ਪੰਨਾ:ਕੂਕਿਆਂ ਦੀ ਵਿਥਿਆ.pdf/297

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੯੩

ਹੈ ਜੇ ਪੈਲਾਦ ਸਰ ਤੇ ਪੋਥੀ ਨਿਕਲੀ ਹੈ ਓਸ ਪੋਥੀ ਮੈ ਲਿਖਾ ਹੈ ਹੁਣ ਮਹਾ ਮਲੇਛਾਂ ਦਾ ਨਾਸ ਹੋਇ ਜਾਣਾ, ਸੋ ਇਹ ਬਾਤ ਦੇਖ ਕੇ ਮੁੰਡੇ ਨੂੰ ਬਿਆਹਾਂਗੇ, ਉਰੇ ਮੁੰਡੇ ਨੂੰ ਕਿਤੇ ਨਹੀਂ ਬਿਆਹੁੰਦੇ, ਸੋ ਤੁਸਾਂ ਦੀ ਮਰਜੀ ਹੈ, ਜੇ ਤੁਸਾਂ ਜਦ ਤਾਈ ਕੁੜੀ ਕਮਾਰੀ ਰਖਣੀ ਹੈ, ਤਾਂ ਰਖੋ ਨਹੀਂ ਤਾਂ ਤੁਸੀ ਜਾਣੋ, ਗੁਰੂ ਜੀ ਦਾ ਭੀ ਇਹੋ ਹੁਕਮ ਹੈ, ਅਜੋ ਠਾਰਾਂ ਬਰਸ ਦੀ ਲੜਕੀ ਬੀਸ ਬਰਸਾਂ ਦਾ ਲੜਕਾ ਹੋਵੇ ਤਾਂ ਬਿਆਹ ਹੈ ਕਰਨਾਂ, ਉਰੇ ਨਹੀਂ ਕਰਨਾਂ। ਉਹ ਹੁਕਮ ਗੁਰੂ ਜੀ ਨੇ ਏਸੇ ਸੰਤ ਖਾਲਸੇ ਵਾਸਤੇ ਲਿਖਾ ਹੈ, ਸੋ ਜੇ ਆਪੀ ਨਹੀਂ ਮੰਨਾਂਗੇ ਤਾਂ ਹੋਰ ਕੌਣ ਮੰਨੂਗਾ, ਗੁਰੂ ਦਾ ਹੁਕਮ, ਭਾਵੇਂ ਤੁਸੀ ਦੇਖ ਲਓ ਪ੍ਰੇਮ ਸੁਮਾਰਗ ਮੇਂ ਲਿਖਾ ਹੈ, ਅਗੇ ਸਾਨੂੰ ਖਵਰ ਨਹੀਂ ਸੀ ਏਸ ਹੁਕਮ ਦੀ, ਤਾਂ ਹੀ ਥੋੜੇ ਮਹੀਨਿਆਂ ਦੀਆਂ ਕੁੜੀਆਂ ਲੋਕ ਬਿਆਹ ਦਿੰਦੇ ਥੇ, ਇਹ ਅਰਦਾਸ ਦੇਨੀ ਡੇਰੇ, ਹੋਰ ਬੀਬੀ ਨੰਦਾ ਤੈਂ ਕਈ ਬਾਰ ਲਿਖਾ ਹੈ, ਸ਼ੇਰ ਸਿੰਘ ਦੇ ਸਾਕ ਦੀ ਬਾਬਤ ਬਾਤ। ਮੈਂ ਹਰਿ ਬਾਰੀ ਲਿਖਦਾ ਹਾਂ ਅਛਾ ਲੈ ਲੇਹੁ, ਹੋਰ ਸ਼ੇਰ ਸਿੰਘ ਦੀ ਲੜਕੀ ਦਾ ਸਾਕ। ਏਹ ਬਹੁਤ ਬੁਰੀ ਬਾਤ ਹੈ ਜੋ ਪੁਛਣੀ ਬਾਤ ਬਹੁਤ ਅਰ ਮੰਨਣੀ ਕੁਛ ਬੀ ਨਾ। ਸ਼ੇਰ ਸਿੰਘ ਨੂੰ ਤੇ ਹੁਣ ਦਸ ਬਰਸ ਹੋਇ ਗਏ ਸਾਕ ਕਰਨ ਨੂੰ ਆਂਧੇ ਨੂੰ, ਹੁਣ ਜੇ ਏਸ ਦਾ ਸਾਕ ਛਡ ਕੇ ਨਿਹਾਲ ਸਿੰਘ ਦੀ ਕੁੜੀ ਦਾ ਸਾਕ ਲੈ ਲਿਆ ਤਾਂ ਸ਼ੇਰ ਸਿੰਘ ਬਹੁਤ ਅਫਸੋਸ ਕਰੇਗਾ, ਸ਼ੇਰ ਸਿੰਘ ਦੀ ਧੀ ਦਾ ਸਾਕ ਹੀ ਲੈ ਲਵੋ। ਜੇ ਨਿਹਾਲ ਸਿੰਘ ਦੇ ਗੁਸੇ ਤੇ ਭੀ ਡਰਦੇ ਹੋ ਤਾਂ ਦੁਹਾਂ ਨੂੰ ਆਖੋ ਭਾਈ ਵਲੇ ਪਿਛੇ ਵਿਆਹਾਂਗੇ। ਜਦਿ ਭਾਈ ਦੇਖੀ ਜਾਊ ਗੁਰੂ ਜੀ ਭਾਣਾ ਕਿਸ ਤਰਾਂ ਬਰਤਾਂਦਾ ਹੈ। ਨਿਹਾਲ ਸਿੰਘ ਨੂੰ ਆਖ ਦੇਉ ਭਾਈ ਸ਼ੇਰ ਸਿੰਘ ਨੂੰ ਦਸ ਬਰਸ ਹੋਏ ਗਏ ਆਖੇ ਨੂੰ, ਜੇ ਅਸੀਂ ਹੁਣਿ ਜਬਾਬੁ ਦਿਤਾ, ਤਾਂ ਪਰਮੇਸਰ ਦਾ ਭੈ ਹੈ। ਦਸਾਂ ਬਰਸਾਂ ਮੈਂ ਸ਼ੇਰ ਸਿੰਘ ਨੂੰ ਜਬਾਬ ਨਹੀਂ ਦਿਤਾ, ਜੇ ਹੁਣ ਜਬਾਬੁ ਦੇਈਏ ਤਾਂ ਬਡਾ ਭਉ ਹੈ ਗੁਰੂ ਜੀ ਦਾ॥ ਨਿਹਾਲ ਸਿੰਘ ਨੂੰ ਆਖਣਾ ਤੂੰ ਹਰਨਾਮ ਸਿੰਘ ਨੂੰ