ੇਰ ਸਿੰਘ ਨੂੰ ਬੀ, ਨਿਹਾਲ ਸਿੰਘ ਨੂੰ ਇਉਂ ਆਖ ਦੇ ਸਾਨੂੰ ਇਹ ਹੁਕਮ ਆਇਆ