ਪੰਨਾ:ਕੂਕਿਆਂ ਦੀ ਵਿਥਿਆ.pdf/298

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੯੪
ਕੂਕਿਆਂ ਦੀ ਵਿਥਿਆ

ਕਰ ਦੇ, ਏਹ ਅਜੇ ਕਿਨੇ ਰੋਕਿਆ ਨਹੀਂ॥ ਜੇ ਨਾ ਕਰੇ ਛੋਟੇ ਨੂੰ ਤਾਂ ਓਹ ਜਾਣੇ, ਲਾਰਾ ਦੇ ਕੇ ਜਵਾਬ ਦੇਣਾ ਬਡਾ ਦੋਸ਼ ਹੈ। ਅਗੇ ਬੀਬੀ ਤੂੰ ਜਾਣ ਜਿਸ ਤਰਾਂ ਤੈਨੂੰ ਅੱਛੀ ਲਗੇ ਸੋ ਕਰ ਲੈ, ਕਿਸੇ ਹੋਰ ਦੀ ਸਲਾਹ ਪੁਛ ਲੈ ਸਿਆਣੇ ਦੀ।। ੪੧॥

੩੯

੧ਓ ਵਾਹਿਗੁਰੂ ਜੀ ਕੀ ਫ਼ਤਹ॥

ਲਿਖਤੁਮ ਦਿਆਲ ਸਿੰਘ ਜੋਗ ਉਪਮਾ ਭਾਈ ਸਿਆਮ ਸਿੰਘ ਤੇ ਬਘੇਲ ਸਿੰਘ ਤੇ ਹੋਰ ਮਮੂੰਹ ਖਾਲਸੇ ਕੋ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਬਾਚਨੀ ਸ੍ਰਬਤ ਨੂੰ, ਹੋਰ ਜੀ ਅਸੀਂ ਖੁਸ਼ੀ ਅਨੰਦ ਹਾਂ, ਸਾਰੀ ਸੰਗਤ ਨੂੰ ਗੁਰੂ ਸਾਹਿਬ ਜੀ ਸੁਖੀ ਅਨੰਦ ਰਖੇ, ਸਿਖੀ ਦਾਨ ਦੇਵੇ, ਇਹ ਮੰਗਦੇ ਹਾਂ ਗੁਰੂ ਜੀ ਤੇ ਹਮੇਸ਼ਾਂ, ਨਾਲੇ ਟੁਟੀ ਮੇਲੇ ਜਿਹੜਾ ਖਾਲਸਾ ਐਸੇ ਭਉਂਕਦਾ ਹੈ, ਨਿੰਦਾ ਕਰਦਾ ਹੈ, ਗੁਰੂ ਜੀ ਦੇ ਹੁਕਮ ਦੀ॥ ਅਗੇ ਭਾਈ ਗੁਰੂ ਜਾਣੇ, ਹੋਣੀ ਸੋਈ ਹੈ ਜੋ ਗੁਰੂ ਜੀ ਨੇ ਕਰਨੀ ਹੈ, ਜਿਹੜੇ ਲੋਕ ਨਿੰਦਾ ਕਰਦੇ ਹੈਨ ਇਹ ਪਿਛੇ ਦੇ ਹੀ ਧੱਕੇ ਹੋਏ ਹੈਨ, ਜੈਸੇ ਇਹ ਹੁਣ ਏਹ ਸਭਾਉ ਵਰਤਦੇ ਹੈਨ, ਫਲ ਏਨਾਂ ਲੋਕਾਂ ਨੇ ਐਸੇ ਈ ਸੁਭਾਉ ਦਾ ਹੁਣ ਆ ਕੇ ਲਗਾ ਹੈ, ਜੋ ਹੁਣ ਮਿਲਣ ਤਾਂ ਅੱਛਾ ਹੈ ਨਹੀਂ ਤਾਂ ਏਹ ਸਮਾਂ ਫੇਰ ਖਬਰ ਨਹੀਂ ਕਦ ਮਿਲੇ ਜਾ ਨਹੀਂ ਅਰ ਮੈਨੂੰ ਤਾਂ ਨਿੰਦਿਆ ਦਾ ਕੁਛ ਦੁਖ ਨਹੀਂ, ਏਨਾਂ ਨਿੰਦਕਾਂ ਦਾ ਈ ਬੜਾ ਅਫਸੋਸ ਹੈ, ਕਿ ਇਕ ਤਾਂ ਮਿਲੇ ਨਾ, ਨਾਲੇ ਸੰਤ ਖਾਲਸੇ ਨਾਲ ਵੈਰ ਬੰਨੀਂ ਫਿਰਦੇ ਹੈਨ ਬੇ ਅਰਥਾ।। ਭਾਈ ਨਿੰਦਕ ਹਾਰ ਜਾਣਗੇ ਠੀਕ, ਕਿਉਂ ਜੋ ਝੂਠੇ ਮੈਂ ਫੁਰਤੀ ਚਲਾਕੀ ਤੇ ਬਹੁਤ ਹੈ ਪਰ ਝੂਠ ਦਾ ਦਮ ਥੋੜਾ ਹੈ, ਸਚ ਬਰਾਬਰ ਦਮ ਨਹੀਂ। ਅਗੇ ਭਾਈ ਗੁਰੂ ਜਾਣੇ ਕੁਛ ਖਵਰ ਨਹੀਂ ਗੁਰੂ ਜੀ