ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਾਬਾ ਬਾਲਕ ਸਿੰਘ ਨਾਲ ਮੇਲ
ਸੰਮਤ ੧੮੯੮ ਵਿਚ, ਕਿਹਾ ਜਾਂਦਾ ਹੈ, ਭਾਈ ਰਾਮ ਸਿੰਘ ਦੀ ਪਲਟਣ ਨੂੰ ਕਿਸੇ ਸਰਕਾਰੀ ਕੰਮ ਤੇ ਹਜ਼ਰੋ ਵਲ ਜਾਣਾ ਪਿਆ ਜਿੱਥੇ ਕਿ ਇਨ੍ਹਾਂ ਦਾ ਮੇਲ ਭਾਈ ਬਾਲਕ ਸਿੰਘ ਜਗਿਆਸੀ (ਅਭਿਆਸੀ) ਨਾਲ ਹੋ ਗਿਆ।
ਜਿਨ੍ਹੀਂ ਦਿਨੀਂ ਭਾਈ ਰਾਮ ਸਿੰਘ ਦੀ ਪਲਟਣ ਹਜ਼ਰੋ ਆਈ, ਉਸ ਵੇਲੇ ਭਾਈ ਬਾਲਕ ਸਿੰਘ ਦੀ ਕਾਫ਼ੀ ਮਾਨਤਾ ਸੀ। ਕਹਿੰਦੇ ਹਨ ਕਿ ਇਨ੍ਹਾਂ ਦਾ ਭਾਈ ਰਾਮ ਸਿੰਘ ਦੇ ਦਿਲ ਤੇ ਇਤਨਾ ਗਹਿਰਾ ਅਸਰ ਹੋਇਆ ਕਿ ਇਹ:ਭਾਈ ਬਾਲਕ ਸਿੰਘ ਦੇ ਚੇਲੇ ਬਣ ਗਏ ਤੇ 'ਵਾਹਿਗੁਰੂ' ਗੁਰਮੰਤ੍ਰ ਲੇ ਕੇ ਅਭਿਆਸ ਵਲ ਜੁੱੜ ਗਏ। ਇਸ ਨਵੇਂ ਸੰਬੰਧ ਨੇ ਭਾਈ ਰਾਮ ਸਿੰਘ ਨੂੰ ਸਿੱਖੀ ਦ੍ਰਿੜ੍ਹਾ ਦਿੱਤੀ ਅਤੇ ਸਿੱਖੀ ਪ੍ਰਚਾਰ ਦੀ ਇੱਛਾ ਉਸ ਦੇ ਦਿਲ ਵਿਚ ਸੁਲਗਾ ਦਿੱਤੀ ਜੋ ਸਮਾਂ ਪਾ ਕੇ ਬਾਦ ਵਿਚ ਇਕ ਲਾਟ ਵਾਂਞੂ ਬਲ ਉੱਠੀ। ਇਸੇ ਵੇਲੇ ਹੀ ਭਾਈ ਰਾਮ ਸਿੰਘ ਦੀ ਪਲਟਣ ਦਾ ਹਵਾਲਦਾਰ ਕਾਨ੍ਹ ਸਿੰਘ, ਵਾਸੀ ਪਿੰਡ ਚੱਕ ਕਲਾਂ, ਰਿਆਸਤ ਮਲੇਰ ਕੋਟਲਾ, ਭੀ ਭਾਈ ਬਾਲਕ ਸਿੰਘ ਪਾਸੋਂ ਦੀਖਿਆ ਲੈ ਕੇ ਉਨ੍ਹਾਂ ਦਾ, ਸੇਵਕ ਬਣਿਆ।[1] ਗੁਰਭਾਈ ਹੋਣ ਕਰਕੇ
- ↑ ਬਿਆਨ ਕਾਨ੍ਹ ਸਿੰਘ, ਜੇ. ਡਬਲਯੂ, ਮੈਕਨੈਬ ਦੇ ਸਾਮ੍ਹਣੇ, ਕਿਲਾ ਅਲਾਹਾਬਾਦ, ੨੫ ਅਪਰੈਲ ਸੰਨ ੧੮੭੨। ਬਾਬਾ ਕਾਨ ਸਿੰਘ ਜ਼ਿਲਾ ਹੁਸ਼ਿਆਰਪੁਰ, ਵਿਚ ਪ੍ਰਚਾਰ ਕਰਿਆ ਕਰਦੇ ਸਨ ਤੇ ਇਨ੍ਹਾਂ ਨੇ ਇੱਥੇ ਦੀ ਪੋਲੀਸ ਦਾ ਇਕ ਹਵਾਲਦਾਰ ਤੇ ੧੫ ਸਿਪਾਹੀ ਅਤੇ ਹੋਰ ਕਈ ਕੂਕੇ ਬਣਾਏ। ਇਹ ਆਮ ਤੌਰ ਤੇ ਪਿੰਡ ਪਰਹੀਰਾਂ ਜ਼ਿਲਾ ਹੁਸ਼ਿਆਰਪੁਰ ਵਿਚ ਰਿਹਾ ਕਰਦੇ ਸਨ ਅਤੇ ਰਾਏ ਕੋਟ ਦੇ ਹੱਲੇ ਵੇਲੇ ਇਸੇ ਪਿੰਡ ਵਿਚ ਨਜ਼ਰਬੰਦ ਸਨ।